*ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਕੀਤਾ ਨੌਵੇਂ ਦਿਨਦੀ ਨਾਇਟ ਦਾ ਉਦਘਾਟਨ*

0
71

ਮਾਨਸਾ, 29 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਸਥਾਨਕ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ ਵੱਲੋਂ ਰਾਮ ਲੀਲਾ ਦੀ ਨੌਵੀਂ ਨਾਇਟ ਵਿੱਚ ਅੱਜ ਸਿ਼ਵਰੀ ਉਧਾਰ, ਸ਼੍ਰੀ ਹਨੂੰਮਾਨ ਮਿਲਣ, ਸੁਗਰੀਵ ਮਿੱਤਰਤਾ, ਬਾਲੀ ਸੁਗਰੀਵ ਦੇ ਯੁੱਧ ਦਾ ਆਨੰਦ ਮਾਣਿਆ।ਅੱਜ ਦੀ ਨੌਵੀਂ ਨਾਇਟ ਦਾ ਉਦਘਾਟਨ ਚੇਅਰਮੈਨ ਮਾਰਕਿਟ ਕਮੇਟੀ ਸ਼੍ਰੀ ਗੁਰਪ੍ਰੀਤ ਸਿੰਘ ਭੁੱਚਰ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਅਤੇ ਝੰਡਾਂ ਪੂਜਨ ਦੀ ਰਸਮ ਪ੍ਰਧਾਨ ਨਗਰ ਕੌਂਸਲ ਮਾਨਸਾ ਸ਼੍ਰੀ ਸੁਨੀਲ ਕੁਮਾਰ ਨੀਨੂੰ ਨੇ ਅਦਾ ਕੀਤੀ।


ਇਸ ਮੌਕੇ ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ, ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ, ਜਨਰਲ ਸਕੱਤਰ ਸ਼੍ਰੀ ਬਲਜੀਤ ਸ਼ਰਮਾ, ਵਾਇਸ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲੀਆ, ਕੈਸ਼ੀਅਰ ਸੁਸ਼ੀਲ ਕੁਮਾਰ ਵਿੱਕੀ, ਸਟੇਜ ਸਕੱਤਰ ਅਰੁਣ ਅਰੋੜਾ, ਬਿਲਡਿੰਗ ਇੰਚਾਰਜ ਸ਼੍ਰੀ ਵਰੁਣ ਬਾਂਸਲ ਵੀਨੂੰ, ਡਾ. ਭਰਪੂਰ ਸਿੰਘ, ਮੈਡਮ ਸ਼ਰਨਜੀਤ ਕੌਰ, ਮੈਡਮ ਵੀਨਾ ਅਗਰਵਾਲ, ਕ੍ਰਿਸ਼ਨ ਸਿੰਘ ਐਮ.ਸੀ., ਪ੍ਰਿਤਪਾਲ ਸਿੰਘ ਪੀਤੀ, ਸੁਰਿੰਦਰ ਗੱਜੋ, ਮਿੰਟੂ ਮਾਨਸਾ, ਟੀਟੂ ਚਹਿਲ, ਪੰਡਿਤ ਪੁਨੀਤ ਸ਼ਰਮਾ ਗੋਗੀ, ਬਨਵਾਰੀ ਲਾਲ ਬਜਾਜ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਇੰਦਰਜੀਤ ਗਰਗ,ਰਮੇਸ਼ ਵਰਮਾ, ਜਗਨਨਾਥ ਕੋਕਲਾ, ਮੋਹਿਤ ਗੋਇਲ, ਦੀਪਕ ਦੀਪੂ, ਰਾਜੂ ਬਾਵਾ, ਸਮਰ ਸ਼ਰਮਾ, ਜੀਵਨ ਜੁਗਨੀ, ਵਿਪਨ ਅਰੋੜਾ ਮੌਜੂਦ ਸਨ।


ਕਲੱਬ ਦੇ ਚੇਅਰਮੈਨ ਅਸ਼ੋਕ ਗਰਗ ਅਤੇ ਪ੍ਰਧਾਨ ਪ੍ਰਵੀਨ ਗੋਇਲ ਨੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦੇ ਪ੍ਰਬੰਧਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ।ਉਨ੍ਹਾਂ ਦੱਸਿਆ ਕਿ ਅੱਜ ਦੀ ਨਾਇਟ ਦਾ ਸ਼ੁਭ ਆਰੰਭ ਸ਼੍ਰੀ ਰਾਮ ਲਛਮਣ ਅਤੇ ਹਨੂੰਮਾਨ ਜੀ ਦੀ ਆਰਤੀ ਕਰਕੇ ਕੀਤਾ ਗਿਆ।ਨਾਇਟ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਸਿ਼ਵਰੀ ਉਧਾਰ, ਬਾਲੀ ਸੁਗਰੀਵ ਯੁੱਧ ਹੋਇਆ, ਸ਼੍ਰੀ ਰਾਮ ਚੰਦਰ ਜੀ ਨੇ ਬਾਲੀ ਬਧ ਕੀਤਾ ਅਤੇ ਲਛਮਣ ਜੀ ਦਾ ਸੁਗਰੀਵ ਨੂੰ ਰਾਜ ਤਿਲਕ ਕਰਨਾ ਅਤੇ ਹਨੂੰਮਾਨ ਜੀ ਨੂੰ ਸੀਤਾ ਮਾਤਾ ਦੀ ਖੋਜ ਲਈ ਲੰਕਾ ਭੇਜਣਾ ਸਾਰੇ ਸੀਨ ਦੇਖਣ ਯੋਗ ਸਨ।


ਪ੍ਰਧਾਨ ਐਕਟਰ ਬਾਡੀ ਸ਼੍ਰੀ ਸੋਨੂੰ ਰੱਲਾ ਨੇ ਦੱਸਿਆ ਕਿ ਸ਼੍ਰੀ ਰਾਮ ਜੀ ਦੀ ਭੂਮਿਕਾ ਵਿਚ ਡਾ. ਵਿਕਾਸ ਸ਼ਰਮਾ, ਲਛਮਣ ਸੋਨੂੰ ਰੱਲਾ, ਹਨੂੰਮਾਨ ਜੀ ਦਾ ਰੋਲ ਆਰਿਅਨ ਸ਼ਰਮਾ ਨੇ ਪਹਿਲੀ ਵਾਰ ਬਹੁਤ ਹੀ ਖੁਬਸੂਰਤੀ ਨਾਲ ਨਿਭਾਇਆ, ਸਿ਼ਵਰੀ ਤਰਸੇਮ ਹੋਂਡਾ, ਬਾਲੀ ਭਾਰਤ ਭੂਸ਼ਨ ਬੰਟੀ ਸ਼ਰਮਾ, ਸੁਗਰੀਵ ਮਨੋਜ ਕੌਸਿ਼ਕ ਮੋਨੂੰ, ਤਾਰਾ ਰਜਿੰਦਰ ਕਾਲੀਆ, ਛੋਟੇ ਅੰਗਦ ਦੀ ਭੂਮਿਕਾ ਬਾਲ ਕਲਾਕਾਰ ਤਰੁਨ, ਬ੍ਰਾਹਮਣ ਸ਼ੰਟੀ ਅਰੋੜਾ ਅਤੇ ਗੁਰੂ ਮਨੋਜ ਅਰੋੜਾ ਆਪਣੇ ਰੋਲ ਬਹੁਤ ਬਾਖੂਬੀ ਨਾਲ ਨਿਭਾਏ।


ਕਲੱਬ ਪ੍ਰੈਸ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਇਹਨਾਂ ਸਾਰੇ ਸੀਨਾਂ ਦੀ ਸਫਲਤਾ ਲਈ ਸਾਡੇ ਡਾਇਰੈਕਟਰਜ ਪ੍ਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ, ਮੁਕੇਸ਼ ਬਾਂਸਲ, ਕੇ.ਸੀ. ਸ਼ਰਮਾ, ਸੇਵਕ ਸੰਦਲ ਅਤੇ ਤਰਸੇਮ ਹੋੰਡਾ ਦੀ ਕਈ ਮਹੀਨਿਆਂ ਦੀ ਮਿਹਨਤ ਹੈ।

LEAVE A REPLY

Please enter your comment!
Please enter your name here