

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ): ਵਕੀਲ ਸਰਕਾਰ ਦੇ ਨੌਕਰ ਬਣ ਕੇ ਕੰਮ ਨਹੀ ਕਰਨਗੇ ਵਕੀਲ ਸੰਵਿਧਾਨ ਦੇ ਰਖਵਾਲੇ ਹਨ ਅਤੇ ਰਖਵਾਲੇ ਬਣ ਕੇ ਹੀ ਕੰਮ ਕਰਨਗੇ ਇਸ ਗੱਲ ਦਾ ਪ੍ਰਗਟਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਅਤੇ ਸਕੱਤਰ ਮਨਿੰਦਰ ਸਿੰਘ ਨੇ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਸਰਕਾਰਾਂ ਕਾਰਪੋਰੇਟ ਘਰਾਣਿਆ ਦੇ ਦਬਾਅ ਅਧੀਨ ਕੰਮ ਕਰ ਰਹੀ ਹੈ ਜਿਵੇਂ ਪਹਿਲਾਂ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਗੁਲਾਮ ਬਣਾਉਣਾ ਚਾਹੁੰਦੀ ਸੀ ਉਸੇ ਤਰਾਂ ਹੁਣ ਨਿਆਂ ਸਿਸਟਮ ਨੂੰ ਕਾਰਪੋਰੇਟ ਅਧਾਰਿਆਂ ਕੋਲ ਵੇਚਣਾ ਚਾਹੁੰਦੀ ਹੈ ਜੋ ਹਰਗਿਜ ਨਹੀ ਹੋਣ ਦਿੱਤਾ ਜਾਵੇਗਾ ਬੇਸ਼ਕ ਇਸ ਲਈ ਕੋਈ ਵੀ ਕੁਰਬਾਨੀਆਂ ਦੇਣੀਆਂ ਪੈਣ।ਉਹਨਾਂ ਕਿਹਾ ਕਿ ਸਰਕਾਰਾਂ ਕਦੇ ਕਾਰਜ ਯੋਜਨਾ ਅਤੇ ਕਦੇ ਹੋਰ ਮਾਮਲਿਆਂ ਵਿੱਚ ਵਕੀਲਾਂ ਤੇ ਦਬਾਅ ਪਾ ਰਹੀ ਹੈ ੋਿਜਸ ਨਾਲ ਬਹੁਤ ਵਕੀਲ ਮਾਨਸਿਕ ਤਣਾਅ ਵਿੱਚ ਰਹਿ ਰਹੇ ਹਨ।ਉਹਨਾਂ ਕਿਹਾ ਕਿ ਇਸ ਦੇ ਵਿਰੋਧ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਨੇ ਸੰਘਰਸ਼ ਤੇਜ਼ ਕਰਦੇ ਹੋਏ ਅਦਾਲਤਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਅਤੇ ਜੇਕਰ ਇਹ ਸਕੀਮ ਵਾਪਸ ਨਾ ਲਈ ਗਈ ਤਾਂ ਅਦਾਲਤਾਂ ਦਾ ਬਾਈਕਾਟ ਜਾਰੀ ਰੱਖਿਆ ਜਾਵੇਗਾ।
ਪ੍ਰਧਾਨ ਗੁਰਦਾਸ ਸਿੰਘ ਮਾਨ ਦੀ ਅਗਵਾਈ ਹੇਠ ਸਮੁੱਚੀ ਬਾਰ ਐਸੋਸੀਏਸ਼ਨ ਵੱਲੋਂ ਜਿਲ੍ਹਾ ਸ਼ੇਸ਼ਨ ਜੱਜ ਮਾਨਸਾ ਮਨਜਿੰਦਰ ਸਿੰਘ ਅਤੇ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੂੰ ਸਮੂਹ ਮੰਗਾਂ ਦਾ ਮੈਮੋਰੇਡੰਮ ਸੋਪਿਆਂ ਗਿਆ ਜਿਸ ਤੇ ਸਮੂਹ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਤੁਹਾਡੀਆਂ ਮੰਗਾਂ ਦਾ ਇਹ ਮੰਗ ਪੱਤਰ ਸਬੰਧਿਤ ਅਥਾਰਟੀ ਨੂੰ ਜਲਦੀ ਕਾਰਵਾਈ ਲਈ ਭੇਜਿਆ ਜਾਵੇਗਾ।

ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਬਲਬੀਰ ਕੌਰ ਨੇ ਲੀਗਲ ਡਿਫੇਸ਼ ਯੌਜਨਾ ਅਤੇ ਸਮਾਂ ਬੱਧ ਕਾਰਜ ਯੋਜਨਾ ਨਾਲ ਸਰਕਾਰਾਂ ਵਕੀਲਾਂ ਤੇ ਦਬਾਅ ਬਣਾਕੇ ਉਹਨਾਂ ਨੂੰ ਮਾਨਸਿਕ ਤਣਾਅ ਅਤੇ ਪ੍ਰੇਸ਼ਾਨੀਆਂ ਦੇ ਰਹੀ ਹੈ।ਉਹਨਾਂ ਕਿਹਾ ਕਿ ਅਦਾਲਤਾਂ ਦਾ ਜੋ ਕੰਮ ਪਹਿਲਾਂ 400 ਵਕੀਲਾਂ ਕੋਲ ਸੀ ਉਹ ਹੁਣ 8-10 ਵਕੀਲ਼ਾਂ ਨੂੰ ਠੇਕੇ ਤੇ ਰੱਖ ਕੇ ਸਰਕਾਰ ਕਰਵਾ ਰਹੀ ਹੈ ਜਿਸ ਨਾਲ ਕੰਮ ਦਾ ਬੋਝ ਵਧੇਗਾ ਅਤੇ ਲੋਕਾਂ ਨੂੰ ਜਲਦੀ ਅਤੇ ਸਹੀ ਨਿਆਂ ਨਹੀ ਮਿਲੇਗਾ।
ਧਰਨੇ ਨੂੰ ਸੌਬੋਧਨ ਕਰਦਿਆਂ ਬਾਰ ਐਸੋਸੀਏਸ਼ਨ ਦੇ ਮੁੱਖ ਬੁਲਾਰਿਆਂ ਸੀਨੀਅਰ ਐਡਵੋਕੇਟ ਵਿਜੇਸਿੰਗਲਾ,ਕੇ.ਐਸ,ਮਠਾੜੂ, ਐਡਵੋਕੇਟ ਬੀਰ ਦਵਿੰਦਰ,ਅਜੀਤ ਸਿੰਘ ਭੰਗੂ ਸੀਨੀਅਰੲ ਐਡਵੋਕੇਟ,ਬਿਮਲਜੀਤ ਸਿੰਘ ਸੀਨੀਅਰ ਐਡਵੋਕੇਟ ,ਡਾ.ਸੰਦੀਪ ਘੰਡ ਐਡਵੋਕੇਟ,ਅੰਗਰੇਜ ਸਿੰਘ ਕਲੇਰ ਐਡਵੋਕੇਟ,ਸੀਨੀਅਰ ਐਡਵੋਕੇਟ ਲਲਿਤ ਅਰੋੜਾ,ਸੀਨੀਅਰ ਐਡਵੋਕੇਟ ਗੋਰਾ ਸਿੰਘ ਥਿੰਦ,ਸੀਨੀਅਰ ਐਡਵੋਕੇਟ ਵਰਿੰਦਰ ਸਿੰਗਲਾ,ਰਨਦੀਪ ਸ਼ਰਮਾਂ, ਨੀਸ਼ ਜਿੰਦਲ ਨੇ ਕਿਹਾ ਕਿ ਜਿਲ੍ਹਾ ਲੀਗਲ ਡਿਫੇਸ਼ ਦੇ ਨਾਮ ਤੇ ਨਿਆਂ ਦੀ ਨਿਲਾਮੀ ਕੀਤੀ ਜਾ ਰਹੀ ਹੈ।ਉਹਨਾਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਕੀਮ ਤੁਰੰਤ ਵਾਪਸ ਲਈ ਜਾਵੇ ਅਤੇ ਅਦਾਲਤਾਂ ਦੀ ਆਜ਼ਾਦੀ ਬਹਾਲ ਕੀਤੀ ਜਾਵੇ।ਉਹਨਾਂ ਕਿਹਾ ਕਿ ਨਿਆਂ ਵਰਗੇ ਪਵਿੱਤਰ ਕਾਰਜ ਨੂੰ ਵਪਾਰ ਨਾ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁਦਈ, ਦੋਸ਼ੀ ਅਤੇ ਜੱਜ ਬਣਨਾ ਲੋਕਤੰਤਰ ਲਈ ਖ਼ਤਰਨਾਕ ਹੈ। ਰਣਜੀਤ ਸਿੰਘ, ਅਜਿਤ ਸਿੰਘ ਭੰਗੂ ਬਿਮਲਜੀਤ ਸਿੰਘ,ਸੀਨੀਅਰ ਐਡਵੋਕੇਟ ਹਰਿੰਦਰ ਸ਼ਰਮਾ,ਗੁਰਲਾਭ ਸਿੰਘ ਮਹਿਲ ਅਤੇ ਗੁਰਪ੍ਰੀਤ ਸਿੰਘ ਸਿੱਧੂ, ਮੱਖਣ ਜਿੰਦਲ, ਰਾਜ ਕਮਲ , ਰਜਿੰਦਰ ਕੌਰ,ਦਵਿੰਦਰ ਕੌਰ, ਮਨੀਸ਼ਾ ਸ਼ਰਮਾ, ਰਾਜਵਿੰਦਰ ਕੌਰ, ਹਰਸਿਮਰਨ ਕੌਰ, ਸਰਬਜੀਤ ਸਿੰਘ ਵਾਲੀਆਂ, ਬੀਰਦਵਿੰਦਰ ਸਿੰਘ, ,ਰਣਬੀਰ ਸੋਮਲ , ਸੰਦੀਪ ਆਕਲੀਆਂ , ਚਮਨਦੀਪ ਕੌਰ, ਰੁਪਿੰਦਰ ਕੌਰ, ਕੁਲਜੀਤ ਕੌਰ, ਪਰਮਿੰਦਰ ਸਿੰਘ ਬਹਿਣੀਵਾਲ, ਨਵਦੀਪ ਸ਼ਰਮਾ, ਸੁਰਿੰਦਰ ਸਿੰਘ ਜੋਗਾ , ਸੁਖਮਨ ਕੌਰ ਸ਼ਿਵਾਨੀ ਸਿੰਗਲਾ























