ਇੰਟਰਲੌਕ ਟਾਇਲ ਫੈਕਟਰੀਆਂ ਵਾਲੇ ਮਿਲੀਭੁਗਤ ਕਰਕੇ ਲਗਾ ਰਹੇ ਨੇ ਸਰਕਾਰ ਨੂੰ ਚੂਨਾ

0
80

ਮਾਨਸਾ ,19 ਨਵੰਬਰ (ਬਪਸ): ਜ਼ਿਲਾ ਮਾਨਸਾ ਵਿੱਚ ਪੰਚਾਇਤਾਂ ਵੱਲੋ ਪਿੰਡਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਵਿੱਚ ਲਗਾਈਆਂ ਜਾ ਰਹੀਆ ਇੰਟਰਲੌਕ ਟਾਇਲਾ ਵਿੱਚ ਟਾਇਲ ਫੈਕਟਰੀਆਂ ਪੰਚਾਇਤਾਂ ਨੂੰ ਅਲੱਗ-ਅਲੱਗ  ਰੇਟ ਲਗਾਕੇ ਸਰਕਾਰ ਨੂੰ ਮੋਟਾ ਚੂਨਾ ਲਗਾ ਰਹੀਆ ਹਨ। ਇਸ ਤੋ ਇਲਾਵਾਂ ਸਬ ਡਵੀਜ਼ਨ ਸਰਦੂਲਗੜ੍ਹ ਵਿੱਚ ਸਰਦੂਲਗੜ੍ਹ ਅਤੇ ਝੁਨੀਰ ਬਲਾਕਾਂ ਵਿੱਚ ਇਸ ਵਿਕਾਸ ਕਾਰਜਾਂ ਤੇ ਵਗੈਰ ਆਈ.ਐਸ.ਆਈ ਦੀਆ ਟਾਈਲਾਂ ਲਗਾਈਆਂ ਜਾ ਰਹੀਆ ਹਨ। ਜਿਸ ਕਾਰਨ ਡਿਪਟੀ ਕਮਿਸ਼ਨਰ ਮਾਨਸਾ ਵੱਲੋ ਜਾਰੀ ਕੀਤੇ ਆਦੇਸ਼ਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਡਿਪਟੀ ਕਮੀਸ਼ਨਰ ਮਾਨਸਾ ਅਵਨੀਤ ਰਿਯਾਤ ਨੇ ਇੱਕ ਪੱਤਰ ਨੰਬਰ ੫੩੪੩-੫੦ ਮਿਤੀ ੨੨ ਜੁਲਾਈ ੨੦੧੯ ਨੂੰ ਜਾਰੀ ਕਰਕੇ ਆਦੇਸ਼ ਦਿੱਤਾ ਹੈ ਕਿ ੬੦ ਐਮ.ਐਮ ਟਾਈਲ ਦਾ ਰੇਟ ੧੨ ਰੁਪਏ ਨਿਰਧਾਰਤ ਕੀਤਾ ਗਿਆ ਹੈ। ਇਸ ਤੋ ਇਲਾਵਾਂ ਇਹ ਟਾਇਲਾਂ ਆਈ.ਐਸ.ਆਈ ਮਰਕਾ ਹੋਣੀਆਂ ਚਾਹੀਦੀਆ ਹਨ ਪਰ ਵਿਭਾਗ ਦੀ ਮਿਲੀਭੁਗਤ ਨਾਲ ਵਿਕਾਸ ਕੰਮਾਂ ਉੱਪਰ ਵਗੈਰ ਆਈ.ਐਸ.ਆਈ ਟਾਇਲਾਂ ਲਗਾਈਆਂ ਜਾ ਰਹੀਆਂ ਹਨ। ਕਈ ਟਾਇਲ ਫੈਕਟਰੀਆਂ ਵਾਲੇ ਰਾਜਨੀਤਕ ਪਹੁੰਚ ਦੇ ਤਹਿਤ ਦੂਸਰੇ ਰਾਜਾਂ ਤੋ ਮਾਰਕੇਲਿਆਕੇ  ਆਪਣੀ ਫੈਕਟਰੀ ਵਿੱਚ ਆਈ.ਐਸ.ਆਈ ਟਾਇਲਾਂ ਤਿਆਰ ਕਰ ਰਹੇ ਹਨ। ਸਰਦੂਲਗੜ੍ਹ ਸਬ ਡਵੀਜ਼ਨ ਵਿੱਚ ਤਕਰੀਬਨ ਇੱਕ ਦਰਜ਼ਨ ਦੇ ਕਰੀਬ ਫੈਕਟਰੀਆਂ ਹਨ ਪਰੰਤੂ ਇਨ੍ਹਾਂ ਵਿੱਚ ਸਿਰਫ ੫ ਫੈਕਟਰੀਆਂ ਦੇ ਕੋਲ ਹੀ ਆਈ.ਐਸ.ਆਈ ਮਾਰਕਾ ਦਾ ਲਾਇੰਸਸ ਹੈ।ਲੋਕਾਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ। ਇਸ ਸੰਬੰਧੀ ਬੀ.ਡੀ.ਪੀ.ਓ. ਸਰਦੂਲਗੜ੍ਹ ਮੇਜਰ ਸਿੰਘ ਦਾ ਕਹਿਣਾ ਹੈ ਕਿ ਡੀ.ਸੀ ਮਾਨਸਾ ਵੱਲੋ ੧੨ ਰੁਪਏ ਸਮੇਤ ਟੈਕਸ ਅਤੇ ਹੋਰ ਖਰਚੇ ਆਦਿ ਪਾਕੇ ਫਿਕਸ ਕੀਤਾ ਗਿਆ ਹੈ ਅਤੇ ਉਸ ਰੇਟ ਵਿੱਚ ਹੀ ਟਾਇਲ ਦੀ ਖਰੀਦ ਕੀਤੀ ਜਾਂਦੀ ਹੈ ਅਤੇ ਆਈ.ਐਸ.ਆਈ ਮਾਰਕਾ ਟਾਇਲ ਲਗਾਉਣ ਦੀ ਹਦਾਇਤ ਕੀਤੀ ਗਈ ਹੈ।ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਇੰਟਰਲਾਕ ਟਾਈਲਾਂ ਦੇ ਡੀਸੀ ਮਾਨਸਾ ਵੱਲੋਂ ਰੇਟ ਨਿਰਧਾਰਤ ਕਰਨ ਦੇ ਬਾਵਜੂਦ ਜ਼ਿਲ੍ਹੇ ਦੀਆਂ ਵੱਖ-ਵੱਖ ਬਲਾਕਾ ਚ ਟਾਈਲਾਂ ਦੇ ਰੇਟ ਵੀ ਵੱਖੋ-ਵੱਖ ਹਨ। ਸੂਤਰਾਂ ਅਨੁਸਾਰ ਬਲਾਕ ਬੁੱਢਲਾਡਾ ਚ 12.75 ਰੁਪਏ,  ਭਿੱਖੀ 12.75 ਰੁਪਏ, ਝੁਨੀਰ 14.75 ਰੁਪਏ, ਸਰਦੂਲਗੜ੍ਹ 15.22 ਰੁਪਏ ਅਤੇ ਬਲਾਕ ਮਾਨਸਾ ਚ 12.00 ਰੁਪਏ ਪ੍ਰਤੀ ਟਾਈਲ ਪੇਮੈਂਟਾਂ ਵੀ ਹੋ ਚੁੱਕੀਆਂ ਹਨ। ਆਮ ਲੋਕਾਂ ਦੀ ਡਿਪਟੀ ਕਮਿਸ਼ਨਰ ਮਾਨਸਾ, ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਸੂਬਾ ਸਰਕਾਰ ਤੋਂ ਮੰਗ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here