ਕੈਨੇਡਾ ਦੀ ਹਾਕੀ ਟੀਮ ਦੀ ਬੱਸ ਦੀ ਟੱਕਰ ਨਾਲ 14 ਮੌਤਾਂ

0
1

GANGNEUNG, SOUTH KOREA - FEBRUARY 24: Bronze medal winners Ben Scrivens #30 and Kevin Poulin #31 of Canada celebrate with teammates after defeating Czech Republic 6-4 during the Men's Bronze Medal Game on day fifteen of the PyeongChang 2018 Winter Olympic Games at Gangneung Hockey Centre on February 24, 2018 in Gangneung, South Korea. (Photo by Harry How/Getty Images)

ਚੰਡੀਗੜ੍ਹ: ਇਕ ਬੱਸ ਜਿਸ ਵਿਚ ਜੂਨੀਅਰ ਆਈਸ ਹਾਕੀ ਟੀਮ ਬੈਠੀ ਹੋਈ ਸੀ, ਦੀ ਇਕ ਸੈਮੀ ਟਰੇਲਰ ਟਰੱਕ ਨਾਲ ਟੱਕਰ ਹੋਣ ਦੇ ਚੱਲਦਿਆਂ 14 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਸਕੈਚਵਨ ਪ੍ਰਾਂਤ ਦੇ ਟਿਸਡੇਲ ਦੇ ਉਤਰ ‘ਚ ਹਾਈਵੇ 35 ‘ਤੇ ਵਾਪਰਿਆ ਹੈ। ਸਥਾਨਕ ਪੁਲਿਸ ਮੁਤਾਬਿਕ ਬੱਸ ‘ਚ 28 ਲੋਕ ਸਵਾਰ ਸਨ, ਜਿਸ ਵਿਚ 14 ਲੋਕਾਂ ਦੀ ਮੌਤ ਹੋਈ ਹੈ ਤੇ 14  ਲੋਕ ਜ਼ਖਮੀ ਹਨ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੁੱਖ ਪ੍ਰਗਟ ਕਰਦੇ ਹੋਏ ਟਵੀਟ ਕਰਕੇ ਲਿਖਿਆ ਹੈ ਕਿ ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਇਸ ਵਕਤ ਉਨ੍ਹਾਂ ਦੇ ਮਾਤਾ ਪਿਤਾ ‘ਤੇ ਕੀ ਬੀਤ ਰਹੀ ਹੋਵੇਗੀ।

NO COMMENTS