IPL 2018: ਅੱਜ ਤੋਂ ਸ਼ੁਰੂ ਕ੍ਰਿਕਟ ਦਾ ਜਨੂੰਨ

0
2

ਨਵੀਂ ਦਿੱਲੀ: ਟੀ-20 ਕ੍ਰਿਕਟ ਦਾ ਸਭ ਤੋਂ ਵੱਡਾ ਟੂਰਨਾਮੈਂਟ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ ਇਸ ਨਵੇਂ ਸੀਜ਼ਨ ਵਿੱਚ ਨਵੀਂ ਟੀਮ ਦੇ ਨਾਲ ਸਾਰੀਆਂ ਅੱਠ ਟੀਮਾਂ ਇਸ ਮਹਾਕੁੰਭ ਵਿੱਚ ਇੱਕ-ਦੂਜੇ ਨਾਲ ਟਾਕਰੇ ਲਈ ਤਿਆਰ ਹਨ। ਸੀਜ਼ਨ-11 ਦਾ ਪਹਿਲਾ ਮੁਕਾਬਲਾ ਡੀਫੈਂਡਿੰਗ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਚੇਨੰਈ ਸੁਪਰਕਿੰਗਜ਼ ਦੇ ਵਿਚਾਲੇ ਖੇਡਿਆ ਜਾਵੇਗਾ।
ਆਈ.ਪੀ.ਐਲ. ਦੇ ਇਤਿਹਾਸ ਵਿੱਚ ਮੁੰਬਈ ਇੰਡੀਅਨਜ਼ ਅਤੇ ਸੀ.ਐਸ.ਕੇ. ਦੀ ਟੀਮ ਸਭ ਤੋਂ ਮਜ਼ਬੂਤ ਮੰਨੀਆਂ ਜਾ ਰਹੀਆਂ ਹਨ। ਮੁੰਬਈ ਦੀ ਟੀਮ ਨੇ ਆਈ.ਪੀ.ਐਲ. ਵਿੱਚ ਰਿਕਾਰਡ ਤਿੰਨ ਵਾਰ ਜਿੱਤ ਦਰਜ ਕੀਤੀ ਹੈ। ਸੀ.ਐਸ.ਕੇ. ਨੇ ਦੋ ਵਾਰ ਇਹ ਮੁਕਾਬਲਾ ਜਿੱਤਿਆ ਹੈ।
ਚੇਨੰਈ ਸੁਪਰਕਿੰਗਜ਼ ਦੀ ਟੀਮ ਆਈ.ਪੀ.ਐਲ. ਵਿੱਚ ਦੋ ਸਾਲ ਬਾਅਦ ਵਾਪਸੀ ਕਰ ਰਹੀ ਹੈ। ਅਜਿਹੇ ਵਿੱਚ ਸੀ.ਐਸ.ਕੇ. ਦੀ ਯੈਲੋ ਆਰਮੀ ਦੇ ਲਈ ਮੁੰਬਈ ਦੇ ਖਿਲਾਫ ਪਹਿਲਾ ਮੁਕਾਬਲਾ ਆਸਾਨ ਨਹੀਂ ਹੋਵੇਗਾ। ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਮੁੰਬਈ ਅਤੇ ਸੀ.ਐਸ.ਕੇ. ਦੀ ਟੀਮ ਆਈ.ਪੀ.ਐਲ. ਵਿੱਚ ਹੁਣ ਤੱਕ 24 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਮੁੰਬਈ 13 ਵਾਰ ਜਿੱਤਿਆ ਹੈ ਜਦਕਿ ਸੀ.ਐਸ.ਕੇ. ਨੂੰ 11 ਮੈਚਾਂ ਵਿੱਚ ਜਿੱਤ ਮਿਲੀ ਹੈ।
ਸੀ.ਐਸ.ਕੇ. ਦੇ ਕੈਪਟਨ ਆਈ.ਪੀ.ਐਲ. 2018 ਦੇ ਪਹਿਲੇ ਮੁਕਾਬਲੇ ਵਿੱਚ ਜਿੱਤ ਦੇ ਨਾਲ ਵਾਨਖੇੜੇ ਦੇ ਮੈਦਾਨ ਵਿੱਚ ਆਪਣੇ ਰਿਕਾਰਡ ਨੂੰ ਠੀਕ ਕਰਨਾ ਚਾਹੁੰਦੀ ਹੈ।

LEAVE A REPLY

Please enter your comment!
Please enter your name here