ਅੰਮ੍ਰਿਤਸਰ ‘ਚ ਸਕੇ ਭਰਾ ਵਲੋਂ ਚਾਕੂ ਮਾਰ ਕੇ ਇੰਸਪੈਕਟਰ ਭਰਾ ਤੇ ਭੈਣ ਦਾ ਕਤਲ

0
4

ਅੰਮ੍ਰਿਤਸਰ (ਸਾਰਾ ਯਹਾ ) : ਅੰਮ੍ਰਿਤਸਰ ਵਿਚ ਛੋਟੇ ਭਰਾ ਵਲੋਂ ਚਾਕੂ ਮਾਰ ਕੇ ਵੱਡੇ ਭਰਾ ਅਤੇ ਭੈਣ ਦਾ ਕਤਲ ਕਰ ਦਿੱਤਾ ਗਿਆ। ਘਟਨਾ ਮਜੀਠਾ ਰੋਡ ਸਥਿਤ ਕਰਨ ਵਿਹਾਰ ਕਲੋਨੀ ਦੀ ਕੋਠੀ ਨੰਬਰ ਤਿੰਨ ਦੀ ਹੈ। ਜਿੱਥੇ ਇੰਸਪੈਕਟਰ ਚੰਦਨ ਅਤੇ ਬਿੰਦੂ ਦਾ ਭਰਾ ਦੀਪਕ ਵਲੋਂ ਸ਼ਨੀਵਾਰ ਰਾਤ 12.30 ਵਜੇ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਚੰਦਨ ਕਪੂਰਥਲਾ ਥਾਣੇ ‘ਚ ਇੰਸਪੈਕਟਰ ਵਜੋਂ ਤਾਇਨਾਤ ਸੀ।
ਮਿਲੀ ਜਾਣਕਾਰੀ ਮੁਤਾਬਕ ਕਾਤਲ ਦੀਪਕ ਦਾ ਰਿਸ਼ਤਾ ਹੋਇਆ ਸੀ ਅਤੇ ਦੋਵੇਂ ਭੈਣ-ਭਰਾ ਵਲੋਂ ਇਸ ਰਿਸ਼ਤੇ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਕਾਰਨ ਅਕਸਰ ਘਰ ਵਿਚ ਝਗੜਾ ਰਹਿੰਦਾ ਸੀ। ਸ਼ਨੀਵਾਰ ਰਾਤ ਵੀ ਚੰਦਨ ਤੇ ਦੀਪਕ ਵਿਚਾਲੇ ਬਹਿਸ ਹੋ ਗਈ, ਜਿਸ ‘ਤੇ ਦੀਪਕ ਨੇ ਚੰਦਨ ‘ਤੇ ਚਾਕੂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਵਿਚ ਬਚਾਅ ਕਰਨ ਆਈ ਬਿੰਦੂ ‘ਤੇ ਵੀ ਦੀਪਕ ਨੇ ਚਾਕੂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।
ਚੰਦਨ ਅਤੇ ਬਿੰਦੂ ਦੋਵੇਂ ਤਲਾਕਸ਼ੁਦਾ ਸਨ। ਚੰਦਨ ਦਾ ਵਿਆਹ 5 ਦਸੰਬਰ ਨੂੰ 2004 ਨੂੰ ਅੰਮ੍ਰਿਤਸਰ ਦੀ ਵੰਦਨਾ ਨਾਲ ਹੋਇਆ ਸੀ ਜਿਸ ਵਿਚ ਉਸ ਦੀ ਇਕ ਬੇਟੀ ਵੀ ਹੈ। ਚੰਦਨ ਦੀ ਸਾਬਕਾ ਪਤਨੀ ਨੇ ਦੱਸਿਆ ਕਿ ਚੰਦਨ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਤਲਾਕ ਤੋਂ ਬਾਅਦ ਵੀ ਉਹ ਉਨ੍ਹਾਂ ਦਾ ਮਿਲਦਾ ਸੀ। ਫਿਲਹਾਲ ਪੁਲਸ ਵਲੋਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


EDITED BY : SARA YAHA | | Last Updated :1:00 pm 19 august 2018

LEAVE A REPLY

Please enter your comment!
Please enter your name here