

ਬੀਤੇ ਕੱਲ ਅਧੀਨ ਸੇਵਾਵਾਂ ਚੋਣ ਬੋਰਡ ਨੇ 1883 ਕਲਰਕਾਂ ਦੀ ਭਰਤੀ ਵਿੱਚ ਪਾਰਦਰਸ਼ੀ ਤਰੀਕੇ ਨਾਲ ਵਿਭਾਗਾਂ ਦੀ ਵੰਡ ਕਰਨੀ ਸ਼ੁਰੂ ਕੀਤੀ । ਇਸ ਪਾਰਦਰਸ਼ੀ ਕੰਮ ਦਾ ਸਾਰਾ ਸਿਹਰਾ ਬੋਰਡ ਦੇ ਮਾਨਯੋਗ ਸਕੱਤਰ ਸ਼੍ਰੀ ਅਮਰਵੀਰ ਸਿੰਘ ਸਿੱਧੂ ਅਤੇ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਨੂੰ ਜਾਂਦਾ ਹੈ । ਮੈਰਿਟ ਵਿੱਚ ਆਏ ਯੋਗ ਉਮੀਦਵਾਰਾਂ ਨੂੰ ਉਹਨਾਂ ਦੀ ਮੈਰਿਟ ਅਨੁਸਾਰ ਬੁਲਾ ਕੇ ਵਿਭਾਗਾਂ ਦੀ ਵੰਡ ਲਈ ਤਰਜੀਹੀ ਫਾਰਮ ਲਏ ਗਏ ਅਤੇ ਬਹੁਤ ਜਲਦੀ ਵਿਭਾਗਾਂ ਵਿੱਚ ਉਹਨਾਂ ਦੀ ਨਿਯੁਕਤੀ ਲਈ ਫਾਈਨਲ ਲਿਸਟ ਭੇਜਣ ਬਾਰੇ ਦੱਸਿਆ ਗਿਆ । ਇੱਥੇ ਇਹ ਦੱਸਣਯੋਗ ਬਣਦਾ ਹੈ ਕਿ ਇਹ ਸਾਰੀ ਭਰਤੀ ਪ੍ਰਕਿਰਿਆ ਜਿਵੇਂ ਕਿ ਲਿਖਤੀ ਟੈਸਟ, ਟਾਈਪ ਟੈਸਟ, ਨਤੀਜੇ ਅਤੇ ਵਿਭਾਗਾਂ ਦੀ ਵੰਡ ਬਹੁਤ ਹੀ ਵਧੀਆ ਅਤੇ ਪਾਰਦਰਸ਼ੀ ਤਰੀਕੇ ਨਾਲ ਕੀਤੀ ਗਈ ਹੈ । ਇਸ ਭਰਤੀ ਪ੍ਰਕਿਰਿਆ ਤੋਂ ਉਮੀਦਵਾਰ ਮਨੋਜ ਗੋਇਲ, ਹੁਸਨਪ੍ਰੀਤ, ਯਾਦਵਿੰਦਰ, ਸੰਦੀਪ, ਮਨਵੀਰ, ਬਲਦੀਪ, ਰਵਨੀਤ, ਕਪਿਲ, ਦੀਪਕ ਆਦਿ ਬਹੁਤ ਖੁਸ਼ ਹਨ ਅਤੇ ਇਸ ਲਈ ਬੋਰਡ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਨ।























