*Congress ਨੂੰ ਲੱਗਿਆ ਵੱਡਾ ਝਟਕਾ, ਰਾਜਾ ਵੜਿੰਗ ਸਣੇ 8 ਸਾਂਸਦ Suspend*

0
118

Punjab News (ਸਾਰਾ ਯਹਾਂ): ਲੋਕਸਭਾ (Lok Sabha) ਵਿੱਚ ਭਾਰੀ ਹੰਗਾਮੇ ਦੌਰਾਨ ਕਾਂਗਰਸ ਦੇ 8 ਸਾਂਸਦਾਂ ਨੂੰ ਪਾਰਟੀ ਤੋਂ ਨਿਲੰਬਿਤ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਉਨ੍ਹਾਂ ਨੇ ਸਦਨ ਦੀ ਮਰਿਆਦਾ ਦਾ ਉਲੰਘਣ ਕਰਦਿਆਂ ਹੋਇਆਂ ਕਾਗਜ਼ ਫਾੜੇ ਅਤੇ ਸਪੀਕਰ ਦੀ ਕੁਰਸੀ ਵੱਲ ਸੁੱਟੇ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਮੌਜੂਦਾ ਬਜਟ ਸੈਸ਼ਨ ਦੇ ਬਾਕੀ ਸਮੇਂ ਲਈ ਇਨ੍ਹਾਂ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਦਨ ਨੇ ਮਨਜ਼ੂਰੀ ਦੇ ਦਿੱਤੀ। ਇਹ ਸੈਸ਼ਨ 2 ਅਪ੍ਰੈਲ ਤੱਕ ਜਾਰੀ ਰਹੇਗਾ।

ਦਰਅਸਲ, ਇਸ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ, ਜਦੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸਾਬਕਾ ਫੌਜ ਮੁਖੀ ਐਮ.ਐਮ. ਨਰਵਣੇ ਦੀ ਇੱਕ ਅਣਪ੍ਰਕਾਸ਼ਿਤ ਕਿਤਾਬ ਦੇ ਅੰਸ਼ਾਂ ਦਾ ਹਵਾਲਾ ਦੇਣ ਤੋਂ ਰੋਕਿਆ ਗਿਆ, ਜਿਨ੍ਹਾਂ ਨੂੰ 2020 ਦੇ ਭਾਰਤ-ਚੀਨ ਸਰਹੱਦੀ ਵਿਵਾਦ ਨਾਲ ਸਬੰਧਤ ਦੱਸਿਆ ਗਿਆ ਸੀ।

ਕਾਂਗਰਸ ਦੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਬੋਲਣ ਤੋਂ ਰੋਕਣ ‘ਤੇ ਵਿਰੋਧ ਜਤਾਇਆ, ਜੋ ਬਾਅਦ ਵਿੱਚ ਹੰਗਾਮੇ ਵਿੱਚ ਬਦਲ ਗਿਆ। ਸਪੀਕਰ ‘ਤੇ ਕਾਗਜ਼ ਸੁੱਟੇ ਗਏ, ਜਿਸ ਕਾਰਨ ਗੁਰਜੀਤ ਸਿੰਘ ਔਜਲਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਡੀਨ ਕੁਰੀਆਕੋਸ, ਕਿਰਣ ਕੁਮਾਰ ਰੈਡੀ, ਵੈਂਕਟ ਰਮਨ, ਮਨੀਕਮ ਕਿਸ਼ੋਰ, ਪ੍ਰਸ਼ਾਂਤ ਪਡੋਲੇ ਅਤੇ ਹਿਬੀ ਈਡਨ ਨੂੰ ਮੁਅੱਤਲ ਕਰ ਦਿੱਤਾ ਗਿਆ।

NO COMMENTS