ਭਗਵਾਨ ਸ਼੍ਰੀ ਪਰਸ਼ੂਰਾਮ ਚੈਰੀਟੇਬਲ ਕੰਪਿਊਟਰਾਈਜ਼ਡ ਲੈਬਾਰਟਰੀ ਮਾਨਸਾ ਦੀ ਸਾਲਾਨਾ ਵਰ੍ਹੇਗੰਢ ਅੱਜ ਸਥਾਨਕ ਲੈਬਾਰਟਰੀ ਤੇ ਧਾਰਮਿਕ ਰਸਮਾਂ ਤੇ ਮੁਫ਼ਤ ਜਾਂਚ ਕੈਂਪ ਲਗਾਕੇ ਮਨਾਈ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਮਾਨਸਾ ਦੇ ਪ੍ਰਧਾਨ ਰਾਮ ਲਾਲ ਸ਼ਰਮਾ, ਚੇਅਰਮੈਨ ਵਰੁਣ ਵੀਣੂੰ ਅਤੇ ਪ੍ਰੈਸ ਸਕੱਤਰ ਤਰੁਣ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ 5ਵਜੇ ਤੋਂ 6ਵਜੇ ਤੱਕ ਸ਼੍ਰੀ ਰਾਧੇ ਰਾਣੀ ਪ੍ਰਭਾਤ ਫੇਰੀ ਮੰਡਲ ਮਾਨਸਾ ਵੱਲੋਂ ਭਗਵਾਨ ਦਾ ਸੰਕੀਰਤਨ ਕੀਤਾ ਗਿਆ।ਸੰਕੀਰਤਨ ਦੀ ਜੋਤ ਪ੍ਰਚੰਡ ਮੰਡਲ ਦੇ ਉਪ ਪ੍ਰਧਾਨ ਬਲਜੀਤ ਸ਼ਰਮਾ ਤੋਂ ਪੰਡਤ ਲਕਸ਼ਮੀ ਨਰਾਇਣ ਸ਼ਰਮਾ ਨੇ ਮੰਤਰ ਉਚਾਰਨ ਕਰਕੇ ਕਰਵਾਈ।
ਇਸ ਤੋਂ ਬਾਅਦ ਕੈਂਪ ਦਾ ਉਦਘਾਟਨ ਪ੍ਰਿਤਪਾਲ ਮੌਂਟੀ ਪ੍ਰਧਾਨ ਬ੍ਰਾਹਮਣ ਸਭਾ ਨੇ ਕੀਤਾ ਤੇ ਲੈਂਬ ਦੇ ਯੋਗ ਸਟਾਫ਼ ਦੁਆਰਾ ਸੀਬੀਸੀ, ਬਲੱਡ ਸ਼ੂਗਰ ਅਤੇ ਥਾਈਰਾਈਡ ਦੀ 250 ਦੇ ਲਗਭਗ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ।
ਇਸ ਮੌਕੇ ਸੰਕੀਰਤਨ ਮੰਡਲ ਅਤੇ ਸਹਿਯੋਗੀ ਸੰਸਥਾ ਸ਼੍ਰੀ ਸ਼ਿਵ ਪਾਰਵਤੀ ਕਾਬੜ ਸੰਘ ਮਾਨਸਾ ਦੇ ਸਾਰੇ ਮੈਂਬਰ ਅਤੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਹਾਜ਼ਿਰ ਸਨ ।