

ਮਾਨਸਾ 11 ਸਤੰਬਰ (ਬਪਸ):ਆਵਾਰਾ ਪਸ਼ੂਆਂ ਦੀਆਂ ਵੱਧ ਰਹੀਆਂ ਮੁਸ਼ਕਲਾਂ ਨੂੰ ਵੇਖਦਿਆਂ ਐਡਵੋਕੇਟ ਮਨੀਸ਼ ਕੁਮਾਰ ਜ਼ਖਮੀ ਨੇ ਨਗਰ ਪੰਚਾਇਤ ਸਰਦੂਲਗੜ੍ਹ ਦੀ ਹੱਦ ਅੰਦਰ ਅਵਾਰਾ ਪਸ਼ੂਆ, ਕੁੱਤਿਆ ਅਤੇ , ਸੂਰ ਆਦਿ ਜੋ ਸੜਕਾ ਤੇ ਖੁੱਲੇਆਮ ਘੁੰਮਦੇ ਹਨ ਤੇ ਝੁੰਡਾ ਦੇ ਰੂਪ ਵਿਚ ਸੜਕਾ ਦੇ ਵਿਚਾਲੇ ਬੈਠ ਜਾਦੇ ਹਨ। ਜਿਨ੍ਹਾਂ ਕਾਰਨ ਕਈ ਲੋਕ ਮੋਤ ਦੇ ਮੁੰਹ ਜਾ ਚੁੱਕੇ ਹਨ। ਇੰਨਾ ਹਾਦਸਿਆ ਨੂੰ ਰੋਕਣ ਲਈ ਨਗਰ ਪੰਚਾਇਤ ਸਰਦੂਲਗੜ੍ਹ ਤੇ ਮੁੱਕਦਮਾ ਦਾਇਰ ਕਰਨ ਲਈ ਦਰਖਾਸਤ ਜੇਰ ਦਫਾ 133 ਸੀ.ਅਰ.ਪੀ.ਸੀ. ਤਹਿਤ ਅਤੇ ਧਾਰਾ 323,324 ਆਫ ਪੰਜਾਬ ਮਿਊਸੀਪਲ ਕਾਰਪੋਰੇਸ਼ਨ ਅੈਕਟ 19761 ਅਧੀਨ ਸਬ-ਡਵੀਜਨ ਮੈਜਿਸਟਰੇਟ ਦੀ ਅਦਾਲਤ ਵਿਚ ਦਰਖਾਸਤ ਦੇਕੇ ਮੁੱਕਦਮਾ ਦਾਇਰ ਕੀਤਾ ਹੈ। ਇਸ ਸਬੰਧੀ ਮਨੀਸ਼ ਕੁਮਾਰ ਜਖਮੀ ਨੇ ਦਰਖਾਸਤ ਦੀ ਇੱਕ ਕਾਪੀ ਦਿੰਦਿਆਂ ਦੱਸਿਆ ਕਿ ਅਵਾਰਾ ਪਸ਼ੂਆ ਕਾਰਨ ਹੁਣ ਲੋਕ ਸੜਕਾ ਤੇ ਆਪਣੇ ਬੱਚੇ ਤਾਂ ਕੀ ਖੁਦ ਵੀ ਸੜਕ ਤੇ ਚੜਨ ਤੋ ਡਰਦੇ ਹਨ । ਅਵਾਰਾ ਪਸ਼ੂਆ ਕਾਰਨ ਹੀ ਸਹਿਰ ਵਿਚ ਗੰਦਗੀ ਵਧ ਰਹੀ ਹੈ। ਜਿਸ ਕਾਰਨ ਗੰਭੀਰ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ । ਜਦੋ ਕਿ ਨਗਰ ਪੰਚਾਇਤ ਵੱਲੋ ਸਹਿਰ ਦੇ ਵਸਨੀਕਾ ਤੋ ਵੱਡੇ ਪੱਧਰ ਟੈਕਣ ਵਸੂਲਣ ਦੇ ਬਾਵਜੂਦ ਵੀ ਅਵਾਰਾ ਪਸ਼ੂਆ ਨੂੰ ਸੜਕਾ ਤੋ ਹਟਾਉਣ ਸਬੰਧੀ ਕੋਈ ਕਾਰਵਾਈ ਨਹੀ ਕੀਤੀ ਜਾਦੀ। ਉਨ੍ਹਾਂ ਕਿਹਾ ਕਿ ਕਿਸੇ ਵੀ ਪਰਿਵਾਰ ਦਾ ਵਿਅਕਤੀ ਜੋ ਅਵਾਰਾ ਪਸ਼ੂਆ ਕਾਰਨ ਮੋਤ ਦੇ ਮੁੰਹ ਵਿਚ ਚਲਾ ਜਾਦਾ ਹੈ ਤਾਂ ਉਹ ਇਸ ਦਾ ਕੇਸ ਫਰੀ ਲੜਨਗੇ। ਐਡਵੋਕੇਟ ਮਨੀਸ਼ ਕੁਮਾਰ ਜ਼ਖ਼ਮੀ ਦੇ ਇਸ ਫੈਸਲੇ ਦੀ ਸਮਾਜ ਸੇਵੀਆਂ ਤੇ ਸ਼ਹਿਰ ਵਾਸੀਆਂ ਨੇ ਭਾਰੀ ਪ੍ਰਸੰਸਾ ਕੀਤੀ ਹੈ























