ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਯੂਨੀਅਨ ਲਾਇਆ ਅਨਾਜ ਮੰਡੀ ਵਿੱਚ ਧਰਨਾ ਕੇਂਦਰ ਅਤੇ ਰਾਜ ਸਰਕਾਰ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ

0
14

ਮਾਨਸਾ  7 ਅਕਤੂਬਰ ((ਸਾਰਾ ਯਹਾ,ਬਪਸ):ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਅਨਾਜ ਮੰਡੀ ਝੁਨੀਰ ਵਿਖੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਾਕਾ ਸਿੰਘ ਤਲਵੰਡੀ, ਬਲਵੀਰ ਸਿੰਘ ਝੰਡੂਕੇ, ਬੋਘ ਸਿੰਘ ਮਾਨਸਾ, ਗੁਰਚਰਨ ਸਿੰਘ ਭਿੱਖੀ ਅਤੇ ਤੇਜਾ ਸਿੰਘ ਚਕੇਰੀਆਂ ਨੇ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਇਹ ਆਵਾਰਾ ਪਸ਼ੂ ਫਸਲਾਂ ਨੂੰ ਉਜਾੜਨ ਦੇ ਨਾਲ ਨਾਲ ਵੱਡੇ ਸੜਕ ਹਾਦਸਿਆਂ ਨੂੰ ਵੀ ਜਨਮ ਦੇ ਰਹੇ ਹਨ। ਜਿਨ੍ਹਾਂ ਵਿੱਚ ਕੀਮਤੀ ਜਾਨਾਂ ਆਏ ਦਿਨ ਮੌਤ ਦੇ ਮੂੰਹ ਚ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਨਸਲ ਦੇ ਅਵਾਰਾ ਪਸ਼ੂਆਂ ਅਤੇ ਢੱਠਿਆਂ ਤੋਂ ਦੇਸ਼ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਪਿਛਲੇ ਕਰੀਬ ਇਕ ਮਹੀਨੇ ਤੋਂ ਲਗਾਤਾਰ ਮਾਨਸਾ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ ਪਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਗਏ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਦੇ ਕਾਰਨ ਕਿਸਾਨਾਂ ਨੂੰ ਆਪਣੀਆਂ ਰਾਤਾਂ ਜਾਗਕੇ ਖੇਤਾਂ ਵਿੱਚ ਕੱਟਣੀਆਂ ਪੈ ਰਹੀਆਂ ਹਨ । ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਿਸਾਨਾਂ ਤੇ ਤਰ੍ਹਾਂ ਤਰ੍ਹਾਂ ਦੇ ਟੈਕਸ ਲਾ ਰਹੀ ਹੈ ਅਤੇ ਗਊ ਸੈਸ ਲਗਾ ਕੇ ਲੋਕਾਂ ਦਾ ਕਚੂਮਰ ਕੱਢ ਰਹੀ ਹੈ ਪਰ ਦੂਸਰੇ ਪਾਸੇ ਆਵਾਰਾ ਪਸ਼ੂਆਂ ਦਾ ਕੋਈ ਵੀ ਹੱਲ ਨਹੀਂ ਕਰ ਰਹੀ ।ਉਨ੍ਹਾਂ ਕਿਹਾ ਕਿ ਅਮਰੀਕੀ ਨਸਲ ਦੇ ਪਸ਼ੂਆਂ ਅਤੇ ਢੱਠਿਆਂ ਨੂੰ ਭਾਰਤੀ ਦੇਸੀ ਗਊ ਵੰਸ ਤੋਂ ਵੱਖਰਾ ਕਰਕੇ ਇਨ੍ਹਾਂ ਹਿੰਸਕ ਢੱਠਿਆਂ ਦੀ ਕੱਟਿਆ ਅਤੇ ਬੱਕਰਿਆਂ ਵਾਂਗ ਖਰੀਦ ਵੇਚ ਦੀ ਖੁੱਲ੍ਹ ਦਿੱਤੀ ਜਾਵੇ ਅਤੇ ਢੋਆ ਢੁਆਈ ਤੇ ਲੱਗੀ ਰੋਕ ਹਟਾਈ ਜਾਵੇ। ਉਨ੍ਹਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਜੁਰਮਾਨੇ ਜਾਂ ਕਾਨੂੰਨੀ ਕਾਰਵਾਈਆਂ ਦੇ ਖਿਲਾਫ ਸਰਕਾਰ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਝੋਨੇ ਦੀ ਪਰਾਲੀ ਦਾ ਢੁਕਵਾਂ ਹੱਲ ਕੀਤਾ ਜਾਵੇ ਤਾਂ ਕਿ ਕਿਸਾਨ ਇਨ੍ਹਾਂ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਇੱਕ ਏਕੜ ਪਰਾਲੀ ਜਾਂ ਝੋਨੇ ਦੀ ਰਹਿੰਦ ਖੂੰਹਦ ਦੇ ਨਿਪਟਾਰੇ ਲਈ ਕਿਸਾਨਾਂ ਦਾ 6 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਆ ਰਿਹਾ ਹੈ। ਜੇਕਰ ਸਰਕਾਰ ਇਹ ਖਰਚ ਉਠਾਵੇ ਤਾਂ ਕੋਈ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਵੇਗਾ। ਜੇਕਰ ਸਰਕਾਰ ਚਾਹੁੰਦੀ ਹੈ ਕਿ ਅੱਗ ਨਾ ਲਗਾਈ ਜਾਵੇ ਤਾਂ ਇਸ ਦੇ ਢੁੱਕਵੇਂ ਪ੍ਰਬੰਧ ਸਰਕਾਰ ਵੱਲੋਂ ਕੀਤੇ ਜਾਣੇ ਚਾਹੀਦੇ ਹਨ।ਅਨਾਜ ਮੰਡੀ ਝੁਨੀਰ ਵਿਖੇ ਪਹੁੰਚੇ ਸੈਂਕੜੇ ਕਿਸਾਨਾਂ ਦੇ ਇਕੱਠ ਨੇ ਕੇਂਦਰ ਅਤੇ ਰਾਜ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਸਾਨੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਉਗਰ ਸਿੰਘ ਮਾਨਸਾ, ਜਗਪਾਲ ਸਿੰਘ ਪੇਰੋਂ, ਆਦਿ ਨੇ ਕਿਹਾ ਕਿ ਬੇਮੌਸਮੀ ਬਾਰਸ਼ ਗੜ੍ਹੇ ਅਤੇ ਝੱਖੜ ਨਾਲ ਹੋਏ ਫਸਲਾਂ ਦੇ ਨੁਕਸਾਨ ਦੀ ਤੁਰੰਤ ਗੁਦਾਵਰੀ ਕਰਵਾ ਕੇ 40 ਹਜ਼ਾਰ ਰੁਪਏ ਪਤੀ ਏਕੜ ਕਿਸਾਨਾਂ ਨੂੰ  ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਬਿਕਰਮਜੀਤ ਸਿੰਘ ਲੌਂਗੋਵਾਲ, ਮਹਿੰਦਰ ਸਿੰਘ ਬੁਰਜਹਰੀ, ਜਗਤਾਰ ਸਿੰਘ ਬੁਰਜਹਰੀ, ਸ਼ੇਰ ਸਿੰਘ ਹੋਡਲਾ, ਜੁਗਰਾਜ ਸਿੰਘ ਹੀਰੋਂ, ਸੁਖਦੇਵ ਸਿੰਘ ਕੋਟਲੀ, ਅਮਨਦੀਪ ਸਿੰਘ ਖਿਆਲਾ, ਦਰਸ਼ਨ ਸਿੰਘ ਚਹਿਲਾਂਵਾਲੀ, ਹਰਦੇਵ ਸਿੰਘ ਝੰਡੂਕੇ, ਮਿੱਠੂ ਸਿੰਘ ਕੋਰਵਾਲਾ, ਸੁਰਜੀਤ ਸਿੰਘ ਸੰਦੋਹਾ, ਗੁਰਦੇਵ ਸਿੰਘ ਅਤਲਾ, ਜੋਗਾ ਸਿੰਘ ਹੋਡਲਾ, ਲੱਖਾ ਸਿੰਘ ਆਹਲੂਪੁਰ, ਕਾਲਾ ਸਿੰਘ ਤਲਵੰਡੀ ਅਕਲੀਆ, ਗੁਰਜੀਤ ਸਿੰਘ ਮਾਖਾ, ਨੈਬ ਸਿੰਘ ਮਾਖਾ, ਜਸਵੰਤ ਸਿੰਘ ਹੀਰਕੇ ਆਦਿ ਹਾਜ਼ਰ ਸਨ ।

NO COMMENTS