*ਖੀਵਾ ਦਿਆਲੂ ਵਾਲਾ ਦੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਭਾਕਿਯੂ ਏਕਤਾ ਡਕੌਂਦਾ ਨਾਲ ਚੱਲਣ ਦਾ ਫੈਸਲਾ*

0
7

ਭੀਖੀ 22 ਅਗਸਤ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਖੀਵਾ ਦਿਆਲੂਵਾਲਾ ਦੀ ਧਰਮਸ਼ਾਲਾ ਵਿੱਚ ਬਲਾਕ ਪ੍ਰਧਾਨ ਬਾਵਾ ਸਿੰਘ ਖੀਵਾ ਕਲਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਵੱਡੀ ਗਿਣਤੀ ਕਿਸਾਨਾਂ ਮਜ਼ਦੂਰਾਂ ਨੇ ਹਿੱਸਾ ਲਿਆ । ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਕਿਰਤੀ ਲੋਕਾਂ ‘ਤੇ ਹੱਲਿਆਂ ਨੂੰ ਜਥੇਬੰਦਕ ਰੂਪ ਵਿੱਚ ਹੀ ਠੱਲਿਆ ਜਾ ਸਕਦਾ ਹੈ । ਉਹਨਾਂ ਕਿਹਾ ਕਿ ਅਮਰੀਕਾ ਅਤੇ ਭਾਰਤ ਦਰਮਿਆਨ ਹੋਣ ਜਾ ਰਹੇ ਟੈਕਸ ਮੁਕਤ ਸਮਝੌਤਾ ਲਾਗੂ ਹੋਣ ਨਾਲ ਜਿੱਥੇ ਕਿਰਤੀ ਵਰਗ ਦੀ ਹਾਲਤ ਤਰਸਯੋਗ ਹੋ ਜਾਵੇਗੀ , ਉੱਥੇ ਹੀ ਛੋਟੇ ਕਾਰੋਬਾਰੀਆਂ, ਦੁੱਧ ਉਤਪਾਦਕਾਂ ਨੂੰ ਵੀ ਸੰਕਟ ਦਾ ਸਾਹਮਣਾ ਕਰਨਾ ਪਵੇਗਾ । ਇਸ ਮੌਕੇ ਇਕੱਠ ਵੱਲੋਂ ਗੁਰਭਿੰਦਰ ਸਿੰਘ, ਜਨਕ ਸਿੰਘ, ਸੁਖਪਾਲ ਸਿੰਘ, ਮੱਦੀ ਸਿੰਘ, ਸੁਖਦੇਵ ਸਿੰਘ, ਕਾਕਾ ਸਿੰਘ, ਗੁਰਮੇਲ ਸਿੰਘ, ਲਾਬੀ ਸਿੰਘ ਸਮੇਤ 11 ਮੈਂਬਰੀ ਕਮੇਟੀ ਗਠਿਤ ਕੀਤੀ ਗਈ । ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ 24 ਅਗਸਤ ਦੇ ਸੱਦੇ ‘ਤੇ ਵੱਡੀ ਗਿਣਤੀ ਵਿੱਚ ਪੁੱਜਣ ਦਾ ਹੋਕਾ ਦਿੱਤਾ । ਇਸ ਸਮੇਂ ਮੱਖਣ ਸਿੰਘ ਭੈਣੀ ਬਾਘਾ, ਬਲਾਕ ਆਗੂ ਕੁਲਦੀਪ ਸਿੰਘ ਅਲੀਸ਼ੇਰ, ਰਾਵਲ ਸਿੰਘ ਕੋਟੜਾ ਵੀ ਹਾਜ਼ਰ ਰਹੇ ।

NO COMMENTS