

ਮਾਨਸਾ 8 ਸਤੰਬਰ (ਬਪਸ): ਸਰਦੂਲਗੜ੍ਹ ਦੇ ਪਿੰਡ ਖੈਰਾ ਕਲਾਂ ਤੇ ਖੈਰਾ ਖੁਰਦ ਵਿਖੇ ਗਊਸ਼ਾਲਾ ਦੇ ਸ਼ੈੱਡ ਬਣਾਉਣ ਦੇ ਨੀਂਹ ਪੱਥਰ ਰੱਖੇ ਗਏ। ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਸਾਬਕਾ ਚੇਅਰਮੈਨ ਜਗਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਗਊਸ਼ਾਲਾ ਦੇ ਸ਼ੈੱਡ ਬਣਾਉਣ ਲਈ ਦਸ-ਦਸ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਜਿਸ ਤਹਿਤ ਪਿੰਡ ਖੈਰਾ ਖੁਰਦ ਤੇ ਖੈਰਾ ਕਲਾਂ ਵਿਖੇ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਦੇ ਸ਼ੈੱਡ ਬਣਾਉਣ ਦਾ ਉਦਘਾਟਨ ਹਲਕਾ ਵਿਧਾਇਕ ਸਰਦੂਲਗੜ੍ਹ ਦਿਲਰਾਜ ਸਿੰਘ ਭੂੰਦੜ ਨੇ ਕੀਤਾ। ਇਸ ਨੀਂਹ ਪੱਥਰ ਰੱਖਣ ਦੇ ਸਮਾਗਮ ਮੌਕੇ ਸਮੂਹ ਪਿੰਡ ਵਾਸੀਆਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਚਾਹਲ ਸ਼ਹਿਰੀ ਪ੍ਰਧਾਨ ਮਾਨਸਾ, ਅੈਡਵੋਕੇਟ ਸੰਦੀਪ ਕੁਮਾਰ ਖੈਰਾ, ਸੀਤਾ ਰਾਮ ਭਾਂਭੂ ਗਊਸ਼ਾਲਾ ਪ੍ਰਧਾਨ, ਵਰਿੰਦਰ ਜੈਨ, ਪ੍ਰਵੀਨ ਜਾਖੜ, ਵਿਜੇ ਕੁਮਾਰ, ਕਸ਼ਮੀਰ ਸਿੰਘ ਆਦਿ ਨੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਅਤੇ ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਦਾ ਧੰਨਵਾਦ ਕੀਤਾ। ਜਿਨ੍ਹਾਂ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਸ਼ੈੱਡ ਪਵਾਉਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ ਹੈ ।























