

ਅੰਮ੍ਰਿਤਸਰ (ਸਾਰਾ ਯਹਾ) : ਸ਼ਹਿਰ ਵਿੱਚ ਅੱਜ ਸਵੇਰੇ ਅੱਗ ਦਾ ਤਾਂਡਵ ਦੇਖਣ ਨੂੰ ਮਿਲਿਆ ਜਦੋਂ ਬੇਕਾਬੂ ਅੱਗ ਨੇ ਸੁਲੇਖਾ ਨਿੱਟਫੇਬ ਨਾਂਅ ਦੀ ਕੱਪੜੇ ਦੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੇਖਦੇ ਹੀ ਦੇਖਦੇ ਫੈਕਟਰੀ ਦੇ ਵਿੱਚ ਅੰਦਰਲਾ ਸਾਰਾ ਸਾਮਾਨ ਸੜ ਕੇ ਰਾਖ ਹੋ ਗਿਆ। ਹਾਲਾਂਕਿ, ਫੈਕਟਰੀ ਮਾਲਕ ਨੁਕਸਾਨ ਦਾ ਅੰਦਾਜ਼ਾ ਲਗਾ ਰਹੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਡੇਢ ਤੋਂ ਦੋ ਕਰੋੜ ਰੁਪਏ ਦਾ ਸਾਮਾਨ ਇਸ ਅੱਗ ਦੇ ਨਾਲ ਸੜ ਕੇ ਸੁਆਹ ਹੋਇਆ ਹੈ।
ਅੱਗ ਏਨੀ ਭਿਆਨਕ ਸੀ ਕਿ ਦੋ ਕਿਲੋਮੀਟਰ ਤੋਂ ਵੀ ਦਿੱਸ ਰਹੀ ਸੀ। ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਅਸਲ ਕਾਰਨ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਾਹਮਣੇ ਆ ਸਕਣਗੇ।
ਸਥਾਨਕ ਲੋਕਾਂ ਦਾ ਕਹਿਣਾ ਹੈ ਇਹ ਅੱਗ ਦੀਆਂ ਲਪਟਾਂ ਸਵੇਰੇ ਨੌਂ ਵਜੇ ਨਿਕਲਣੀਆਂ ਸ਼ੁਰੂ ਹੋਈਆਂ ਜੋ ਦੇਖਦੇ ਹੀ ਦੇਖਦੇ ਭਿਆਨਕ ਅੱਗ ਦੇ ਵਿੱਚ ਤਬਦੀਲ ਹੋ ਗਈਆਂ ਅਤੇ ਸਾਢੇ ਨੌਂ ਵਜੇ ਤੱਕ ਅੱਗ ਨੇ ਸਾਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਫੈਕਟਰੀ ਮਾਲਕ ਤੁਰੰਤ ਮੌਕੇ ‘ਤੇ ਪੁੱਜੇ ਤੇ ਉਨ੍ਹਾਂ ਨੇ 9.45 ਵਜੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਫਾਇਰ ਬ੍ਰਿਗੇਡ ਦੀਆਂ ਪੰਜਾਬ ਦੇ ਕਰੀਬ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ।
ਇਸ ਤੋਂ ਇਲਾਵਾ ਏਅਰ ਫੋਰਸ ਸਟੇਸ਼ਨ ਤੋਂ ਵੀ ਫਾਇਰ ਬ੍ਰਿਗੇਡ ਦੀ ਟੀਮ ਪੁੱਜੀ ਅਤੇ ਉਨ੍ਹਾਂ ਨੇ ਅੱਗ ਨੂੰ ਕਾਬੂ ਕਰਨ ਵਿੱਚ ਅੰਮ੍ਰਿਤਸਰ ਨਗਰ ਨਿਗਮ ਦੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੀ ਮਦਦ ਕੀਤੀ ਅੱਗ ਏਨੀ ਭਿਆਨਕ ਸੀ ਕਿ ਬਾਹਰ ਬਾਰਿਸ਼ ਹੋਣ ਦੇ ਬਾਵਜੂਦ ਵੀ ਅੱਗ ਤੇ ਕੰਟਰੋਲ ਕਰਨਾ ਮੁਸ਼ਕਲ ਦਿਖਾਈ ਦੇ ਰਿਹਾ ਸੀ।
ਫੈਕਟਰੀ ਮਾਲਕ ਨਿਰਮਲ ਸੁਲੇਖਾ ਦਾ ਕਹਿਣਾ ਹੈ ਕਿ ਮੰਦੀ ਦੇ ਕਾਰਨ ਕਾਫੀ ਸਾਮਾਨ ਫੈਕਟਰੀ ਦੇ ਵਿੱਚ ਡੰਪ ਕਰਕੇ ਰੱਖਿਆ ਸੀ ਜੋ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਸਾਰਾ ਸੜ ਕੇ ਸਵਾਹ ਹੋ ਗਿਆ। ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਡੇਢ ਤੋਂ ਦੋ ਕਰੋੜ ਰੁਪਏ ਦਾ ਸਾਮਾਨ ਇਸ ਹਾਦਸੇ ਵਿੱਚ ਸੜ ਕੇ ਸਵਾਹ ਹੋ ਗਿਆ ਹੈ।
EDITED BY : SARA YAHA | | Last Updated :4:45 PM 03 JULY 2018























