*Punjab News: ਨਸ਼ੇ ਦੇ ਖਾਤਮੇ ਨੂੰ ਲੈ ਕੇ DGP ਗੌਰਵ ਯਾਦਵ ਦਾ ਵੱਡਾ ਐਕਸ਼ਨ, ਪੁਲਿਸ ਨੂੰ ਦਿੱਤੀ ਡੈੱਡਲਾਈਨ, ਇਸ ਵਜ੍ਹਾ ਕਰਕੇ ਅਫਸਰਾਂ ‘ਤੇ ਡਿੱਗ ਸਕਦੀ ਗਾਜ਼*

0
28

Punjab News (ਸਾਰਾ ਯਹਾਂ/ਬਿਊਰੋ ਨਿਊਜ਼) : ਨਸ਼ੇ ਦੇ ਖਾਤਮੇ ਨੂੰ ਲੈ ਕੇ DGP ਗੌਰਵ ਯਾਦਵ ਦਾ ਵੱਡੀ ਕਾਰਵਾਈ ਦੇਖਣ ਨੂੰ ਮਿਲੀ। ਜਿਸ ਦੇ ਚੱਲਦੇ ਪੁਲਿਸ ਨੂੰ ਡੈੱਡਲਾਈਨ ਦੇ ਦਿੱਤੀ ਗਈ ਹੈ। ਉਨ੍ਹਾਂ ਨੇ 31 ਮਈ ਤੱਕ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਪੂਰਾ ਕਰਨ ਦੇ ਆਦੇਸ਼ ਦਿੱਤੇ ਹਨ। ਜੇਕਰ ਦਿੱਤੀ ਹੋਈ ਡੈੱਡਲਾਈਨ ਤੋਂ ਬਾਅਦ ਵੀ ਕੀਤੇ ਨਸ਼ਾ ਸੰਬੰਧੀ ਕੋਈ ਮਾਮਲਾ ਆਇਆ ਤਾਂ ਵੱਡੇ ਅਫਸਰਾਂ ਉੱਤੇ ਸਖਤ ਐਕਸ਼ਨ ਹੋਏਗਾ।

DGP ਸਾਬ੍ਹ ਨੇ ਕਿਹਾ ਕਿ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਨਸ਼ਾ ਮੁਕਤ ਬਣਾਇਆ ਜਾਏ। ਡਰੱਗਸ ਦੇ ਖਾਤਮੇ ਲਈ ਐੱਸਐੱਸਪੀ ਠੋਸ ਪਲਾਨ ਬਣਾ ਕੇ ਸਖਤ ਕਦਮ ਚੁੱਕਣ। ਉਨ੍ਹਾਂ ਨੇ ਕਿਹਾ ਕਿ ਜੇਕਰ ਡੈੱਡਲਾਈਨ ਤੋਂ ਬਾਅਦ ਨਸ਼ਾ ਮਿਲਿਆ ਤਾਂ ਅਫਸਰਾਂ ਤੇ ਖਿਲਾਫ ਐਕਸ਼ਨ ਹੋਏਗਾ।

NO COMMENTS