ਗੈਂਗਸਟਰ ਦਿਲਪ੍ਰੀਤ ਦੇ ਸਾਥੀ ਨੇ ਗੰਨ ਪੁਆਇੰਟ ‘ਤੇ ਖੋਹੀ ਗੱਡੀ, ਗ੍ਰਿਫਤਾਰ (ਤਸਵੀਰਾਂ)

0
4

ਸ੍ਰੀ ਆਨੰਦਪੁਰ ਸਾਹਿਬ (ਸਾਰਾ ਯਹਾ) : ਸ੍ਰੀ ਆਨੰਦਪੁਰ ਸਾਹਿਬ ਤੋਂ ਗੰਨ ਪੁਆਇੰਟ ‘ਤੇ 2 ਲੁਟੇਰਿਆਂ ਵਲੋਂ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 9 ਵਜੇ ਆਕਾਸ਼ ਤੇ ਉਸ ਦੇ ਸਾਥੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਗੱਡੀ ਖੋਹੀ ਤੇ ਫਰਾਰ ਹੋ ਗਏ। ਇਸ ਤੋਂ ਬਾਅਦ ਗੱਡੀ ਦੇ ਮਾਲਕ ਦੀ ਸ਼ਿਕਾਇਤ ‘ਤੇ ਪੁਲਸ ਹਰਕਤ ‘ਚ ਆਈ ਤੇ ਪੂਰੇ ਜ਼ਿਲੇ ‘ਚ ਅਲਰਟ ਕਰ ਦਿੱਤਾ ਗਿਆ।

PunjabKesari
ਪੁਲਸ ਵਲੋਂ ਸਵੇਰੇ 4-5 ਵਜੇ ਗੱਡੀ ਨੂੰ ਟਰੇਸ ਕੀਤਾ ਗਿਆ ਤਾਂ ਵੱਖ-ਵੱਖ ਥਾਵਾਂ ‘ਤੇ ਨਾਕੇ ਹੋਣ ਕਾਰਨ ਗੱਡੀ ਪੁਲਸ ਦਾ ਨਾਕਾ ਤੋੜ ਕੇ ਭੱਜ ਗਈ। ਪੁਲਸ ਵੀ ਲੁਟੇਰਿਆਂ ਦਾ ਪਿੱਛਾ ਕਰ ਰਹੀ ਸੀ। ਇਸ ਦੌਰਾਨ ਗੱਡੀ ‘ਚੋਂ ਨਿਕਲਦੇ ਹੋਏ ਇਕ ਲੁਟੇਰੇ ਨੇ ਪੁਲਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਜਵਾਬ ‘ਚ ਪੁਲਸ ਵਲੋਂ ਵੀ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਆਕਾਸ਼ ਤੇ ਉਸ ਦਾ ਸਾਥੀ ਜ਼ਖਮੀਂ ਹੋ ਗਿਆ, ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਐੱਸ. ਐੱਸ. ਪੀ. ਰੋਪੜ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਜ਼ਖਮੀਂ ਹੋਏ ਲੁਟੇਰੇ ਆਕਾਸ਼ ਦਾ ਸਬੰਧਾ ਮਸ਼ਹੂਰ ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਦਿਲਪ੍ਰੀਤ ਬਾਬਾ ਨੂੰ ਰੋਪੜ ਤੇ ਆਨੰਦਪੁਰ ਸਾਹਿਬ ‘ਚ ਰੱਖਿਆ ਗਿਆ ਹੈ ਅਤੇ ਹੁਣ ਦਿਲਪ੍ਰੀਤ ਦੇ ਸਾਥੀ ਦਾ ਆਨੰਦਪੁਰ ਸਾਹਿਬ ‘ਚ ਆਉਣਾ ਕਿਤੇ ਦਿਲਪ੍ਰੀਤ ਨੂੰ ਛੁਡਾਉਣ ਵੱਲ ਇਸ਼ਾਰਾ ਤਾਂ ਨਹੀਂ ਕਰ ਰਿਹਾ, ਫਿਲਹਾਲ ਇਹ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਇਹ ਵੀ ਦੱਸਣਯੋਗ ਹੈ ਕਿ ਆਕਾਸ਼ ‘ਤੇ 5 ਕਤਲਾਂ ਦੇ ਮਾਮਲੇ ਵੀ ਦਰਜ ਹੋਏ ਸਨ, ਜਿਸ ‘ਚੋਂ 2 ਪੰਜਾਬ ਤੇ 3 ਹੋਰ ਸੂਬਿਆਂ ‘ਚ ਦਰਜ ਕੀਤੇ ਗਏ ਸਨ।


EDITED BY : SARA YAHA | | Last Updated :10:40 Pm 11 august 2018

LEAVE A REPLY

Please enter your comment!
Please enter your name here