ਅਹੁਦਾ ਮਿਲਦਿਆਂ ਹੀ ਹਰਪਾਲ ਚੀਮਾ ਨੇ ਖੋਲ੍ਹਿਆ ਬੈਂਸ ਭਰਾਵਾਂ ਖਿਲਾਫ ਮੋਰਚਾ

0
3

ਚੰਡੀਗੜ੍ਹ (ਸਾਰਾ ਯਹਾ): ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਦਿੱਲੀ ਮੀਡੀਆ ਨਾਲ ਸੰਬੋਧਨ ਹੁੰਦਿਆਂ ਬੈਂਸ ਭਰਾਵਾਂ ਨੂੰ ਨਿਸ਼ਾਨੇ ‘ਤੇ ਲਿਆ ਹੈ। ਚੀਮਾ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਸਟੈਂਡ ਹੀ ਨਹੀਂ ਹੈ ਉਹ ਲਗਾਤਾਰ ਆਪਣਾ ਸਟੈਂਡ ਬਦਲਦੇ ਰਹਿੰਦੇ ਹਨ।

ਚੀਮਾ ਨੇ ਕਿਹਾ ਕਿ ਵਿਰੋਧੀ ਧਿਰ ਦਾ ਨਵਾਂ ਲੀਡਰ ਪੂਰੇ ਨਿਯਮਾਂ ਅਤੇ ਪ੍ਰਕਿਰਿਆ ਸਹਿਤ ਚੁਣਿਆ ਗਿਆ ਹੈ ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਉਹ ਸਪੀਕਰ ਤੋਂ ਪੁਸ਼ਟੀ ਕਰ ਸਕਦਾ ਹੈ। ਸਾਰੇ ਵਿਧਾਇਕਾਂ ਦੇ ਦਸਤਖ਼ਤ ਹੋਏ ਹਨ।

ਚੀਮਾ ਨੇ ਕਿਹਾ ਕਿ ਮੈਂ ਖਹਿਰਾ ਨੂੰ ਮਿਲਣ ਜਾ ਰਿਹਾ ਹਾਂ ਉਨ੍ਹਾਂ ਦੀਆਂ ਜੋ ਵੀ ਸ਼ਿਕਾਇਤਾਂ ਹਨ ਖ਼ਤਮ ਕੀਤੀਆ ਜਾਣਗੀਆਂ ਤੇ ਸਾਰਿਆਂ ਨੂੰ ਨਾਲ ਲੈਕੇ ਚੱਲਿਆ ਜਾਵੇਗਾ।

ਬਠਿੰਡਾ ‘ਚ ਹੋਣ ਵਾਲੇ ਪ੍ਰੋਗਰਾਮ ਸਬੰਧੀ ਚੀਮਾ ਨੇ ਕਿਹਾ ਕਿ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਮੈਂ ਪ੍ਰੈਸ ਵਾਰਤਾ ਨਹੀਂ ਦੇਖੀ। ਹਾਲਾਂਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਜੇਕਰ ਪਾਰਟੀ ਦਾ ਕੋਈ ਪ੍ਰੋਗਰਾਮ ਹੋਇਆ ਤਾਂ ਉਹ ਇਸ ‘ਚ ਜ਼ਰੂਰ ਸ਼ਾਮਿਲ ਹੋਣਗੇ।


EDITED BY : SARA YAHA | | Last Updated : 7:20  pm 27  JULY 2018

LEAVE A REPLY

Please enter your comment!
Please enter your name here