

16 (ਸਾਰਾ ਯਹਾਂ/ਬਿਊਰੋ ਨਿਊਜ਼) ਜਲੰਧਰ ‘ਚ ਹੋਏ ਗ੍ਰੇਨੇਡ ਹਮਲੇ ਦੇ ਤਾਰ ਬਰਾਸਤਾ ਪਾਕਿਸਤਾਨ ਲਾਰੈਂਸ ਬਿਸ਼ਨੋਈ ਨਾਲ਼ ਜਾ ਜੁੜੇ ਹਨ, ਜਿਸ ਬਿਸ਼ਨੋਈ ਲਈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਖ਼ਾਸ ਨਰਮਾਈ ਵਰਤੀ ਜਾ ਰਹੀ ਹੈ
ਅੰਮ੍ਰਿਤਸਰ ਤੋਂ ਬਾਅਦ ਹੁਣ ਜਲੰਧਰ ਵਿੱਚ ਵੀ ਗ੍ਰੈਨੇਡ ਨਾਲ ਹਮਲਾ ਹੋਇਆ ਹੈ ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਬਦਮਾਸ਼ ਸ਼ਹਿਜ਼ਾਦ ਭੱਟੀ ਨੇ ਲਈ ਹੈ। ਇਸ ਤੋਂ ਬਾਅਦ ਹੁਣ ਇਹ ਮਾਮਲੇ ਸਿਆਸਤ ਦੇ ਛੱਜ ਵਿੱਚ ਛੱਟਿਆ ਜਾਣ ਲੱਗ ਪਿਆ ਹੈ।
ਕੇਂਦਰ ਤੋਂ ਆਪ ਨੇ ਮੰਗਿਆ ਜਵਾਬ
ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ‘ਚ ਨਸ਼ਾ ਤਸਕਰੀ ਦਾ ਅੰਤ ਵੱਲ ਤੁਰਨਾ ਤੇ ਲਾਰੈਂਸ ਬਿਸ਼ਨੋਈ ਦੇ ਸੰਪਰਕ ‘ਚ ਆਏ ਪਾਕਿਸਤਾਨੀ ਗੈਂਸਗਸਟਰ ਸ਼ਹਿਜ਼ਾਦ ਭੱਟੀ ਵੱਲੋਂ ਜਲੰਧਰ ‘ਚ ਗ੍ਰੇਨੇਡ ਹਮਲਾ ਕਰਨਾ, ਦੋਵੇਂ ਘਟਨਾਵਾਂ ਜੁੜੀਆਂ ਹਨ ਤੇ ਸਾਫ਼ ਦੱਸਦੀਆਂ ਹਨ ਕਿ ਪਾਕਿਸਤਾਨ ਦੀਆਂ ਸਰਹੱਦਾਂ ਤੋਂ ਹੁੰਦੀ ਨਸ਼ਾ ਤਸਕਰੀ ਵਿਰੁੱਧ ਵੀ ਲੜਾਈ ‘ਆਪ’ ਸਰਕਾਰ ਹੀ ਲੜ ਰਹੀ ਹੈ। ਕੇਂਦਰ ‘ਤੇ ਸਵਾਲ ਚੁੱਕਦਿਆਂ ਮੀਤ ਹੇਅਰ ਨੇ ਕਿਹਾ ਕਿ ,ਕੀ ਕੌਮਾਂਤਰੀ ਸਰਹੱਦਾਂ ਦੀ ਰਾਖੀ ‘ਚ ਨਾਕਾਮ ਹੋਈ ਕੇਂਦਰ ਸਰਕਾਰ, ਹੁਣ ਲਾਰੈਂਸ ਬਿਸ਼ਨੋਈ ਤੋਂ ਇਸ ਗੰਭੀਰ ਮਾਮਲੇ ਸੰਬੰਧੀ ਪੁੱਛਗਿੱਛ ਕਰਨ ਦੀ ਹਿੰਮਤ ਕਰੇਗੀ?
ਦੂਜੇ ਪਾਸੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜਲੰਧਰ ‘ਚ ਹੋਏ ਗ੍ਰੇਨੇਡ ਹਮਲੇ ਦੇ ਤਾਰ ਬਰਾਸਤਾ ਪਾਕਿਸਤਾਨ ਲਾਰੈਂਸ ਬਿਸ਼ਨੋਈ ਨਾਲ਼ ਜਾ ਜੁੜੇ ਹਨ, ਜਿਸ ਬਿਸ਼ਨੋਈ ਲਈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਖ਼ਾਸ ਨਰਮਾਈ ਵਰਤੀ ਜਾ ਰਹੀ ਹੈ।
ਇਸ ਮਸਲੇ ਦੀਆਂ ਪਰਤਾਂ ਉਧੇੜਦੇ ਹੋਏ ‘ਆਪ’ ਸਾਂਸਦ ਕੰਗ ਨੇ ਕਿਹਾ ਕਿ ਕੌਮਾਂਤਰੀ ਨਸ਼ਾ ਤਸਕਰਾਂ ਦੀਆਂ ਇਹ ਬੌਖਲਾਹਟ ਭਰੀਆਂ ਕਾਰਵਾਈਆਂ ‘ਯੁੱਧ ਨਸ਼ਿਆਂ ਵਿਰੁੱਧ’ ਦੀ ਕਾਮਯਾਬੀ ਦੇ ਸਬੂਤ ਹਨ। ਇਹ ਯੁੱਧ ਅਸੀਂ ਇਸੇ ਤਰਾਂ ਜਾਰੀ ਰੱਖਾਂਗੇ ਅਤੇ ਇਸਨੂੰ ਆਖ਼ਰੀ ਮੁਕਾਮ ਤੱਕ ਲੈ ਕੇ ਜਾਵਾਂਗੇ।
ਦੇਖੋ ਰਾਜਾ ਵੜਿੰਗ ਨੇ ਕੀ ਕਿਹਾ
ਅੱਤਵਾਦੀਆਂ ਨੇ ਆਪਣੀ ਮਰਜ਼ੀ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕੋਲ ਜਲੰਧਰ ਦੇ ਬਾਹਰੀ ਇਲਾਕੇ ਰਾਏਪੁਰ ਵਿੱਚ ਇੱਕ ਘਰ ਨੂੰ ਉਡਾਉਣ ਅਤੇ ਜ਼ਿੰਮੇਵਾਰੀ ਲੈਣ ਦੀ ਹਿੰਮਤ ਹੈ। ਇਹ ਲਗਾਤਾਰ ਦੋ ਦਿਨਾਂ ਵਿੱਚ ਦੂਜਾ ਗ੍ਰੇਨੇਡ ਹਮਲਾ ਹੈ। ਖੁਫੀਆ ਏਜੰਸੀਆਂ ਕੀ ਕਰ ਰਹੀਆਂ ਹਨ ? ਇਹ ਕੇਂਦਰੀ ਅਤੇ ਰਾਜ ਦੀਆਂ ਖੁਫੀਆ ਏਜੰਸੀਆਂ ਦੋਵਾਂ ਦੀ ਸਮੂਹਿਕ ਅਸਫਲਤਾ ਹੈ। ਅਸੀਂ ਤੁਹਾਨੂੰ ਦੁਬਾਰਾ ਚੇਤਾਵਨੀ ਦੇ ਰਹੇ ਹਾਂ। ਪੰਜਾਬ ਨੂੰ ਦੁਬਾਰਾ ਦਹਿਸ਼ਤ ਦੇ ਕਾਲੇ ਯੁੱਗ ਵਿੱਚ ਨਾ ਜਾਣ ਦਿਓ। ਕੱਲ੍ਹ ਅੰਮ੍ਰਿਤਸਰ ਸੀ। ਅੱਜ ਜਲੰਧਰ ਹੈ। ਸਾਨੂੰ ਨਹੀਂ ਪਤਾ ਕਿ ਉਹ ਕੱਲ੍ਹ ਕਿਸ ਸ਼ਹਿਰ ਨੂੰ ਨਿਸ਼ਾਨਾ ਬਣਾ ਸਕਦੇ ਹਨ ?























