

ਮਾਨਸਾ, 31 ਮਈ (ਬਲਜੀਤ ਸ਼ਰਮਾ ) :ਸੀਵਰੇਜ਼ ਦੇ ਸੋਧੇ ਹੋਏ ਪਾਣੀ ਨੂੰ ਸਿੰਚਾਈ ਲਈ ਵਰਤੋ ਵਿਚ ਲਿਆਉਣ ਲਈ ਅੱਜ ਐਸ.ਡੀ.ਐਮ ਮਾਨਸਾ ਸ੍ਰੀ ਅਭੀਜੀਤ ਕਪਲਿਸ਼ ਦੁਆਰਾ ਖੋਖਰ ਖੁਰਦ ਵਿਖੇ ਸੀਵਰੇਜ਼ ਪਲਾਂਟ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਲਾਂਟ ਦੇ ਨਜ਼ਦੀਕ ਪੈਂਦੇ ਵੱਖ ਵੱਖ ਪਿੰਡਾਂ ਵਿਚ ਜਿੱਥੇ ਨਹਿਰੀ ਸਪਲਾਈ ਨਹੀਂ ਹੈ ਉੱਥੇ ਸਿੰਚਾਈ ਲਈ ਪਾਈਪਲਾਈਨ ਰਾਹੀਂ ਇਸ ਪਾਣੀ ਨੂੰ ਪੁੱਜਦਾ ਕੀਤਾ ਜਾਵੇਗਾ। ਇਸ ਮੌਕੇ ਮੌਜੂਦ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਨੁਮਾਇੰਦੇਆਂ ਨੇ ਇਸ ਪਾਣੀ ਨਾਲ ਸਿੰਚਾਈ ਹੇਠ ਆਉਣ ਵਾਲੀਆਂ ਗਰਾਮ ਪੰਚਾਇਤਾਂ ਦੇ ਰਕਬੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਇਸ ਸਮੇਂ 900 ਏਕੜ ਦਾ ਰਕਬਾ ਇਸ ਪਾਣੀ ਹੇਠ ਸਿੰਚਾਈ ਲਈ ਲਿਆਂਦਾ ਜਾ ਰਿਹਾ ਹੈ। ਇਸ ਪਾਣੀ ਦੀ ਵਰਤੋ ਕਰ ਰਹੇ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਇਸ ਪਾਣੀ ਨੂੰ ਵਰਤੋ ਵਿਚ ਲਿਆਉਣ ਤੋਂ ਪਹਿਲਾਂ ਇਹ ਇਲਾਕਾ ਮਾਰੂ ਸੀ ਪ੍ਰੰਤੂ ਹੁਣ ਸਿੰਚਾਈ ਲਈ ਇਸ ਪਾਣੀ ਦੀ ਵਰਤੋ ਕਰਨ ਨਾਲ ਸਾਰੀਆਂ ਫਸਲਾਂ ਜਿਵੇਂ ਕਿ ਝੋਨਾ, ਨਰਮਾ, ਕਣਕ ਅਤੇ ਪਸ਼ੂਆਂ ਲਈ ਹਰੇ ਚਾਰੇ ਦੀ ਭਰਪੂਰ ਫਸਲ ਹੋ ਰਹੀ ਹੈ ਜ਼ਮੀਨ ਦੀ ਉਪਜਾਊ ਸ਼ਕਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਗਈ ਹੈ। ਕਿਸਾਨਾਂ ਨੇ ਨਜ਼ਦੀਕ ਪੈਂਦੇ ਸਾਰੇ ਖੇਤਾਂ ਤੱਕ ਇਸ ਪਾਣੀ ਨੂੰ ਪਹੁੰਚਾਉਣ ਦੀ ਮੰਗ ਕੀਤੀ। ਸ੍ਰੀ ਅਭੀਜੀਤ ਕਪਲਿਸ਼ ਵੱਲੋਂ ਐਸ.ਡੀ.ਓ ਸੀਵਰੇਜ਼ ਬੋਰਡ ਅਤੇ ਭੂਮੀ ਰੱਖਿਆ ਅਫ਼ਸਰ ਨੂੰ ਕਿਸਾਨਾਂ ਦੀ ਮੰਗ ਅਨੁਸਾਰ ਪਾਣੀ ਦੀ ਸਪਲਾਈ ਦੇਣ ਲਈ ਪਲਾਨ ਤਿਆਰ ਕਰਨ ਦੀ ਹਦਾਇਤ ਦਿੱਤੀ ਗਈ।
ਇਸ ਮੌਕੇ ਬੀ.ਡੀ.ਪੀ.ਓ ਮਾਨਸਾ ਸ੍ਰੀ ਸੁਖਵਿੰਦਰ ਸਿੰਘ ਸਿੱਧੂ, ਐਸ.ਡੀ.ਓ ਸੀਵਰੇਜ਼ ਬੋਰਡ ਸ੍ਰੀ ਰਾਕੇਸ਼ ਕੁਮਾਰ, ਭੂਮੀ ਰੱਖਿਆ ਅਫ਼ਸਰ ਸ੍ਰੀ ਜਸਪਾਲ ਸ਼ਰਮਾ, ਐਡਵੋਕੇਟ ਸ੍ਰੀ ਰਾਹੁਲ ਗੋਪਾਲ, ਪੰਚਾਇਤ ਸਕੱਤਰ ਸ੍ਰੀ ਰਾਕੇਸ਼ ਕੁਮਾਰ, ਬਲੌਰ ਸਿੰਘ, ਅਰਵਿੰਦਰ ਸਿੰਘ ਤੋਂ ਇਲਾਵਾ ਪੰਚਾਇਤ ਦੇ ਨੁਮਾਇੰਦੇ ਸ੍ਰੀ ਗੁਰਪ੍ਰੀਤ ਸਿੰਘ ਸਰਪੰਚ ਰਮਦਿੱਤੇ ਵਾਲਾ, ਸ੍ਰੀ ਮੇਘਾ ਸਿੰਘ ਸਰਪੰਚ ਗੇਹਲੇ, ਸ੍ਰੀ ਜਗਸੀਰ ਸਿੰਘ ਸਰਪੰਚ ਖੋਖਰ ਕਲਾਂ, ਸ੍ਰੀ ਬੁੱਕਣ ਸਿੰਘ ਸਰਪੰਚ ਖੋਖਰ ਖੁਰਦ, ਸ੍ਰੀ ਅਵਤਾਰ ਸਿੰਘ ਸਰਪੰਚ ਮੂਸਾ ਅਤੇ ਸ੍ਰੀ ਹਰਬੰਸ ਸਿੰਘ ਸਰਪੰਚ ਗਾਗੋਵਾਲ ਹਾਜ਼ਰ ਸਨ।
EDITED BY : SARA YAHA | | Last Updated :31 May 2018






















