

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਆਪਣਾ ਵਾਅਦਾ ਤੋੜਦੇ ਨਜ਼ਰ ਆ ਰਹੇ ਹਨ। ਕੈਪਟਨ ਨੇ 2 ਦਸੰਬਰ ਨੂੰ ਇਸ 26 ਜਨਵਰੀ ਮੌਕੇ ਆਪਣਾ ਸਮਾਰਟਫੋਨ ਵੰਡਣ ਦਾ ਵਾਅਦਾ ਪੂਰਾ ਕਰਨ ਦਾ ਐਲਾਨ ਕੀਤਾ ਸੀ, ਪਰ ਅੱਜ ਵੀ ਇਹ ਵਾਅਦਾ ਸਿਰ੍ਹੇ ਚੜ੍ਹਦਾ ਨਹੀਂ ਦਿਖਿਆ
ਕੈਪਟਨ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ 26 ਜਨਵਰੀ ਨੂੰ 11ਵੀਂ ਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ 1 ਲੱਖ 60 ਹਜ਼ਾਰ ਸਮਾਰਟਫੋਨ ਵੰਡਣਗੇ। ਕੈਪਟਨ ਅਮਰਿੰਦਰ ਸਿੰਘ ਅੱਜ ਮੁਹਾਲੀ ‘ਚ ਗਣਤੰਤਰ ਦਿਵਸ ਦੇ ਸਮਾਗਮ ‘ਤੇ ਤਾਂ ਪਹੁੰਚੇ, ਪਰ ਆਪਣੇ ਵਾਅਦੇ ਮੁਤਾਬਕ ਸ਼ਾਇਦ ਸਮਾਰਟਫੋਨ ਲੈ ਕੇ ਆਉਣਾ ਭੁੱਲ ਗਏ।

Capt.Amarinder Singh✔@capt_amarinder
This 26th Jan, when we celebrate the Republic Day, we will start the 1st Phase of the smartphone distribution. 1st batch of 1.6 lakh smartphones will be given to girl students of Class 11 & 12. Hoping that these phones will help them in their studies & make them more tech-savvy.
1,0296:29 AM – Dec 2, 2019Twitter Ads info and privacy370 people are talking about this
ਕੈਪਟਨ ਵੱਲੋਂ ਸਮਾਗਮ ‘ਚ ਵੀ ਫੋਨ ਵੰਡਣ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਕੈਪਟਨ ਨੇ ਸਾਲ 2016 ‘ਚ ਸੱਤਾ ‘ਚ ਆਉਣ ਤੋਂ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਨੌਜਵਾਨਾਂ ਨੂੰ 50 ਲੱਖ 4 ਜੀ ਸਮਾਰਟਫੋਨ ਵੰਡਣਗੇ।























