ਆਂਗਨਵਾੜੀ ਵਰਕਰਾਂ ਨੇ ਨੱਚ-ਗਾ ਕੇ ‘ਤੀਆਂ’ ਵਾਂਗ ਮਨਾਇਆ ਜਿੱਤ ਦਾ ਜਸ਼ਨ

0
7

ਬਠਿੰਡਾ(ਸਾਰਾ ਯਹਾ)— ਆਂਗਨਵਾੜੀ ਵਰਕਰਾਂ ਦੀ ਅਖਰਕਾਰ ਜਿੱਤ ਹੋ ਹੀ ਗਈ ਹੈ। ਸਰਕਾਰ ਨੇ ਵਰਕਰਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਆਂਗਨਵਾੜੀ ਵਰਕਰਾਂ ਪਿਛਲੇ 4 ਦਿਨਾਂ ਤੋਂ ਭੁੱਖ ਹੜਤਾਲ ‘ਤੇ ਸਨ। ਇਨ੍ਹਾਂ ਦੀ ਮੰਗ ਸੀ ਕਿ ਆਂਗਨਵਾੜੀ ਸੈਂਟਰਾਂ ਦੇ ਬੱਚੇ ਵਾਪਸ ਭੇਜੇ ਜਾਣ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਿਚ ਵੀ ਵਾਧਾ ਕੀਤਾ ਜਾਵੇ।

ਆਂਗਨਵਾੜੀ ਵਰਕਰਾਂ ਦੀਆਂ ਮੰਗਾਂ ਅੱਗੇ ਝੁਕਦੇ ਹੋਏ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਉਨ੍ਹਾਂ ਦੇ ਮਾਣ ਭੱਤੇ ‘ਚ 1000 ਅਤੇ 500 ਰੁਪਏ ਦਾ ਵਾਧਾ ਕਰਨ ਦੇ ਨਾਲ-ਨਾਲ ਬੱਚੇ ਵੀ ਆਂਗਨਵਾੜੀ ਸਕੂਲਾਂ ਵਿਚ ਵਾਪਸ ਭੇਜਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਗ੍ਰੈਚੁਟੀ ਦਾ ਵੀ ਪ੍ਰਬੰਧ ਕੀਤਾ ਹੈ। ਮੰਗਾਂ ਮੰਨੀਆਂ ਜਾਣ ਤੋਂ ਬਾਅਦ ਵਰਕਰਾਂ ਨੇ ਨੱਚ-ਗਾ ਕੇ ਆਪਣੀ ਜਿੱਤ ਦਾ ਜਸ਼ਨ ਮਨਾਇਆ।


EDITED BY : SARA YAHA | | Last Updated :7:45 Pm 7  august 2018

LEAVE A REPLY

Please enter your comment!
Please enter your name here