ਸਾਹਿਲ ਸਿੱਧੂ ਨੇ ਇੱਕ ਵਾਰ ਫੇਰ ਕੀਤਾ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ

0
275

ਮਾਨਸਾ 8 ਫਰਵਰੀ (ਹੀਰਾ ਮਿੱਤਲ) : ਮਾਨਸਾ ਲਿੰਕ ਰੋਡ ਤੇ ਸਥਿੱਤ ਸਿੱਧੂ ਨਰਸਿੰਗ ਹੋਮ ਅਤੇ ਸਰਜੀਕਲ ਸੈਂਟਰ  ਦੇ ਸੰਚਾਲਕ ਡਾ. ਸ਼ੇਰ ਜੰਗ ਸਿੰਘ ਸਿੱਧੂ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਅਤੇ ਡਾ. ਗੁਰਜੀਤ ਕੌਰ ਸਿੱਧੂ ਦੇ ਹੋਣਹਾਰ ਸਪੁੱਤਰ ਸਾਹਿਲ ਸਿੱਧੂ ਨੇ ਵਰਧਮਾਨ ਮਹਾਂਵੀਰ ਮੈਡੀਕਲ ਕਾਲਜ ਅਤੇ ਸਫਦਰਜੰਗ ਹਸਪਤਾਲ ਨਵੀਂ ਦਿੱਲੀ ਦੀ ਐਮ.ਬੀ.ਬੀ.ਐਸ. ਦੂਸਰੇ ਪ੍ਰੋਫੈਸ਼ਨਲ ਦੀ ਪ੍ਰੀਖਿਆ ਵਿੱਚੋਂ 550 ਵਿਚੋਂ 423 ਅੰਕ ਪ੍ਰਾਪਤ ਕਰਕੇ ਦੂਸਰੀ ਪੁਜੀਸ਼ਨ ਹਾਸਲ ਕੀਤੀ ਹੈ ਅਤੇ ਮਾਨਸਾਿਲ੍ਹੇ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।  ਇਹ ਕਾਲਜ ਸ਼੍ਰੀ ਗੁਰੂ ਗੋਬਿੰਦ ਸਿੰਘ ਇੰਦਰਾਪ੍ਰਸਥਾ ਯੂਨੀਵਰਸਿਟੀ ਨਵੀਂ ਦਿੱਲੀ ਦੇ ਅਧੀਨ ਹੈ ਅਤੇ ਭਾਰਤ ਦੇ ਗਿਣੇ ਚੁਣੇ ਮੈਡੀਕਲ ਕਾਲਜਾਂ ਵਿਚੋਂ ਇੱਕ ਹੈ। ਸਾਹਿਲ ਨੇ ਫਾਰਮਾਕੋਲੋਜੀ, ਮਾਈਕਰੋ ਬਾਇਲੋਜੀ ਅਤੇ ਪੈਥਾਲੋਜੀ ਵਿਸ਼ਿਆਂ ਵਿਚੋਂ ਡਿਸਟਿੰਕਸ਼ਨ ਵੀ ਪ੍ਰਾਪਤ ਕੀਤੀ ਹੈ। ਡਾ. ਸਿੱਧੂ ਨੇ ਦੱਸਿਆ ਕਿ ਸਾਹਿਲ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਅਤੇ ਸਾਊ ਬੱਚਾ ਹੈ ਅਤੇ ਭਵਿੱਖ ਵਿੱਚ ਮੈਡੀਕਲ ਦੀ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਮਾਨਸਾ ਜਿਲ੍ਹੇ ਦੇ ਲੋਕਾਂ ਦੀ ਸੇਵਾ ਕਰੇਗਾ।


EDITED BY : SARA YAHA | | Last Updated : 6:47 pm 8 ਫ਼ਰਵਰੀ 2019

LEAVE A REPLY

Please enter your comment!
Please enter your name here