*ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਰਾਮ ਮੰਦਰ ਅਯੋਧਿਆ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਸਰੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਅਯੋਜਿਤ ਕੀਤਾ ਗਿਆ*

0
66

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) : ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਲਕਸ਼ਮੀ ਨਰਾਇਣ ਮੰਦਰ, ਮਾਨਸਾ ਵਿਖੇ
ਸਭਾ ਦੇ ਪ੍ਰਧਾਨ ਸ਼੍ਰੀ ਸਮੀਰ ਛਾਬੜਾ, ਵਾਇਸ ਪ੍ਰਧਾਨ ਰਾਜੇਸ਼ ਪੰਧੇਰ, ਜਨਰਲ ਸਕੱਤਰ
ਰਮੇਸ਼ ਟੋਨੀ, ਕੈਸ਼ੀਅਰ ਰਾਕੇਸ਼ ਕੁਮਾਰ ਗੁਪਤਾ, ਸੈਕਟਰੀ ਰਾਕੇਸ਼ ਬਿੱਟੂ ਦੀ ਅਗਵਾਈ ਹੇਠ
ਸ਼੍ਰੀ ਰਾਮ ਮੰਦਰ ਅਯੋਧਿਆ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੀ
ਦੂਸਰੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਜਿਸ ਵਿੱਚ
ਸਭਾ ਦੇ ਸਾਰੇ ਮੈਂਬਰਾਂ ਨੇ ਸਮੂਲੀਅਤ ਕੀਤੀ। ਇਸ ਪ੍ਰੋਗਰਾਮ ਵਿੱਚ ਇੰਡੀਅਨ ਮੈਡੀਕਲ
ਐਸੋਸ਼ੀਏਸ਼ਨ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਐਮ.ਡੀ. ਮੈਡੀਸਨ, ਡਾਕਟਰ ਸ਼ੇਰ ਜੰਗ
ਸਿੰਘ ਸਿੱਧੂ, ਡਾਕਟਰ ਰਾਜ ਜਿੰਦਲ, ਡਾਕਟਰ ਵਿਸ਼ਾਲ ਗਰਗ, ਡਾਕਟਰ ਸੁਨੀਲ ਬਾਂਸਲ ਨੇ ਆਪਣੀ
ਐਸੋਸ਼ੀਏਸ਼ਨ ਵੱਲੋਂ ਮਰੀਜਾਂ ਦਾ ਫਰੀ ਚੈਕ ਅੱਪ ਕੈਂਪ ਲਗਾਇਆ ਗਿਆ। ਇਸ ਮੌਕੇ
ਡਾਕਟਰ ਜਨਕ ਰਾਜ ਸਿੰਗਲਾ ਨੇ ਆਪਣੇ ਵੱਲੋਂ ਇਸ ਸ਼ੁੱਭ ਅਵਸਰ ਤੇ ਸਭਨਾ ਨੂੰ ਲੱਖ ਲੱਖ
ਵਧਾਈ ਦਿੱਤੀ। ਜਿਲ੍ਹਾ ਕੈਮਿਸਟ ਐਸੋਸ਼ੀਏਸ਼ਨ ਵੱਲੋਂ ਪ੍ਰਧਾਨ ਅਜੈ ਬਾਂਸਲ, ਭੁਪਿੰਦਰ
ਜੋਗਾ ਅਤੇ ਯਸ਼ਪਾਲ ਮਿੱਤਲ ਆਦਿ ਨੇ ਮਰੀਜਾਂ ਨੂੰ ਫਰੀ ਦਵਾਈਆਂ ਵੰਡੀਆਂ। ਇਸ ਦੇ
ਨਾਲ ਹੀ ਜੈ ਮਿਲਾਪ ਲੈਬ ਐਸੋਸ਼ੀਏਸ਼ਨ ਬਲਾਕ ਮਾਨਸਾ ਦੇ ਪ੍ਰਧਾਨ ਰਮੇਸ਼ ਜਿੰਦਲ, ਨਰਿੰਦਰ
ਗੁਪਤਾ ਸਕੱਤਰ, ਚੇਅਰਮੈਨ ਰੋਹਤਾਸ਼ ਸਿੰਗਲਾ ਅਤੇ ਇਹਨਾਂ ਦੀ ਟੀਮ ਵੱਲੋਂ ਮੁਫਤ ਟੈਸ਼ਟ
ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਫਿਜਿਓਥਰੈਪੀ ਦੀ ਮੁਫਤ ਸੇਵਾ ਸ਼੍ਰੀ ਹਰੀ ਕ੍ਰਿਸ਼ਨਾ
ਫਿਜਿਓਥਰੈਪੀ ਦੇ ਡਾਕਟਰ ਰੋਜਲ ਅਰੋੜਾ ਵੱਲੋਂ ਕੀਤੀ ਗਈ। ਇਸ ਦੇ ਨਾਲ ਹੀ ਸ਼੍ਰੀ ਹਰ ਹਰ
ਮਹਾਦੇਵ ਸੇਵਾ ਸੰਸਥਾਨ ਦੇ ਪ੍ਰਧਾਨ ਅੰਜੁਮ ਗੋਇਲ, ਚੈਅਰਮੈਨ ਜੀਵਨ ਸਿੰਗਲਾ,
ਵਾਇਸ ਚੇਅਰਮੈਨ ਸ਼ੈਕੀ ਮਘਾਣੀਆ, ਜਨਰਲ ਸਾਹਿਲ ਗਰਗ ਦੀ ਯੋਗ ਅਗਵਾਈ ਹੇਠ ਲੋੜਵੰਦ
ਵਿਅਕਤੀਆਂ ਨੂੰ 500 ਫਰੀ ਜੈਕਟਾਂ ਵੰਡੀਆਂ ਗਈਆਂ। ਇਸ ਮੌਕੇ ਅਖੰਡ ਧਰਮ ਧਾਮ
ਸੂੰਦਰ ਕਾਂਡ ਮੰਡਲ ਦੇ ਪ੍ਰਧਾਨ ਰਾਜੇਸ਼ ਠੇਕੇਦਾਰ ਦਰਸ਼ਨ ਕੁਮਾਰ ਖੋਖਰ ਵਾਲੇ ਨੇ ਮੰਡਲ
ਦੇ ਮੈਬਰਾਂ ਦੇ ਸਹਿਯੋਗ ਨਾਲ ਮੰਦਰ ਵਿੱਚ ਸੁੰਦਰ ਕਾਂਡ ਦਾ ਪਾਠ ਕੀਤਾ। ਸ਼੍ਰੀ ਸਨਾਤਨ
ਸਭਾ ਵੱਲੋਂ ਸਾਰੇ ਪ੍ਰਭੂ ਪ੍ਰੇਮੀਆਂ ਨੂੰ ਪੂਜਾ ਸਮੱਗਰੀ ਕਿਟਾਂ ਜਿਸ ਵਿੱਚ ਝੰਡਾ, ਡੰਡਾ,
ਦੀਵੇ, ਬੱਤੀਆਂ ਤੇਲ ਦੀਆਂ ਕਿਟਾਂ ਵੰਡੀਆਂ ਗਈਆਂ ਅਤੇ ਸਭ ਨੂੰ ਅਪਣੇ ਅਪਣੇ ਘਰ
ਦੀਵੇ ਲਾਊਣ ਲਈ ਪ੍ਰੇਰਿਤ ਕੀਤਾ ਗਿਆ। ਜਿਸ ਮੌਕੇ ਸਭਾ ਦੇ ਪ੍ਰਧਾਨ ਸਮੀਰ ਛਾਬੜਾ
ਅਤੇ ਜਨਰਲ ਸਕੱਤਰ ਰਮੇਸ਼ ਟੋਨੀ ਨੇ ਇਸ ਸ਼ੁਭ ਦਿਹਾੜੇ ਦੀਆਂ ਸਭਨਾ ਨੂੰ ਲੱਖ ਲੱਖ
ਵਧਾਈਆਂ ਦਿੱਤੀਆਂ ਅਤੇ ਭਗਵਾਨ ਰਾਮ ਜੀ ਦੇ ਅੱਗੇ ਅਰਦਾਸ ਕੀਤੀ ਕਿ ਉਹ ਹਰ ਦੇਸ਼
ਵਾਸੀ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ। ਇਸ ਮੌਕੇ ਸੇਵਾ ਭਾਰਤੀ ਦੇ ਸਾਰੇ
ਮੈਂਬਰਾਂ ਨੇ ਭਰਪੂਰ ਯੋਗਦਾਨ ਪਾਇਆ ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ
ਬਿੱਟੂ ਸ਼ਰਮਾ, ਅਸ਼ੀਸ਼ ਅੱਗਰਵਾਲ, ਹੈਪੀ ਬਾਂਸਲ, ਰੁਲਦੂ ਰਾਮ ਨੰਦਗੜ੍ਹ ਸਾਬਕਾ ਪ੍ਰਧਾਨ,
ਨਸੀਬ ਚੰਦ, ਸੰਨੀ ਗੋਇਲ, ਪ੍ਰੇਮ ਨੰਦਗੜ੍ਹ, ਰਮੇਸ਼ ਫੋਟੋਗ੍ਰਾਫਰ, ਸਤੀਸ਼ ਗੋਇਲ, ਵਿਨੋਦ
ਕਾਲੀ, ਸੰਤ ਲਾਲ ਨਾਗਪਾਲ, ਪ੍ਰਵੀਨ ਟੋਨੀ ਸ਼ਰਮਾ, ਪ੍ਰੇਮ ਅੱਗਰਵਾਲ, ਹੈਪੀ ਸ਼ਾਰਦਾ, ਵਿਨੋਦ
ਚੌਧਰੀ, ਦਰਸ਼ਨ ਪਾਲ, ਮੀਨੂ ਖੋਖਰ, ਰੁਲਦੂ ਰਾਮ ਰੋੜੀ ਵਾਲੇ ਆਦਿ ਹਾਜਰ ਸਨ।

LEAVE A REPLY

Please enter your comment!
Please enter your name here