ਇਕ ਕਿਲੋਗ੍ਰਾਮ ਅਫੀਮ ਸਮੇਤ ਇੱਕ ਕਾਬੂ

0
2

ਸਾਦਿਕ, 5 ਜੁਲਾਈ (ਸਾਰਾ ਯਹਾ)-ਸੀਨੀਅਰ ਪੁਲਸ ਕਪਤਾਨ ਫਰੀਦਕੋਟ ਡਾ.ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਦਿਕ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋ ਇੱਕ ਵਿਅਕਤੀ ਕੋਲ ਇੱਕ ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ ਜਰਨੈਲ ਸਿੰਘ, ਏ.ਐਸ.ਆਈ.ਧਰਮ ਸਿੰਘ ਸਮੇਤ ਪੁਲਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਤਲਾਸ਼ ਵਿਚ ਗਸ਼ਤ ‘ਤੇ ਸੀ ਕਿ ਪਿੰਡ ਕਿੰਗਰਾ-ਬੀਹਲੇਵਾਲਾ ਕੋਲ ਪਲਾਸਟਿਕ ਦੇ ਝੋਲੇ ਵਿੱਚ ਵਜ਼ਨਦਾਰ ਚੀਜ਼ ਚੁੱਕੀ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ। ਪੁਲਸ ਪਾਰਟੀ ਨੂੰ ਦੇਖਕੇ ਉਹ ਘਬਰਾ ਗਿਆ ਤੇ ਉਸ ਨੇ ਪਲਾਸਟਿਕ ਦਾ ਝੋਲੇ ਨੂੰ ਸੜਕ ਦੇ ਕਿਨਾਰੇ ‘ਤੇ ਸੁੱਟ ਦਿੱਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਸ਼ੱਕ ਪੈਣ ‘ਤੇ ਪੁਲਸ ਪਾਰਟੀ ਨੇ ਉਸ ਨੂੰ ਰੋਕ ਕੇ ਝੋਲਾ ਚੁੱਕ ਕੇ ਜਦ ਤਲਾਸ਼ੀ ਲਈ ਤਾਂ ਉਸ ਵਿੱਚ ਅਫੀਮ ਬਰਾਮਦ ਹੋਈ ਜਿਸ ‘ਤੇ ਕਥਿਤ ਦੋਸ਼ੀ ਨੂੰ ਮੌਕੇ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਸ਼ਿਵ ਲਾਲ ਮੇਘਵਾਲ ਪੁੱਤਰ ਮੂਲਾ ਰਾਮ ਵਾਸੀ ਵਾਰਡ ਨੰਬਰ 1 ਸਵਰੂਪਸਰ ਜ਼ਿਲ•ਾ ਬੀਕਾਨੇਰ (ਰਾਜਸਥਾਨ) ਦੱਸਿਆ। ਇੰਸਪੈਕਟਰ ਇਕਬਾਲ ਸਿੰਘ ਸੰਧੂ ਮੁੱਖ ਅਫਸਰ ਥਾਣਾ ਸਾਦਿਕ ਨੇ ਦੱਸਿਆ ਕਿ ਦੋਸ਼ੀ ਖਿਲਾਫ ਮੁਕੱਦਮਾ ਨੰਬਰ 42 ਧਾਰਾ ਅਧੀਨ ਜੁਰਮ 18/61/85 ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀ ਮਾਨਯੋਗ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁੱਖ ਮੁਨਸ਼ੀ ਲਾਭ ਸਿੰਘ, ਏ.ਐਸ.ਆਈ ਬੂਟਾ ਸਿੰਘ, ਏ.ਐਸ.ਆਈ ਜਰਨੈਲ ਸਿੰਘ, ਏ.ਐਸ.ਆਈ.ਧਰਮ ਸਿੰਘ, ਮੋਹਰ ਸਿੰਘ, ਗੁਰਦੇਵ ਸਿੰਘ ਵੀ ਹਾਜਰ ਸਨ।


EDITED BY : SARA YAHA | | Last Updated :6:02 pm 05 JULY 2018

LEAVE A REPLY

Please enter your comment!
Please enter your name here