ਮਾਨਸਾ 7 ਜਨਵਰੀ (ਸਾਰਾ ਯਹਾ) ਹਸਪਤਾਲ ਸੁਧਾਰ ਕਮੇਟੀ ਮਾਨਸਾ ਦੇ ਪ੍ਰਧਾਨ ਪਰਮਜੀਤ ਸਿੰਘ ਬਚੀ ਅਤੇ ਸੀਨੀਅਰ ਮੀਤ ਪ੍ਰਧਾਨ ਪ੍ਰਧਾਨ ਸਿੰਘ ਘਰਾਗਣਾ ਨੇ ਪ੍ਰੈਸ ਦੇ ਨਾਮ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਮਾਨਸਾ ਜਿਲ੍ਹੇ ਵਿੱਚ 37 ਪੇਡੂ ਡਿਸਪੈਸਰੀਆਂ ਹਨ| ਇਹ ਡੈਸਪਸਰੀਆਂ ਜਿਲ੍ਹਾ ਪ੍ਰੀਸ.ਦ ਮਾਨਸਾ ਵੱਲੋਂ ਚਲਾਈਆਂ ਜਾਂਦੀਆ ਹਨ| ਇਹਨਾਂ ਪੈਂਡੂ ਡਿਸਪੈਸ.ਰੀਆਂ ਵਿੱਚ ਆਮ ਬੀਮਾਰੀਆਂ ਜਿਵੇ ਕਿ ਖੰਘ, ਬੁਖਾਰ, ਪੇਟ ਦਰਦ, ਉਲਟੀਆਂ ਅਤੇ ਠੰਢ ਲੱਗਣ ਤੇ ਬਚਾਓ ਲਈ ਕੋਈ ਵੀ ਦਵਾਈਆ ਨਹੀਂ ਹਨ| ਇਸ ਦੇ ਉਲਟ ਇਹਨਾਂ ਡਿਸਪੈਸਰੀਆਂ ਵਿੱਚ ਤਾਇਨਾਤ ਡਾਕਟਝਰਾਂ ਅਤੇ ਫਾਰਮਾਸਿਸਟਾਂ ਦੀਆਂ ਤਨਖਾਹਾਂ ਉਪਰ ਹਰ ਮਹੀਨੇ ਲੱਖਾਂ ਰੂਪਏ ਖਰਚ ਕੀਤੇ ਜਾਂਦੇ ਹਨ| ਪਰ ਦਵਾਈਆਂ ਸਿਪਲਾਈ ਨਹੀਂ ਕੀਤੀਆਂ ਜਾਂਦੀਆਂ| ਜਦ ਕਿ ਜਿਲ੍ਹਾ ਮਾਨਸਾ ਦੇ 250 ਪਿੰਡਾਂ ਦੇ ਲੋਕ ਇਹਨਾਂ ਡਿਸਪੈਸ.ਰੀਆਂ ਤੇ ਸਿਹਤ ਸਹੁਲਤਾਂ ਲਈ ਨਿਰਭਰ ਹਨ| ਪਿੰਡਾਂ ਦੇ ਗਰੀਬ ਮਜਦੂਰਾਂ ਅਤੇ ਗਰੀਬ ਕਿਸਾਨੀ ਨੂੰ ਇਹਨਾਂ ਡਿਸਪੈਸਰੀਆਂ ਦਾ ਕੋਈ ਫਾਇਦਾ ਨਹੀਂ ਪਹੁੰਚ ਰਿਹਾ ਹੈ ਅਤੇ ਪੈਂਡੂ ਵਸ੍ਹੋ ਪ੍ਰਾਈਵੇਟ ਡਾਕਟਰਾਂ ਤੋਂ ਆਪਣੀ ਛਿੱਲ ਪਟਵਾਉਣ ਲਈ ਮਜਬੂਰ ਹਨ| ਉਪਰੋਕਤ ਆਗੂਆਂ ਨੇ ਜਿਲ੍ਹਾ ਪ੍ਰੀਸ.ਦ ਮਾਨਸਾ ਦੇ ਪ੍ਰਸ.ਾਸ.ਨ ਤੋਂ ਮੰਗ ਕੀਤੀ ਕਿ ਸਰਦੀ ਦੇ ਮੌਸਮ ਵਿੱਚ ਇਹ ਦਵਾਈਆਂ ਤੁਰੰਤ ਪੇਡੂ ਡਿਸਪੈਸ.ਰੀਆਂ ਨੂੰ ਸਪਲਾਈ ਕੀਤੀਆ ਜਾਣ ਹਸਪਤਾਲ ਸੁਧਾਰ ਕਮੇਟੀ ਮਾਨਸਾ ਵੱਲੋਂ ਇਹਨਾ ਪੈਡੂ ਡਿਸਪੈਸਰੀਆਂ ਦਾ ਜਾਇਜਾ ਲਿਆ ਜਾਵੇਗਾ ਕਿ ਜਿਲ੍ਹਾ ਪ੍ਰੀਸ.ਦ ਵੱਲੋਂ ਦਵਾਈਆਂ ਦੀ ਸਪਲਾਈ ਕੀਤੀ ਹੈ ਜਾਂ ਨਹੀਂ | ਜੇਕਰ 20 ਜਨਵਰੀ ਤੱਕ ਦਵਾਈਆਂ ਦੀ ਸਪਲਾਈਹ ਨਾ ਕੀਤੀ ਗਈ ਤਾਂ ਜਿਲ੍ਹਾ ਪ੍ਰੀਸ.ਦ ਮਾਨਸਾ ਦੇ ਪ੍ਰਸ.ਾਸ.ਨ ਖਿਲਾਫ ਸੰਘਰਸ. ਅਰੰਭਿਆ ਜਾਵੇਗਾ|