ਮਾਨਸਾ 20 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) : ਕਿੰਨੀ ਹੈਰਾਨੀ ਤੇ ਪ੍ਰੇਸ਼ਾਨੀ ਵਾਲੀ ਗੱਲ ਹੈ ਕਿ ਅਸੀਂ ਆਜ਼ਾਦੀ ਦੇ ਲੰਮੇ ਸਮੇਂ ਬਾਅਦ ਵੀ ਮੂਲ, ਬੁਨਿਆਦੀ ਸਹੂਲਤਾਂ,ਲੋੜਾਂ ਤੇ ਜੀਵਨ ਬਸਰ ਕਰ ਸਕਣ ਵਾਲੀਆਂ ਜਰੂਰਤਾਂ ਤੋਂ ਵਾਂਝੇ ਹਾਂ।ਸਮਾਜ ਸੇਵੀ ਸੰਦੀਪ ਕੁਮਾਰ ਭਾਠਲਾ ਨੇ ਇਸ ਪ੍ਰਤੀ ਚਿੰਤਾ ਜਾਹਿਰ ਕਰਦਿਆਂ ਕਿਹਾ ਹੈ ਕਿ ਮਾਨਸਾ ਅੱਜ ਜਦੋਂ ਇੰਨਾਂ ਥੁੜਾਂ ਦੀ ਮਾਰ ਵਿਚ ਘਿਰਿਆ ਪਿਐ, ਲੋਕਾਂ ਲਈ ਕਦਮ ਕਦਮ ਤੇ ਦਿੱਕਤਾਂ ਹਨ, ਉਨਾਂ ਨੂੰ ਆਪਣੇ ਸ਼ਹਿਰ, ਰਹਿਣ ਸਹਿਣ ਲਈ ਸਰਕਾਰਾਂ ਅੱਗੇ ਰੋਸ ਮੁਜਾਹਰੇ, ਵਿਖਾਵੇ,ਧਰਨੇ ਦੇਣੇ ਪੈ ਰਹੇ ਹਨ, ਇਸ ਤਰ੍ਹਾਂ ਦੀ ਹਾਲਤ ਚ ਜਨ ਸੇਵਕ ਬਣਨ ਦੀ ਸਾਨੂੰ ਵਧੇਰੇ ਲੋੜ ਹੈ। ਭਾਠਲਾ ਨੇ ਕਿਹਾ ਕਿ ਅਸੀਂ ਸਮੂਹਿਕ ਰੂਪ ਵਿਚ ਆਪਣੇ ਸ਼ਹਿਰ ,ਇਲਾਕੇ ਲਈ ਆਪਣਾ ਫਰਜ਼ ਸਮਝਦੇ ਹੋਏ ਇਹ ਚਿੰਤਾ ਜਾਹਿਰ ਕਰਦੇ ਹਾਂ ਕਿ ਆਜ਼ਾਦੀ ਮਿਲਣ ਦੇ ਵਰ੍ਹਿਆਂ ਬਾਅਦ ਵੀ ਸਾਡੀ, ਸਾਡੇ ਸ਼ਹਿਰ ਦੀ ਇਹ ਹਾਲਾਤ ਕਿਉਂ ਹੈ।ਉਨਾਂ ਕਿਹਾ ਕਿ ਜਨ ਸੇਵਾ ਹੀ ਧਰਮ ਬਣੇ ਤਾਂ ਹੀ ਇਹ ਸੰਭਵ ਹੋ ਸਕਦਾ ਹੈ। ਉਨਾਂ ਕਿਹਾ ਕਿ ਲੋਕ ਸੇਵਕ, ਜਨਤਾ ਦੇ ਨੁੰਮਾਇੰਦਿਆਂ ਨੂੰ ਸੇਵਕ ਤੇ ਨਿਰਸਵਾਰਥ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਲੋਕਾਂ ਦੇ ਚੁਣੇ ਹੋਏ ਸੇਵਕਾਂ ਪ੍ਰਤੀ ਉਨਾਂ ਦਾ ਭਰੋਸਾ ਤੇ ਉਮੀਦਾਂ ਪੂਰੀਆਂ ਨਜ਼ਰ ਆਉਣ।ਉਨਾਂ ਕਿਹਾ ਕਿ ਇਸ ਸੇਵਾ ਚ ਮੈਂ ਦੀ ਜਗਾਂ ਅਸੀ ਦੀ ਲੋਕਾਂ ਪ੍ਰਤੀ ਆਸਥਾ ਭਾਵਨਾ ਹੋਣੀ ਚਾਹੀਦੀ ਹੈ। ਭਾਠਲਾ ਨੇ ਕਿਹਾ ਕਿ ਮਾਨਸਾ ਅੱਜ ਜਿਹੜੀ ਸਮੱਸਿਆ ਨਾਲ ਜੂਝ ਰਿਹਾ ਹੈ, ਇਸ ਲਈ ਸਾਨੂੰ ਸਭ ਨੂੰ ਕੰਮ ਤੇ ਲਗਨ ਰੱਖਣ ਦੀ ਲੋੜ ਹੈ।ਆਪਣੇ ਲੋਕਾਂ ਤੇ ਸ਼ਹਿਰ ਪ੍ਰਤੀ ਤਰੱਕੀ ਦੀ ਜਗਿਆਸਾ ਹੀ ਭਵਿੱਖ ਚ ਸ਼ਹਿਰ ਨੂੰ ਉਕਤ ਸਮੱਸਿਆਵਾਂ ਚੋਂ ਕੱਢ ਸਕਦੀ ਹੈ।