ਗਊਸ਼ਾਲਾ ਖੋਖਰ ਵਿਖੇ ਚੱਲ ਰਹੇ ਕਾਰਜਾਂ ਦੀ ਹੋਈ ਸ਼ਲਾਘਾ।

0
83

ਗਊਸ਼ਾਲਾ ਖੋਖਰ ਵਿਖੇ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਨ ਲਈ ਗਊਸੇਵਾ ਕਮਿਸ਼ਨ ਪੰਜਾਬ ਦੇ ਸੀ.ਈ.ਓ. ਡਾ: ਹਰਮਦਿੰਰ ਸਿੰਘ ਸੇਖੋ ਦੀ ਅਗਵਾਈ ਹੇਠ ਇੱਕ ਵਫਦ ਗਊਸ਼ਾਲਾ ਵਿਖੇ ਪਹੁੰਚਿਆਂ। ਅਸ਼ਵਨੀ ਜਿੰਦਲ ਏ.ਸੀ.ਐਫ.ਏ. ਨੇ ਜੀ ਆਇਆ ਆਖਦਿਆਂ ਉਹਨਾਂ ਨੂੰ ਗਊਸ਼ਾਲਾ ਵਿਖੇ ਚੱਲ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ।ਗਊ ਕਮਿਸ਼ਨ ਦੀ ਟੀਮ ਦੇ ਮੈਂਬਰਾਂ ਨੇ  ਗਊਸ਼ਾਲਾ ਵਿਖੇ 1800 ਦੇ ਕਰੀਬ ਗਊਵੰਸ਼ ਦੀ ਹੋ ਰਹੀ ਸੰਭਾਲ ਤੇ ਤਸੱਲੀ ਪ੍ਗਟ ਕੀਤੀ ਅਤੇ ਸਾਰੇ ਕੰਮਾਂ ਅਤੇ ਚਲਾਏ ਜਾ ਰਹੇ ਪੋ੍ਜੈਕਟ ਦੀ ਬਰੀਕੀ ਨਾਲ ਜਾਂਚ ਕੀਤੀ। ਡਾ:ਹਰਮਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਟੀਮ ਨੇ ਸਾਰੇ ਪੰਜਾਬ ਚ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਗਊਸ਼ਾਲਾਵਾਂ ਦਾ ਨਿਰੀਖਣ ਕੀਤਾ ਹੈ ਪਰ ਮਾਨਸਾ ਵਰਗਾ ਗਊਸ਼ਾਲਾ ਦਾ ਮਹੋਲ ਕਿਤੇ ਵੀ ਵੇਖਣ ਨੂੰ ਨਹੀ ਮਿਲਿਆ ਜਿੱਥੇ ਇੰਨੇ ਜਿਆਦਾ ਗਊਧੰਨ ਦੀ ਸੰਭਾਲ ਹੋ ਰਹੀ ਹੈ ਉਹਨਾਂ ਦੱਸਿਆ ਕਿ ਸਾਰੇ ਪੰਜਾਬ ਵਿੱਚ ਕਿਸੇ ਥਾਂ ਤੇ ਵੀ ਇੰਨੇ ਜਿਆਦਾ ਗਿਣਤੀ ਵਿੱਚ ਗਊਧੰਨ ਨਹੀ ਹੈ ਜਦਕਿ ਸਾਰੇ ਪੰਜਾਬ ਚ ਸਾਰੀਆਂ ਗਊਸ਼ਾਲਾਵਾਂ ਨੂੰ ਇੱਕੋ ਜਿਹਾ ਫੰਡ ਮੁਹਈਆ ਕੀਤਾ ਜਾਂਦਾ ਹੈ ਉਹਨਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਪਾਰਕ ਅਤੇ ਉਪਨ ਏਅਰ ਥਿਏਟਰ ਦੇਖ ਕੇ ਕਿਹਾ ਕਿ ਗਊਸਾਲਾ ਕਮੇਟੀ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਉਹ ਜਲਦੀ ਹੀ ਸੱਕਤਰ ਪੰਜਾਬ ਦਾ ਦੌਰਾ ਇਸ ਗਊਸ਼ਾਲਾ ਵਿਖੇ ਕਰਵਾਉਣਗੇ ਅਤੇ ਪੰਜਾਬ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਪ੍ੰਬੰਧਕਾਂ ਨੂੰ ਖੋਖਰ ਵਿਖੇ ਪਹੁੰਚ ਕੇ ਇਸ ਤਰਾਂ ਨਾਲ ਗਉਸ਼ਾਲਾ ਚਲਾਉਣ ਲਈ ਕਹਿਣਗੇ। ਉਹਨਾਂ ਕਿਹਾ ਇੱਥੇ ਇੱਕ ਸੋਲਰ ਪਲਾਂਟ ਲੱਗਣਾ ਚਾਹੀਦਾ ਹੈ ਅਤੇ ਹੋਰ ਜਮੀਨ ਲੈ ਕੇ ਹਰਾ ਚਾਰਾ ਬੀਜਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਨਗਰ ਕੌਂਸਲਾਂ ਵਲੋਂ ਇੱਕਠਾ ਕੀਤਾ ਕਾਓਸੈਸ ਇਹਨਾਂ ਗਊਸ਼ਾਲਾਵਾਂ ਨੂੰ ਜਲਦੀ ਭੇਜ ਦੇਣਾ ਚਾਹੀਦਾ ਹੈ ਤਾਂ ਕਿ ਸੜਕਾਂ ਤੇ ਬੇਸਹਾਰਾ ਘੁੰਮ ਰਹੇ ਗਊਵੰਸ਼ ਨੂੰ ਇਹਨਾਂ ਗਊਸ਼ਲਾਵਾਂ ਚ ਸ਼ਿਫਟ ਕੀਤਾ ਜਾ ਸਕੇ। ਉਹਨਾਂ ਇਸ ਸਥਾਨ ਉਪਰ ਲੱਗੇ ਦੱਰਖਤਾਂ ਬਾਰੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ ਉਹਨਾਂ ਭਰੋਸਾ ਦਿੱਤਾ ਕਿ ਇਸ ਗਊਸ਼ਾਲਾ ਲਈ ਵੱਖਰਾ ਫੰਡ ਮੁਹਈਆ ਕਰਵਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਗਊਕਮਿਸ਼ਨ ਦੇ ਡਿਪਟੀ ਸੀ.ਈ.ਓ.ਸ:ਸਰਵਦੀਪ ਸਿੰਘ,ਡਾ: ਵਿਨੋਦ ਮਿੱਤਲ,ਡਾ: ਸਨੀ ਗੋਇਲ,ਸੁਰਿੰਦਰ ਪਿੰਟਾ ਸਮੇਤ ਜਿਲਾ ਪਸ਼ੂ ਭਲਾਈ ਸੁਸਾਇਟੀ ਦੇ ਮੈਂਬਰ ਹਾਜਰ ਸਨ।Attachments area

LEAVE A REPLY

Please enter your comment!
Please enter your name here