

ਭੀਖੀ/ਮਾਨਸਾ, 22 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਥਾਨਕ ਇਕਾਈ ਵਲੋਂ ਸਥਾਨਕ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਪਾਰਟੀ ਦੇ ਨਵਨਿਯੁਕਤ ਜਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜਿਸ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਜਨ ਸੈਲਾਬ ਉਮੜ ਉਠਿਆ। ਜਿਸ ਤੋਂ ਪ੍ਰਤੀਤ ਹੁੰਦਾ ਸੀ ਕਿ 2027 ਦਾ ਸਮਾਂ ਹੁਣ ਕਾਂਗਰਸ ਪਾਰਟੀ ਦਾ ਹੈ। ਇਸ ਮੌਕੇ ਪਾਰਟੀ ਆਗੂਆਂ ਦਾ ਕਹਿਣਾ ਸੀ ਕਿ ਨਵ ਨਿਯੁਕਤ ਜ਼ਿਲਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਜਿੱਥੇ ਸਮੁੱਚੀ ਪਾਰਟੀ ਨੂੰ ਇਕਜੁੱਟ ਕਰ ਦਿੱਤਾ ਉਥੇ ਪਾਰਟੀ ਵਰਕਰਾਂ ਵਿਚ ਨਵਾਂ ਜੋਸ਼ ਭਰ ਦਿੱਤਾ। ਉਨ੍ਹਾਂ ਜ਼ਿਲਾ ਪ੍ਰਧਾਨ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਇਕਜੁੱਟ ਹੋ ਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੱਡੀ ਜਿੱਤ ਦਿਵਾਉਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਾਂਗਰਸੀ ਵਰਕਰਾਂ ਨੂੰ ਅਹਿਦ ਕੀਤਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਧੜੇਬੰਦੀ ਤੋਂ ਉੱਪਰ ਉੱਠ ਇੱਕਜੁੱਟਤਾ ਨਾਲ ਕਾਰਜ ਕਰਨ ਤਾਂ ਜੋ ਹਿੰਦੁਸਤਾਨ ਵਿੱਚ ਫਿਰਕੂ ਅਤੇ ਸੰਪਰਦਾਇਕਤਾ ਫੈਲਾ ਰਹੀ ਭਾਜਪਾ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਹਰ ਕਾਂਗਰਸੀ ਵਰਕਰ ਦੀ ਆਤਮਾ ਵਿੱਚ ਭਾਰਤ ਵਸਿਆ ਹੋਇਆ ਹੈ। ਦੇਸ਼ ਵਿਵਿਦਤਾਪੂਰਨ ਹੋਣ ਦੇ ਬਾਵਜੂਦ ਵੀ ਪੁਰਨ ਇੱਕਜੁੱਟ ਅਤੇ ਭਾਈਚਾਰਕ ਸਦਭਾਵਨਾ ਵਾਲਾ ਹੈ ਪ੍ਰੰਤੁੂ ਭਾਜਪਾ ਪਿਛਲੇ 20 ਸਾਲਾਂ ਤੋਂ ਲਗਾਤਾਰ ਦੇਸ਼ ਨੂੰ ਸਮਾਜ, ਧਰਮ, ਜਾਤੀ ਅਤੇ ਇਲਾਕਾਵਾਦ ਵਿੱਚ ਵੰਡਣ ‘ਤੇ ਤੁਲੀ ਹੋਈ ਹੈ ਜਿਸ ਨਾਲ ਕੌਮਾਂਤਰੀ ਪੱਧਰ ‘ਤੇ ਦੇਸ਼ ਦੇ ਸਨਮਾਨ ਨੂੰ ਠੇਸ ਪੁੱਜੀ ਹੈ। ਉਨਾਂ ਕਿਹਾ ਕਿ ਕਾਂਗਰਸ ਦੀ ਆਤਮਾ ਰਾਹੁਲ ਗਾਂਧੀ ਦੇਸ਼ ਨੂੰ ਮੁੜ ਤਰੱਕੀ ਦੇ ਰਾਹ ‘ਤੇ ਲਿਜਾਣ ਦੇ ਨਾਲ ਨਾਲ ਭਾਈਚਾਰਕ ਸਦਭਾਵਨਾ ਪੈਦਾ ਕਰਨ ਲਈ ਜੀਅ ਤੋੜ ਯਤਨ ਕਰ ਰਹੇ ਹਨ। ਇਸ ਸੰਗਰਾਮ ਵਿੱਚ ਹਰ ਕਾਂਗਰਸੀ ਨੂੰ ਆਪਣੀ ਅਹੁਤੀ ਦੇਣੀ ਬਣਦੀ ਹੈ। ਉਨਾਂ ਜਿਲ੍ਹੇ ਅੰਦਰ ਕਾਂਗਰਸ ਵਰਕਰਾਂ ਵਿੱਚ ਕਿਸੇ ਵੀ ਧੜੇਬੰਦੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਮੂਹ ਕਾਂਗਰਸੀ ਆਗੂ ਅਤੇ ਵਰਕਰ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਅਗੁਵਾਈ ਹੇਠ ਇੱਕਜੁੱਟ ਹਨ ਅਤੇ ਸੂਬੇ ਵਿਚੋਂ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਖੈਹੜਾ ਛੁਡਾਉਣ ਲਈ ਤਤਪਰਤਾ ਨਾਲ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਪਾਰਟੀ ਅੰਦਰ ਹਰ ਵਰਕਰ ਦਾ ਬਣਦਾ ਮਾਣ ਸਨਮਾਨ ਹੈ ਅਤੇ ਇਸ ਨੂੰ ਨਿਰੰਤਰ ਬਹਾਲ ਰੱਖਿਆ ਜਾਵੇਗਾ। ਇਸ ਮੌਕੇ ਉਨਾਂ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ 28 ਫਰਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਲਈ ਵਰਕਰਾਂ ਦੀ ਡਿਊਟੀਆਂ ਵੀ ਲਗਾਈਆਂ। ਅੱਜ ਦੇ ਸਮਾਗਮ ਵਿੱਚ ਕਾਂਗਰਸੀ ਵਰਕਰਾਂ ਤੋਂ ਇਲਾਵਾ ਨਗਰ ਦੀਆਂ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਸਿੰਗਲਾ ਨੂੰ ਲੋਈਆਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਕੌਰ ਸਿੰਘ ਮੂਸੇਵਾਲਾ, ਸਾਬਕਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਗੁਰਪ੍ਰੀਤ ਸਿੰਘ ਵਿੱਕੀ, ਚਮਕੌਰ ਸਿੰਘ ਮੂਸੇਵਾਲਾ, ਕਿਸਾਨ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਬਲਜੀਤ ਰਿਸ਼ੀ ਖੀਵਾ, ਨਗਰ ਪੰਚਾਇਤ ਭੀਖੀ ਦੇ ਸਾਬਕਾ ਪ੍ਰਧਾਨ ਵਿਨੌਦ ਸਿੰਗਲਾ, ਲਾਜਪਤ ਰਾਏ ਸ਼ਰਮਾ, ਐਡਵੋਕੇਟ ਮਨੌਜ ਸਿੰਗਲਾ ਰੌਕੀ, ਸੰਦੀਪ ਮਹਿਤਾ, ਬੀਰਇੰਦਰ ਸਿੰਘ ਧਾਲੀਵਾਲ, ਇੰਦਰਜੀਤ ਰਿਖੀ, ਸਾਬਕਾ ਸਰਪੰਚ ਧੰਨਾ ਸਿੰਘ ਸਮਾਉਂ, ਜਸਵੰਤ ਸਿੰਘ ਮੱਤੀ, ਡਾ. ਸੁਲਤਾਨ ਸ਼ਾਹ, ਧਰਮਵੀਰ ਮਿੰਟਾ, ਮੱਖਣ ਹਾਜੀ, ਰਣਜੀਤ ਸਿੰਘ ਮੋਹਰ ਸਿੰਘ ਵਾਲਾ, ਨੀਟਾ ਜੋਸ਼ੀ, ਹਰਬੰਸ ਬਾਂਸਲ, ਰਜਿੰਦਰ ਮਿੱਠੂ ਠੇਕੇਦਾਰ, ਨਰਿੰਦਰ ਜਿੰਦਲ ਡੀਸੀ, ਜਸਵੰਤ ਸ਼ਰਮਾ, ਵਿਕਾਸ ਸ਼ਰਮਾ ਵਿੱਕੀ, ਬਲਵੰਤ ਗੁਗਨੀ, ਸਾਬਕਾ ਕੋਂਸਲਰ ਇੰਦਰਜੀਤ ਸਿੰਘ, ਚਰਨਜੀਤ ਸਿੰਘ ਭੱਠਲ, ਸੁਖਦੇਵ ਮਹੰਤ, ਹਰਦੀਪ ਸਿੰਘ ਬੂਟਾ, ਪਵਨ ਮੱਤੀ, ਵਿਨੌਦ ਗਾਂਧੀ, ਅਮਨਦੀਪ ਮਿੱਤਲ, ਰਾਜੀਵ ਗਰਗ, ਵਿੱਕੀ ਮਿੱਤਲ, ਰਜਨੀਸ਼ ਸ਼ਰਮਾ ਵੀ ਹਾਜਰ ਸਨ।
ਫੋਟੋ : ਕਾਂਗਰਸ ਦੇ ਜਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦਾ ਭੀਖੀ ਵਿਖੇ ਸਨਮਾਨ ਕਰਦੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ।























