

ਮਾਨਸਾ 23 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) ਆਮ ਆਦਮੀ ਪਾਰਟੀ ਹਲਕਾ ਮਾਨਸਾ ਵੱਲੋਂ ਮਾਨਸਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ *ਤੇ ਜਿੱਤੇ ਅਤੇ ਮੰਗ ਕੀਤੀ ਗਈ ਹੈ ਕਿ 21 ਜਨਵਰੀ 2020 ਨੂੰ ਸੁਪਰੀਮ ਕੋਰਟ ਵੱਲੋਂ ਅਪੀਲ ਨੰ:547 ਆਫ 2020 ਕੇਸ਼ਮ ਮੇਘਾਚੰਦਰਾ ਸਿੰਘ ਬਨਾਮ ਸਪੀਕਰ ਮਨੀਪੁਰ ਦੇ ਫੈਸਲੇ ਦੇ ਅਨੁਸਾਰ 4 ਹਫਤਿਆਂ ਦੇ ਅੰਦਰ ਅੰਦਰ ਦਲ ਬਦਲੂ ਕਾਨੂੰਨ ਤਹਿਤ ਮਾਨਸਾ ਦੇ ਵਿਧਾਇਕ ਦੀ ਮੈਂਬਰਸ਼ਿਪ ਖਾਰਜ ਕੀਤੀ ਜਾਵੇ.
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਭੁੱਚਰ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮਾਨਸਾ ਅਤੇ ਹਰਜੀਤ ਸਿੰਘ ਦੰਦੀਵਾਲ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਯੂਥ ਵਿੰਗ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਸ਼ੈਡਿਊਲ 10 ਅਧੀਨ ਅਤੇ ਸੁਪਰੀਮ ਕੋਰਟ ਦੇ ਵੱਖ ਵੱਖ ਫੈਸਲਿਆਂ ਅਧੀਨ ਜੇਕਰ ਕੋਈ ਵਿਧਾਇਕ ਆਪਣੀ ਪਾਰਟੀ ਛੱਡ ਕੇ ਕਿਸੇ ਦੂਸਰੀ ਹੋਰ ਪਾਰਟੀ ਵਿੱਚ ਸ਼ਾਮਲ ਹੋ ਜਾਂਦਾ ਹੈ ਤਾਂ ਉਹ ਇੱਕ ਦਿਨ ਵੀ ਵਿਧਾਨ ਸਭਾ ਦਾ ਮੈਂਬਰ ਰਹਿਣ ਦਾ ਹੱਕਦਾਰ ਨਹੀਂ ਹੈ ਪਰ ਪਿਛਲੇ 9 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਨੂੰ ਸਪੀਕਰ ਵਿਧਾਨ ਸਭਾ ਪੰਜਾਬ ਵੱਲੋਂ ਟਾਇਮ ਦਿੱਤਾ ਜਾ ਰਿਹਾ ਹੈ ਅਤੇ ਇੰਨ੍ਹਾਂ ਵਿਧਾਇਕਾਂ ਦੀ ਮੈਂਬਰਸ਼ਿਪ ਖਾਰਜ ਕਰਨ ਦੀਆਂ ਦਰਖਾਸਤਾਂ ਦਾ ਨਿਪਟਾਰਾ ਜਾਣ ਬੁੱਝ ਕੇ ਨਹੀਂ ਕੀਤਾ ਜਾ ਰਿਹਾ ਕਿਉਂਕਿ ਸਪੀਕਰ ਮੌਜੂਦਾ ਸੱਤਾਧਾਰੀ ਪਾਰਟੀ ਨਾਲ ਸਬੰਧ ਰਖਦਾ ਹੈ ਪਰ ਹੁਣ ਸੁਪਰੀਮ ਕੋਰਟ ਦੇ ਮੰਗਲਵਾਰ 21 ਜਨਵਰੀ ਦੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਜੋ ਸਪੀਕਰ ਦਾ ਪਦ ਹੈ, ਉਹ ਨਿਆਂਇਕ ਪਦ ਨਹੀਂ ਹੈ ਜਿਸ ਉFੱਪਰ ਬਹੁਤਾ ਵਿਸ਼ਵਾਸ ਕੀਤਾ ਜਾ ਸਕੇ ਕਿਉਂਕਿ ਸਪੀਕਰ ਕਿਸੇ ਨਾ ਕਿਸੇੇ ਰਾਜਨੀਤਿਕ ਪਾਰਟੀ ਨਾਲ ਸਬੰਧ ਰਖਦਾ ਹੁੰਦਾ ਹੈ ਅਤੇ ਉਸੇ ਪਾਰਟੀ ਦੇ ਪ੍ਰਭਾਵ ਹੇਠ ਹੁੰਦਾ ਹੈ. ਜਿਸ ਕਾਰਣ ਦਲ ਬਦਲੂ ਕਾਨੂੰਨ ਤਹਿਤ ਦਰਖਾਸਤਾਂ ਨੂੰ ਲੰਬੇ ਸਮੇਂ ਲਈ ਲਮਕਾਇਆ ਜਾਂਦਾ ਹੈ ਤਾਂ ਕਿ ਦਲ ਬਦਲੀ ਵਾਲੇ ਵਿਧਾਇਕਾਂ ਦਾ ਕਾਰਜਕਾਲ ਪੂਰੇ 5 ਸਾਲ ਦਾ ਪੂਰਾ ਕਰਵਾਇਆ ਜਾ ਸਕੇ. ਇਸੇ ਤਹਿਤ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 5 ਬਾਗੀ ਵਿਧਾਇਕਾਂ ਨੂੰ ਵੀ ਸਪੀਕਰ ਵੱਲੋਂ ਵਾਰ ਵਾਰ ਟਾਈਮ ਦਿੱਤਾ ਜਾ ਰਿਹਾ ਹੈ ਜੋ ਕਿ ਗੈਰਕਾਨੂੰਨੀ ਹੈ. ਇਸ ਲਈ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਨੇ ਸਪੀਕਰ ਨੂੰ ਮੰਗ ਪੱਤਰ ਅਤੇ ਦਰਖਾਸਤਾਂ ਭੇਜਕੇ ਮੰਗ ਕੀਤੀ ਹੈ ਕਿ ਇਹ ਉਨ੍ਹਾਂ ਦੀ ਦਰਖਾਸਤ ਮਿਲਣ ਤੋਂ 4 ਹਫਤਿਆਂ ਦੇ ਅੰਦਰ ਅੰਦਰ ਨਾਜਰ ਸਿੰਘ ਮਾਨਸ਼ਾਹੀਆ ਵਿਰੁੱਧ ਦਲ ਬਦਲੂ ਕਾਨੂੰਨ ਅਧੀਨ ਕਾਰਵਾਈ ਕਰਦੇ ਹੋਏ ਇਸ ਦੀ ਮੈਂਬਰਸ਼ਿਪ ਨੂੰ ਤੁਰੰਤ ਖਾਰਜ ਕਰੇ. ਇਸਤੋਂ ਇਲਾਵਾ ਗੁਰਪ੍ਰੀਤ ਸਿੰਘ ਭੁੱਚਰ ਅਤੇ ਹਰਜੀਤ ਸਿੰਘ ਦੰਦੀਵਾਲ ਨੇ ਦੱਸਿਆ ਕਿ ਨਾਜਰ ਸਿੰਘ ਮਾਨਸ਼ਾਹੀਆ ਪਿਛਲੇ 9 ਮਹੀਨਿਆਂ ਤੋਂ ਕਾਂਗਰਸ ਪਾਰਟੀ ਦੇ ਸਮਾਗਮਾਂ ਵਿੱਚ ਭਾਗ ਲੈ ਰਿਹਾ ਹੈ. ਉਸਨੇ ਪਿਛਲੀ ਲੋਕ ਸਭਾ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕਰਦੇ ਹੋਏ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਕੀਤਾ. ਇਸਤੋਂ ਇਲਾਵਾ ਪਿਛਲੀਆਂ ਜਿਮਨੀ ਚੋਣਾਂ ਵਿੱਚ ਦਾਖਾ ਹਲਕੇ ਵਿੱਚ ਜਾਕੇ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਘਰ ਘਰ ਚੋਣ ਪ੍ਰਚਾਰ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਜੁਆਇੰਨ ਕਰਨ ਦਾ ਐਲਾਨ ਕੀਤਾ. ਇਸ ਤਰ੍ਹਾਂ ਉਸਦੇ ਕੰਡਕਟ ਤੋਂ ਸਾਫ ਹੈ ਉਸਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ ਅਤੇ ਉਹ ਹੁਣ ਆਮ ਆਦਮੀ ਪਾਰਟੀ ਦਾ ਮੈਂਬਰ ਨਹੀਂ ਰਿਹਾ ਅਤੇ ਦਲ ਬਦਲੀ ਕਾਨੂੰਨ ਦੀ ਉਲੰਘਣਾ ਦਾ ਦੋਸ਼ੀ ਹੈ. ਇਸ ਸਮੇਂ ਉਨ੍ਹਾਂ ਕਿਹਾ ਕਿ ਜੇਕਰ ਵਿਧਾਨ ਸਭਾ ਸਪੀਕਰ ਵਲੋਂ ਅੱਜ ਤੋਂ 4 ਹਫਤਿਆਂ ਅੰਦਰ ਅੰਦਰ ਇਸ ਵਿਰੁੱਧ ਕੋਈ ਕਾਰਵਾਈ ਨਾਂ ਕੀਤੀ ਗਈ ਤਾਂ ਉਹ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਿੱਚ ਚਾਰਾਜੋਈ ਕਰਨ ਲਈ ਮਜ਼ਬੂਰ ਹੋਣਗੇ. ਇਸ ਸਮੇਂ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਸ਼ਿੰਗਾਰਾ ਖਾਨ, ਅੰਮ੍ਰਿਤ ਮਾਨ, ਗੁਰਪ੍ਰੀਤ ਸਿੰਘ ਚਕੇਰੀਆਂ, ਰੇਸ਼ਮ ਰੱਲਾ, ਮਿੰਟੂ ਮਾਨਸਾ, ਸੁ























