ਗੁਰੂ ਗੋਬਿੰਦ ਸਿੰਘ ਆਈ ਟੀ ਆਈ ਭੈਣੀ ਬਾਘਾ ਵੱਲੋਂ ਇੰਡਸਟਰੀਅਲ ਟੂਰ ਲਗਾਇਆ ਗਿਆ।

0
22

ਮਾਨਸਾ 17 ਅਕਤੂਬਰ ((ਸਾਰਾ ਯਹਾ,BPS)ਸਥਾਨਕ ਗੁਰੂ ਗੋਬਿੰਦ ਸਿੰਘ ਆਈ ਟੀ ਆਈ ਭੈਣੀ ਬਾਘਾ ਵੱਲੋਂ  ਪਾਲ ਐਗਰੋ ਇੰਡਸਟਰੀ ਵਿਖੇ ਇੱਕ ਦਿਨਾ ਇੰਡਸਟਰੀਅਲ ਟੂਰ ਲਗਾਇਆ ਗਿਆ।ਇਸ ਟੂਰ ਦੀ ਅਗਵਾਈ ਸੰਸਥਾ ਦੇ ਪ੍ਰਿੰਸੀਪਲ ਅਮਨਦੀਪ ਨੇ ਕੀਤੀ ਜਿਸ ਵਿੱਚ ਸੰਸਥਾ ਦੇ ਜੀ ਆਈ ਸ਼੍ਰੀ ਮੋਹਨਦੀਪ ਸਿੰਘ, ਵੈਲਡਰ ਅਤੇ ਇਲੈਕਟ੍ਰੀਸ਼ਨ ਦੇ ਇੰਸਟਰੱਕਟਰ ਸ਼੍ਰੀ ਸੋਨੀ ਸਿੰਘ ਅਤੇ ਸ੍ਰੀ ਸ਼ਰਨਦੀਪ ਸਿੰਘ ਤੋਂ ਇਲਾਵਾ ਵੈਲਡਰ, ਇਲੈਕਟ੍ਰੀਸ਼ਨ ਅਤੇ ਵਾਇਰਮੈਨ ਦੇ ਲਗਪਗ 80 ਸਿਖਿਆਰਥੀ ਸ਼ਾਮਿਲ ਸਨ। ਇਸ ਟੂਰ ਦੌਰਾਨ ਸਿਖਿਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਐਗਰੀਕਲਚਰ ਉਪਰਕਰਨਾਂ ਜਿਵੇਂ ਕਿ ਕੰਪਿਊਟਰ ਲੈਬਲਰ, ਰੋਵਾਵੇਟਰ, ਰੀਪਰ ਅਤੇ ਪਲਾਜਮਾਂ ਕਟਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਪਾਲ ਐਗਰੋ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਬਖਸ਼ੀਸ ਸਿੰਘ ਜੀ ਨੇ ਸਿਖਿਆਰਥੀਆਂ ਨੂੰ ਵੱਖ ਵੱਖ ਮਸ਼ੀਨਾਂ ਦੀ ਪ੍ਰੋਡਕਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅੱਜ ਦਾ ਯੁੱਗ ਇੰਡਸਟਰੀ ਦਾ ਯੁੱਗ ਹੈ ਅਤੇ ਜੋ ਵਿਅਕਤੀ ਤਕਨੀਕੀ ਸਿੱਖਿਆ ਨਾਲ ਸਬੰਧੀ ਪੜਾਈ ਜਿਵੇਂ ਕਿ ਆਈ ਟੀ ਆਈ ਕਰ ਰਹੇ ਹਨ। ਉਹਨਾਂ ਲਈ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜਗਾਰ ਦੇ ਸਾਧਨ ਉਪਲਬਧ ਹਨ, ਜਿਥੋਂ ਵਧੀਆ ਕੰਮ ਸਿੱਖ ਕੇ ਜਾਂ ਕਰ ਕੇ ਸਿਖਿਆਂ ਉੱਚੀਆਂ ਪੁਲਾਂਘਾ ਪੁੱਟ ਸਕਦੇ ਹਨ। ਇਸ ਮੌਕੇ ਤੇ ਬੋਲਦਿਆਂ ਸੰਸਥਾ ਦੇ ਚੇਅਰਮੈਨ ਸਰਦਾਰ ਮਨਜੀਤ ਸਿੰਘ ਜੀ ਨੇ ਦੱਸਿਆ ਕਿ ਸਾਡੀ ਸੰਸਥਾਂ ਵੱਲੋਂ ਬਹੁਤ ਸਾਰੀਆਂ ਇੰਡਸਰੀਆਂ ਨਾਲ ਵਧੀਆਂ ਸਬੰਧ ਕਾਇਮ ਕੀਤੇ ਗਏ ਹਨ ਜਿਸ ਨਾਲ ਸਿਖਿਆਰਥੀਆਂ ਦੇ ਐਜੂਕੇਸ਼ਨ ਟੂਰ, ਟ੍ਰੇਨਿੰਗ ਅਤੇ ਨੋਕਰੀ ਲਗਵਾਉਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਸਾਡੀ ਸੰਸਥਾ ਵੱਲੋ ਹਰ ਪ੍ਰਕਾਰ ਦੀ ਤਕਨੀਕੀ ਮਦਦ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਇਹ ਇੰਡਸਟਰੀਅਲ ਟੂਰ ਵੀ ਉਹਨਾਂ ਉਪਰਾਲਿਆਂ ਦਾ ਹੀ ਇੱਕ ਹਿੱਸਾ ਹੈ।

LEAVE A REPLY

Please enter your comment!
Please enter your name here