
ਮੁੰਬਈ ਦਾ ਮੀਂਹ ਲੋਕਾਂ ਲਈ ਕਹਿਰ ਬਣ ਰਿਹਾ ਹੈ। ਵਡਾਲਾ ਦੇ ਐਂਟਾਪ ਹਿੱਲ ਵਿੱਚ ਉਸਾਰੀ ਅਧੀਨ ਇਮਾਰਤ ਦਾ ਇੱਕ ਪਾਸਾ ਡਿੱਗ ਗਿਆ ਜਿਸ ਥੱਲੇ ਆਉਣ ਕਰਕੇ 7 ਕਾਰਾਂ ਬਰਬਾਦ ਹੋ ਗਈਆਂ।
ਮੁੰਬਈ ਹਰ ਸਾਲ ਬਾਰਸ਼ ਵਿੱਚ ਪਾਣੀ-ਪਾਣੀ ਹੋ ਜਾਂਦੀ ਹੈ। ਇਸ ਸਾਲ ਵੀ ਉਹੀ ਹਾਲ ਹੈ।

– – – – – – – – – Advertisement – – – – – – – – –
ਮਾਨਸੂਨੀ ਬਾਰਸ਼ ਨੇ ਮੁੰਬਈ ਮਹਾਨਗਰ ਪਾਲਿਕਾ ਦੇ ਹਰ ਦਾਅਵੇ ਦੀ ਪੋਲ੍ਹ ਖੋਲ੍ਹ ਦਿੱਤੀ ਹੈ।
ਬੀਤੇ 24 ਘੰਟਿਆਂ ਤੋਂ ਜਾਰੀ ਬਾਰਸ਼ ਨੇ ਮੁੰਬਈ ਦੀ ਰਫ਼ਤਾਰ ’ਤੇ ਬਰੇਕ ਲਾ ਦਿੱਤੀ ਹੈ।
ਸਥਾਨਕ ਰੇਲਾਂ ਦੇਰੀ ਨਾਲ ਚੱਲ ਰਹੀਆਂ ਹਨ। ਜਗ੍ਹਾ-ਜਗ੍ਹਾ ਪਾਣੀ ਭਰ ਜਾਣ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਹੈ।
ਮੌਸਮ ਵਿਭਾਗ ਨੇ ਮੁੰਬਈ ਨੂੰ ਅਲਰਟ ਜਾਰੀ ਕੀਤਾ ਹੈ। ਅਗਲੇ 12 ਘੰਟਿਆਂ ਵਿੱਚ ਵੀ ਭਾਰੀ ਮੀਂਹ ਦਾ ਅਨੁਮਾਨ ਹੈ।
26 ਤੋਂ 29 ਜੂਨ ਤਕ ਕੋਂਕਣ-ਗੋਆ ਵਿੱਚ ਵੀ ਭਾਰੀ ਮੀਂਹ ਦਾ ਅਨੁਮਾਨ ਹੈ।
29 ਜੂਨ ਤਕ ਮੁੰਬਈ ਵਿੱਚ ਭਾਰੀ ਬਾਰਸ਼ ਦਾ ਖ਼ਦਸ਼ਾ ਹੈ।
ਮੀਂਹ ਦੀ ਵਜ੍ਹਾ ਕਰਕੇ ਸਥਾਨਕ ਟਰੇਨਾਂ 15 ਤੋਂ 20 ਮਿੰਟਾਂ ਦੀ ਦੇਰੀ ਨਾਲ ਚੱਲ ਰਹੀਆਂ ਹਨ।
EDITED BY : SARA YAHA | | Last Updated :25 June 2018
EDITED BY : SARA YAHA | | Last Updated :25 June 2018























