ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਆਉਣ ਵਾਲੇ ਦਿਨਾਂ ਵਿੱਚ ਅਵਾਰਾ ਪਸ਼ੂਆਂ ਦੇ ਹੱਲ ਲਈ ਚਲਾਏ ਜਾ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ

0
82

ਮਾਨਸਾ 26 ਸਤੰਬਰ (ਸਾਰਾ ਯਹਾ,ਬਲਜੀਤ ਸ਼ਰਮਾ)) ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦਾ ਸੰਘਰਸ਼ ਅਤੇ ਧਰਨਾ 14ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ ਪਰ ਅਜੇ ਤੱਕ ਡਿਪਟੀ ਕਮਿਸ਼ਨਰ ਅਤੇ ਨਗਰ ਕੌਂਸਲ ਮਾਨਸਾ ‘ਤੇ ਲੋਕਾਂ ਦੀ ਆਵਾਜ਼ ਦਾ ਕੋਈ ਅਸਰ ਨਹੀਂ ਹੋਇਆ ਹੈ।
ਇਸ ਸਮੇਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਮਨਜੀਤ ਸਦਿਓੜਾ ਨੇ ਦੱਸਿਆ ਕਿ ਐਤਵਾਰ ਨੂੰ ਦੁਪਹਿਰ 2 ਵਜੇ ਪ੍ਰੈਸ ਕਾਨਫਰੰਸ ਕਰਕੇ ਅਵਾਰਾ ਪਸ਼ੂਆਂ ਦੇ ਹੱਲ ਲਈ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਨ ਬਾਰੇ ਅਗਲੀ ਰਣਨੀਤੀ ਸਬੰਧੀ ਪ੍ਰੈਸ ਰਾਹੀਂ ਪੰਜਾਬ ਦੇ ਵਸਨੀਕਾਂ ਨੂੰ ਦੱਸਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਚੱਲ ਰਹੇ ਸੰਘਰਸ਼ ਸਬੰਧੀ ਇੱਕ ਸਰਬਦਲ ਮੀਟਿੰਗ ਮਾਨਸਾ ਵਿੱਚ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਵੱਲੋਂ 2 ਅਕਤੂਬਰ ਨੂੰ ਬੁਲਾਈ ਜਾਵੇਗੀ ਜਿਸ ਵਿੱਚ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਉਨ੍ਹਾਂ ਨੂੰ ਇਸ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਇਹ ਦੱਸਿਆ ਜਾਵੇਗਾ ਕਿ ਇਸ ਸੰਘਰਸ਼ ਦਾ ਕੀ ਮੰਤਵ ਹੈ ਅਤੇ ਇੰਨ੍ਹਾਂ ਪਾਰਟੀਆਂ ਤੋਂ ਮੰਗ ਕੀਤੀ ਜਾਵੇਗੀ ਕਿ ਉਹ ਆਪੋ ਆਪਣੇ ਪੱਧਰ ਤੇ ਇਸ ਮਸਲੇ ਨੂੰ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਉਠਾਉਣ।
ਅੱਜ 14ਵੇਂ ਦਿਨ ਦੇ ਧਰਨੇ ਦੀ ਅਗਵਾਈ ਮਾਨਸਾ ਜਿਲ੍ਹੇ ਦੀਆਂ ਔਰਤਾਂ ਨੇ ਖੁਦ ਸੰਭਾਲੀ। ਅੱਜ ਦੇ ਧਰਨੇ ਵਿੱਚ ਬੈਠਣ ਵਾਲੀਆਂ ਔਰਤਾਂ ਸੁਖਵਿੰਦਰ ਕੌਰ ਜਿਲ੍ਹਾ ਪ੍ਰਧਾਨ ਆਸ਼ਾ ਵਰਕਰਜ਼ ਯੂਨੀਅਨ ਮਾਨਸਾ, ਕਰਮਜੀਤ ਕੌਰ ਅਕਲੀਆ, ਰਾਣੀ ਕੌਰ, ਕਿਰਨਜੀਤ ਕੌਰ, ਰਾਜਬੀਰ ਕੌਰ, ਰੇਸ਼ਮਾਂ ਰਾਣੀ, ਸਰਬਜੀਤ ਕੌਰ, ਬਲਵਿੰਦਰ ਕੌਰ, ਲਖਵਿੰਦਰ ਕੌਰ, ਰੋਸ਼ਨੀ, ਸੁਖਪਾਲ ਕੌਰ ਸ਼ਾਮਲ ਸਨ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਕੌਰ ਜਿਲ੍ਹਾ ਪ੍ਰਧਾਨ ਆਸ਼ਾ ਵਰਕਰਜ਼ ਯੂਨੀਅਨ ਮਾਨਸਾ ਅਤੇ ਐਗਜੈਕਟਿਵ ਮੈਂਬਰ ਆਸ਼ਾ ਵਰਕਰਜ਼ ਯੂਨੀਅਨ ਪੰਜਾਬ ਨੇ ਅਵਾਰਾ ਪਸ਼ੂਆਂ ਦੇ ਸੰਘਰਸ਼ ਲਈ ਚੱਲ ਰਹੇ ਧਰਨੇ ਨੂੰ ਆਪਣੀ ਐਸੋਸੀਏਸ਼ਨ ਵੱਲੋਂ ਪੂਰੀ ਹਮਾਇਤ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਆਸ਼ਾ ਵਰਕਰਜ਼ ਯੂਨੀਅਨ ਵੱਲੋਂ ਪੂਰਨ ਤੌਰ ‘ਤੇ ਸਾਰੇ ਪੰਜਾਬ ਵਿੱਚ ਇਸ ਮਸਲੇ ਪ੍ਰਤੀ ਸੰਘਰਸ਼ ਦੀ ਹਮਾਇਤ ਕੀਤੀ ਜਾਵੇਗੀ ਅਤੇ ਇਹ ਵੀ ਕਿਹਾ ਕਿ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਵਲੋਂ ਜੋ ਵੀ ਪ੍ਰੋਗਰਾਮ ਦਿੱਤਾ ਜਾਵੇਗਾ, ਉਸ ਵਿੱਚ ਸਾਰੇ ਪੰਜਾਬ ਦੀਆਂ ਆਸ਼ਾ ਵਰਕਰਜ਼ ਸ਼ਾਮਲ ਹੋਣਗੀਆਂ। ਇਸ ਸਮੇਂ ਜਸਵੀਰ ਕੌਰ ਨੱਤ ਅਤੇ ਸਿਮਰਜੀਤ ਕੌਰ ਸਿੰਮੀ ਨੇ ਕਿਹਾ ਕਿ ਆਸ਼ਾ ਵਰਕਰਜ਼ ਵਲੋਂ ਇਸ ਧਰਨੇ ਦੀ ਹਮਾਇਤ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਜਿੱਥੇ ਆਸ਼ਾ ਵਰਕਰਜ਼ ਆਪਣੇ ਅਧਿਕਾਰਾਂ ਲਈ ਪੰਜਾਬ ਵਿੱਚ ਲੜ ਰਹੀਆਂ ਹਨ, ਉੁÎੱਥੇ ਸਮਾਜਿਕ ਮੁੱਦਿਆਂ ਪ੍ਰਤੀ ਲੜਾਈ ਵਿੱਚ ਵੀ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਹਨ। ਇਸ ਸਮਂੇ ਹਰਿੰਦਰ ਸਿੰਘ ਮਾਨਸ਼ਾਹੀਆ, ਕ੍ਰਿਸ਼ਨ ਚੌਹਾਨ, ਡਾ. ਧੰਨਾ ਮੱਲ ਗੋਇਲ, ਬਿੱਕਰ ਸਿੰਘ ਮਘਾਣੀਆਂ, ਜਸਵੀਰ ਕੌਰ, ਬੋਘ ਸਿੰਘ, ਉÎੱਗਰ ਸਿੰਘ, ਪ੍ਰੇਮ ਅੱਗਰਵਾਲ, ਰਘਬੀਰ ਸਿੰਘ, ਗੁਰਮੀਤ ਕੌਰ, ਪਰਮਜੀਤ ਕੌਰ, ਜਸਵੀਰ ਕੌਰ, ਚਰਨਜੀਤ ਕੌਰ, ਰਾਜਬੀਰ ਕੌਰ, ਅੰਜੂ, ਨਿਸ਼ਾ, ਗੁਰਮੀਤ ਕੌਰ, ਜਗਵਿੰਦਰ ਕੌਰ, ਊਸ਼ਾ, ਕਿਰਨਪਾਲ ਕੌਰ, ਮੁਖਤਿਆਰ ਕੌਰ, ਸੁਖਪਾਲ ਕੌਰ, ਰੋਸ਼ਨੀ ਕੌਰ, ਲਖਵਿੰਦਰ ਕੌਰ, ਬਲਵਿੰਦਰ ਕੌਰ, ਬਲਜੀਤ ਕੌਰ, ਜਸਪ੍ਰੀਤ ਕੌਰ, ਚਰਨਜੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here