ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਚ ਚਿੱਟੇ ਨੇ ਬੁੱਝਾਈਆ ਇਕ ਹੋਰ ਘਰ ਦਾ ਚਿਰਾਗ

0
2

ਤਲਵੰਡੀ ਸਾਬੋ, 2 ਜੁਲਾਈ (ਸਾਰਾ ਯਹਾ) – ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਇੱਕ ਘਰ ਦਾ ਹੋਰ ਚਿਰਾਗ ਨਸ਼ੇ ਕਰਕੇ ਬੁੱਝ ਗਿਆ ਹੈ, ਮੁਸਲਿਮ ਨੌਜਵਾਨ ਲਵਪ੍ਰੀਤ ਖਾਨ ਬੱਬੂ ਦੇ ਨੂੰ ਚਿੱਟੇ ਦੇ ਨਸੇ ਦੀ ਜਿਆਦਾ ਡੋਜ ਦਿੱਤੇ ਜਾਣ ਕਰਕੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਦੇਰ ਰਾਤ ਤਲਵੰਡੀ ਸਾਬੋ ਰਾਮਾਂ ਬਾਈਪਾਸ ਨੇੜੇ ਬਾਗ ਦੇ ਕਿਨਾਰੇ ਪਈ ਲਾਸ਼ ਦਾ ਬਾਗ ਵਿਚ ਕੰਮ ਕਰਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ।ਜਿਸ ਦਾ ਪਤਾ ਲਗਦੇ ਹੀ ਐਂਬੂਲੈਂਸ 108 ਅਤੇ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਵਰਕਰ ਮੌਕੇ ਤੇ ਪੁੱਜ ਗਏ ਸਹਾਰਾ ਕਲੱਬ ਦੇ ਵਰਕਰਾਂ ਨੇ ਨੌਜਵਾਨ ਨੂੰ ਸਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਚ ਪਹੁੰਚਾ ਦਿੱਤਾ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸਤ ਕਰ ਦਿੱਤਾ ਸੀ। ਲਾਸ਼ ਕੋਲੋਂ ਪੁਲਸ ਨੂੰ ਦੋ ਸਰਿੰਜਾਂ ਵੀ ਬਰਾਮਦ ਹੋਈਆਂ ਹਨ। ਪਤਾ ਲਗਦੇ ਹੀ ਮ੍ਰਿਤਕ ਨੌਜਵਾਨ ਲਵਪ੍ਰੀਤ ਖਾਨ ਬੱਬੂ ਦੇ ਮਾਪਿਆਂ ਨੇ ਹਸਪਤਾਲ ਪੁੱਜ ਕੇ ਲਾਸ਼ ਦੀ ਸ਼ਨਾਖਤ ਕੀਤੀ।ਗਰੀਬ ਪਰਿਵਾਰ ਨਾਲ ਸਬੰਧਤ ਲਵਪ੍ਰੀਤ ਖਾਨ ਉਰਫ ਬੱਬੂ ਪਿਛਲੇ ਕੁੱਝ ਦਿਨਾਂ ਤੋਂਂ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਸੀ ਮ੍ਰਿਤਕ ਦੇ ਪਿਤਾ ਜੀਵਨ ਖਾਨ ਨੇ ਦੱਸਿਆ ਕਿ ਉਸ ਨੂੰ ਕਈ ਦਿਨਾਂ ਤੋਂਂ ਨੌਜਵਾਨ ਗੱਡੀ ਵਿਚ ਬਿਠਾ ਕੇ ਲਿਜਾਂਦੇ ਸਨ ਤੇ ਬੀਤੀ ਦੇਰ ਸ਼ਾਮ ਵੀ ਉਹੀ ਨੌਜਵਾਨ ਉਸ ਨੂੰ ਗੱਡੀ ਤੇ ਬੈਠਾ ਕੇ ਨਾਲ ਲੈ ਗਏ। ਮ੍ਰਿਤਕ ਆਪਣੇ ਪਿਛੇ ਇੱਕ ਛੋਟਾ ਭਰਾ, ਮਾਤਾ, ਪਿਤਾ, ਪਤਨੀ ਅਤੇ ਇਕ ਚਾਰ ਮਹੀਨੇ ਦੀ ਬੱਚੀ ਛੱਡ ਗਿਆ ਹੈ।
ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਦੇ ਪਿਤਾ ਜੀਵਨ ਖਾਨ ਦੇ ਬਿਆਨਾਂ ਤੇ ਤਿੰਨ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ,ਸ੍ਰ.ਬਰਿੰਦਰ ਸਿੰਘ ਗਿੱਲ ਡੀ.ਐਸ.ਪੀ ਤਲਵੰਡੀ ਸਾਬੋ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਸ਼ਿਨਾਖਤ ਕਰਕੇ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।ਜਦੋਂ ਕਿ ਮ੍ਰਿਤਕ ਦੀ ਲਾਸ਼ ਦਾ ਸਹੀਦ ਬਾਬਾ ਦੀਪ ਸਿੰਘ ਹਸਪਤਾਲ ਤੋਂਂ ਪੋਸਟਮਾਰਟਮ ਕਰਵਾਉਣ ਾਂੋ ਬਾਅਦ ਪੁਲਸ ਨੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਜਿੱਥੇ ਅੱਜ ਸ਼ਾਮ ਨੂੰ ਉਸਨੂੰ ਸਪੁਰਦ ਏ ਖਾਕ ਕਰ ਦਿੱਤਾ ਗਿਆ।


EDITED BY : SARA YAHA | | Last Updated :8:00 PM 02 JULY 2018

LEAVE A REPLY

Please enter your comment!
Please enter your name here