ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

0
12

ਮਾਨਸਾ 14 ਮਾਰਚ (ਬੀ.ਪੀ.ਅੈਸ.):ਪਿੰਡ ਦਲੇਲ ਸਿੰਘ ਵਾਲਾ ਵਿਖੇ ਨੌਜਵਾਨ ਵੈਲਫੇਅਰ ਕਮੇਟੀ ਵੱਲੋਂ ਸ਼ਹੀਦ ਬਦਨ ਸਿੰਘ ਸੰਤ ਗੁਰਮੁਖ ਸਿੰਘ ਕਾਮਰੇਡ ਧਰਮ ਸਿੰਘ ਫੱਕਰ ਨੂੰ ਸਮਰਪਿਤ ਸਮੂਹ ਪਿੰਡ ਵਾਸੀਆਂ ਸ਼ਹੀਦ ਬਦਨ ਸਿੰਘ ਟਰੱਸਟ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ।ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ ਕਬੱਡੀ 58 ਕਿਲੋ 64 ਕਿਲੋ 85 ਕਿਲੋ ਵਜ਼ਨ ਦੇ ਮੁਕਾਬਲੇ ਕਰਵਾਏ ਗਏ। ਇਸ ਦੋ ਦਿਨਾ ਟੂਰਨਾਮੈਂਟ ਵਿੱਚ ਪਹਿਲੇ ਦਿਨ ਉਦਘਾਟਨ ਨਾਜ਼ਰ ਸਿੰਘ ਮਾਨਸ਼ਾਹੀਆ ਐੱਮ ਐੱਲ ਏ ਮਾਨਸਾ ਦੂਸਰੇ ਦਿਨ  ਭਗਵੰਤ ਮਾਨ ਐੱਮ ਪੀ ਹਲਕਾ ਸੰਗਰੂਰ ਸੀਨੀਅਰ ਕਾਂਗਰਸੀ ਆਗੂ ਮਾਈਕਲ ਗਾਗੋਵਾਲ ਮੰਜੂ ਬਾਲਾ ਬਾਂਸਲ ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਤੋਂ ਇਲਾਵਾ ਦੋਧੀ ਯੂਨੀਅਨ ਦੇ ਪ੍ਰਧਾਨ ਬਿੱਕਰ ਖਿਆਲਾ ਆਦਿ ਨੇ ਟੂਰਨਾਮੈਂਟ ਦੀ ਰੋਣਕ ਵਧਾਈ। ਟੂਰਨਾਮੈਂਟ ਵਿੱਚ ਕਾਫੀ ਟੀਮਾਂ ਨੇ ਭਾਗ ਲਿਆ ਜਿਨ੍ਹਾਂ 58 ਕਿਲੋ ਪਹਿਲਾ ਸਥਾਨ ਪੇਰੋਂ ਦੂਜਾ ਸਥਾਨ ਦਲੇਲ ਸਿੰਘ ਵਾਲਾ 64 ਕਿਲੋ ਕਿਸਨਗੜ੍ਹ ਫਰਵਾਹੀ ਪਹਿਲਾ ਸਥਾਨ ਦਲੇਲ ਸਿੰਘ ਵਾਲਾ ਦੂਜਾ ਸਥਾਨ 85 ਕਿਲੋ ਨੰਗਲ ਕਲਾਂ ਪਹਿਲਾ ਸਥਾਨ ਸਮਾਓਂ ਨੇ ਦੂਜਾ ਸਥਾਨ ਹਾਸਲ ਕੀਤਾ। ਇਨਾਮ ਵੰਡ ਸਮਾਰੋਹ ਸਮੇਂ ਨੌਜਵਾਨ ਵੈਲਫੇਅਰ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਖਜ਼ਾਨਚੀ ਕੁਲਦੀਪ ਸਿੰਘ ਸਕੱਤਰ ਗੁਰਦਿੱਤ ਸਿੰਘ ਸੇਖੋਂ ਉਪ ਸਕੱਤਰ ਨਿਰਮਲ ਸਿੰਘ ਗੱਗੀ ਜੰਡੂ ਪਰਗਟ ਸਿੰਘ ਸਰਪੰਚ ਅਮਰੀਕ ਸਿੰਘ ਭੱਟੀ ਮੰਚ ਸੰਚਾਲਨ ਗੁਰਮੀਤ ਸਿੰਘ ਭੌਰਾ ਬਲਾਕ ਸੰਮਤੀ ਮੈਂਬਰ ਸੁਖਚੈਨ ਸਿੰਘ ਮਾਲਵਾ ਲੋਕਹਿੱਤ ਆਰਗਨਾਈਜੇਸ਼ਨ ਦੇ ਚੇਅਰਮੈਨ ਸੰਦੀਪ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here