ਚੋਰੀ ਦੇ 12 ਮੋਬਾਇਲ ਅਤੇ ਇਕ ਮੋਟਰਸਾਇਕਲ ਬਰਾਮਦ

0
93

ਮਾਨਸਾ, 13 ਸਤੰਬਰ (ਹੀਰਾ ਸਿੰਘ ਮਿੱਤਲ): ਐਸ.ਐਸ.ਪੀ. ਮਾਨਸਾ ਸ੍ਰੀ ਮਨਧੀਰ ਸਿੰਘ ਦੇ ਆਦੇਸ਼ਾਂ ਤੇ ਵਧਾਈ ਗਈ ਚੌਕਸੀ ਦੌਰਾਨ ਸ਼ੱਕੀ ਵਾਹਨਾਂ ਦੀ ਚੈਕਿੰਗ ਕਰਨ ਮੌਕੇ ਇਕ ਵੱਡਾ ਚੋਰ ਗਿਰੋਹ ਪੁਲਿਸ ਦੇ ਅੜਿੱਕੇ ਆਇਆ
ਸ੍ਰੀ ਮਨਧੀਰ ਸਿੰਘ ਨੇ ਦੱਸਿਆ ਕਿ ਕੋਰਟ ਰੋਡ ਤੇ ਕੀਤੀ ਨਾਕਾਬੰਦੀ ਦੌਰਾਨ ਕੁਲਵਿੰਦਰ ਸਿੰਘ ਵਾਸੀ ਵਾਰਡ ਨੰ.2 ਹਾਲ ਪਿੰਡ ਮੌਜੀਆ ਅਤੇ ਰਾਜ ਸਿੰਘ ਵਾਸੀ ਵਾਰਡ ਨੰ.6 ਮਾਨਸਾ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਦਾ ਮੋਟਰ ਸਾਇਕਲ ਬਾਜਾਜ ਪਲਟੀਨਾ ਅਤੇ 12 ਟੱਚ ਸਕਰੀਨ ਮੋਬਾਇਲ ਬਰਾਮਦ ਕੀਤੇ ਗਏ ਜਿੰਨਾਂ ਖਿਲਾਫ਼ ਥਾਣਾ ਸਿਟੀ-2 ਮਾਨਸਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ ਸ੍ਰੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਕੀਤੇ ਮੋਬਾਇਲਾਂ ਵਿਚ 4 ਐਮ.ਆਈ., 1 ਲਾਵਾ, 2 ਓਪੋ, 3 ਸੈਮਸੰਗ ਅਤੇ ਇਕ ਆਈ ਫ਼ੋਨ-7 ਕੰਪਨੀ ਦੇ ਹਨ ਜਿੰਨਾਂ ਦੀ ਕੀਮਤ ਤਕਰੀਬਨ 1,35,000 ਰੁਪਏ ਬਣੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਰੇਲ ਗੱਡੀਆਂ ਵਿਚ ਰਾਤ ਸਮੇਂ ਆਪਣੇ ਮੋਬਾਇਲ ਫ਼ੋਨ ਚਾਰਜਰ ਤੇ ਲਗਾ ਕੇ ਸੌਂ ਜਾਂਦੇ ਹਨ, ਉਨ੍ਹਾਂ ਦਾ ਫਾਇਦਾ ਉਠਾਉਂਦਿਆਂ ਉਕਤ ਮੁਜ਼ਰਮ ਮੋਬਾਇਲ ਚੋਰੀ ਕਰ ਲੈਂਦੇ ਸਨ। ਇਨ੍ਹਾਂ ਮੋਬਾਇਲਾਂ ਨੂੰ ਉਹ ਮਾਨਸਾ ਅਤੇ ਹੋਰ ਨਾਲ ਲੱਗਦੇ ਸ਼ਹਿਰਾਂ ਵਿਚ ਵੇਚ ਦਿੰਦੇ ਸਨ।
ਐਸ.ਐਸ.ਪੀ. ਨੇ ਕਿਹਾ ਕਿ ਇਸਤਰਾਂ ਦੇ ਸਨੈਚਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਇਸ ਤਰਾਂ ਦੀਆਂ ਵਾਰਦਾਤਾਂ ਠੱਲ੍ਹ ਪਾਈ ਜਾ ਸਕੇ।


EDITED BY : SARA YAHA | | Last Updated : 7:45 pm 13 September  2018

LEAVE A REPLY

Please enter your comment!
Please enter your name here