ਮਾਨਸਾ, 17 ਮਾਰਚ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਮਾਨਸਾ ਵਲੋਂ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਗਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੈਸ਼ਯ ਏਕਤਾ ਦਿਵਸ ਗਊਸੇਵਾ ਕਰਕੇ ਮਣਾਇਆ ਇਹ ਜਾਣਕਾਰੀ ਦਿੰਦਿਆਂ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇੰਟਰਨੈਸ਼ਨਲ ਵੈਸ਼ਯ ਫੈਡਰੇਸ਼ਨ ਦੇ ਸੰਸਥਾਪਕ ਸਵਰਗੀ ਸ਼੍ਰੀ ਰਾਮ ਦਾਸ ਅਗਰਵਾਲ ਜੀ ਦੇ ਜਨਮਦਿਨ ਨੂੰ ਸਮਰਪਿਤ ਇਹ ਪ੍ਰੋਗਰਾਮ ਸਾਰੇ ਭਾਰਤ ਸਮੇਤ ਵਿਦੇਸ਼ਾਂ ਵਿੱਚ ਵੀ ਕੀਤਾ ਗਿਆ ਹੈ ਅਤੇ ਸਾਲ 2026 ਗਊਸੇਵਾ ਸਾਲ ਵਜੋਂ ਮਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮ ਦਾਸ ਅਗਰਵਾਲ ਰਾਜ ਸਭਾ ਦੇ ਚਾਰ ਵਾਰ ਐਮ.ਪੀ. ਰਹੇ ਅਤੇ ਕਈ ਰਾਜਾਂ ਤੋਂ ਭਾਰਤੀਯ ਜਨਤਾ ਪਾਰਟੀ ਦੇ ਪ੍ਰਭਾਰੀ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ ਇਸ ਦੇ ਨਾਲ ਨਾਲ ਉਨ੍ਹਾਂ ਅਗਰਵਾਲ ਸਮਾਜ ਨੂੰ ਤਾਕਤ ਦੇਣ ਲਈ ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਦੀ ਸਥਾਪਨਾ ਕੀਤੀ ਅਤੇ ਭਾਰਤ ਸਮੇਤ ਵਿਸ਼ਵ ਦੇ 10 ਦੇਸ਼ਾਂ ਵਿੱਚ ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਦਾ ਗਠਨ ਕੀਤਾ ਇਸਦਾ ਮਕਸਦ ਅਗਰਵਾਲ ਸਮਾਜ ਦੇ ਲੋਕਾਂ ਨੂੰ ਇੱਕਜੁੱਟ ਕਰਕੇ ਤਾਕਤ ਦਾ ਅਹਿਸਾਸ ਕਰਵਾਉਣਾ ਹੈ। ਆਈ ਵੀ ਐਫ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਗਲਾ ਨੇ ਦੱਸਿਆ ਕਿ ਫੈਡਰੇਸ਼ਨ ਵਲੋਂ ਸਮਾਜਸੇਵੀ ਕੰਮਾਂ ਜਿਵੇਂ ਖੂਨਦਾਨ, ਲੋੜਵੰਦ ਵਿਦਿਆਰਥੀਆਂ ਅਤੇ ਮਰੀਜ਼ਾਂ ਦੀ ਮੱਦਦ ਅਤੇ ਯੂ ਪੀ ਐਸ ਸੀ ਪ੍ਰੀਖਿਆ ਪਾਸ ਕਰਨ ਵਾਲੇ ਅਗਰਵਾਲ ਸਮਾਜ ਦੇ ਬੱਚਿਆਂ ਨੂੰ ਸਨਮਾਨਿਤ ਕਰਨ ਵਰਗੇ ਕੰਮ ਕੀਤੇ ਜਾਂਦੇ ਹਨ ਉਨ੍ਹਾਂ ਦੱਸਿਆ ਕਿ ਸਾਲ 2026 ਅੰਤਰਰਾਸ਼ਟਰੀ ਪੱਧਰ ਤੇ ਗਊਸੇਵਾ ਸਾਲ ਵਜੋਂ ਮਣਾਇਆ ਜਾਵੇਗਾ।ਇਸ ਮੌਕੇ ਕਿ੍ਸ਼ਨ ਗਰਗ, ਅਸ਼ਵਨੀ ਜਿੰਦਲ,ਜਗਤ ਰਾਮ ਗਰਗ,ਕਮਲ ਗਰਗ ਨੇ ਪਹੁੰਚ ਕੇ ਗਊਆਂ ਨੂੰ ਹਰਾ ਚਾਰਾ ਪਾਉਣ ਦੀ ਸੇਵਾ ਨਿਭਾਈ।