ਉੱਤਰ ਪ੍ਰਦੇਸ਼ ‘ਚ ਬੁਖਾਰ ਕਾਰਨ ਪਿਛਲੇ 15 ਦਿਨਾਂ ‘ਚ 36 ਲੋਕਾਂ ਦੀ ਮੌਤ

0
12

ਲਖਨਊ— ਉੱਤਰ ਪ੍ਰਦੇਸ਼ ਦੇ ਬਰੇਲੀ ਤੇ ਬੰਦਾਯੂ ‘ਚ ਪਿਛਲੇ 15 ਦਿਨਾਂ ‘ਚ ਬੁਖਾਰ ਦੀ ਲਪੇਟ ‘ਚ ਆ ਕੇ ਘੱਟ ਤੋਂ ਘੱਟ 36 ਲੋਕਾਂ ਦੀ ਮੌਤ ਹੋ ਗਈ ਹੈ। ਬਰੇਲੀ ਦੇ ਮੁੱਖ ਸਿਹਤ ਅਧਿਕਾਰੀ ਡਾ. ਵਿਨੀਤ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਪਿਛਲੇ 15 ਦਿਨਾਂ ‘ਚ ਇਕੱਲੇ ਬਰੇਲੀ ‘ਚ ਹੀ ਬੁਖਾਰ ਨਾਲ ਪੀੜਤ 20 ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਬੰਦਾਯੂ ਦੇ ਮੁੱਖ ਸਿਹਤ ਅਧਿਕਾਰੀ ਡਾ. ਮੰਜੀਤ ਸਿੰਘ ਮੁਤਾਬਕ ਜ਼ਿਲੇ ‘ਚ 16 ਲੋਕਾਂ ਦੀ ਬੁਖਾਰ ਨਾਲ ਜਾਨ ਚਲੀ ਗਈ ਹੈ।

ਇਸ ਵਿਚਾਲੇ ਬਰੇਲੀ ਪਹੁੰਚੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਪਦਮਾਕਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਦੋਵਾਂ ਜ਼ਿਲਿਆਂ ‘ਚ ਰੁਜ਼ਾਨਾ 600 ਤੋਂ 700 ਰੋਗੀ ਸਰਕਾਰੀ ਹਸਪਤਾਲਾਂ ‘ਚ ਆ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਨ੍ਹਾਂ ‘ਚ ਬੁਖਾਰ ਦੇ ਰੋਗੀਆਂ ਦੀ ਗਿਣਤੀ 20 ਫੀਸਦੀ ਤੋਂ ਵੀ ਘੱਟ ਹੈ। ਉਥੇ ਲਖਨਊ ‘ਚ ਡਾਇਰੈਕਟਰ (ਸੰਚਾਰੀ) ਮੈਡੀਕਲ ਤੇ ਸਿਹਤ ਮਿਥੀਲੇਸ਼ ਚੱਤੁਰਵੇਦੀ ਨੇ ਦੱਸਿਆ ਕਿ ਵਿਭਾਗ ਵਲੋਂ ਗਠਿਤ ਤਿੰਨ ਸੂਬਾ ਪੱਧਰੀ ਮੈਡੀਕਲ ਦਲ ਬਰੇਲੀ ਤੇ ਬੰਦਾਯੂ ਜ਼ਿਲੇ ‘ਚ ਪਹੁੰਚ ਚੁੱਕੇ ਹਨ।

30 ਟੀਮਾਂ ਗਠਿਤ
ਉੱਧਰ ਭਾਰਤ ਸਰਕਾਰ ਵਲੋਂ ਇਕ ਪੰਜ ਮੈਂਬਰੀ ਮੈਡੀਕਲ ਟੀਮ ਵੀ ਬਰੇਲੀ ਪਹੁੰਚ ਗਈ ਹੈ। ਸਥਾਨਕ ਪੱਧਰ ‘ਤੇ ਵੀ 30 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ‘ਚ 26 ਟੀਮਾਂ ਬਲਾਕ ਤੇ ਚਾਰ ਟੀਮਾਂ ਜ਼ਿਲਾ ਪੱਧਰ ‘ਤੇ ਗਠਿਤ ਕੀਤੀਆਂ ਗਈਆਂ ਹਨ। ਮਾਹਰ ਡਾਕਟਰਾਂ ਦੀਆਂ ਸੂਬਾ ਪੱਧਰੀ ਤਿੰਨ ਟੀਮਾਂ ਪਹਿਲਾਂ ਹੀ ਇਥੇ ਪਹੁੰਚ ਚੁੱਕੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਬੁਖਾਰ ਰੋਗੀਆਂ ਦੇ ਮੈਡੀਕਲ ਟੈਸਟ ਤੋਂ ਬਾਅਦ ਮਲੇਰੀਏ ਦੀ ਪੁਸ਼ਟੀ ਹੋਣ ‘ਤੇ ਹਰ ਰੋਗੀ ਦੇ ਘਰ ਤੇ ਉਸ ਦੇ ਆਲੇ-ਦੁਆਲੇ ਦੇ 50 ਘਰਾਂ ‘ਚ ਤੇ ਘਰਾਂ ਦੇ ਬਾਹਰ ਪੂਰੇ ਇਲਾਕੇ ‘ਚ ਫਾਗਿੰਗ ਦਾ ਕੰਮ ਵਿਆਪਕ ਰੂਪ ਨਾਲ ਕਰਾਇਆ ਜਾ ਰਿਹਾ ਹੈ।


EDITED BY : SARA YAHA | | Last Updated : 7:੨7 pm 11 September  2018

LEAVE A REPLY

Please enter your comment!
Please enter your name here