ਮਾਨਸਾ ਵਿਖੇ ਹਫ਼ਤਾਵਾਰੀ ਸ੍ਰੀਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਦਾ ਛੇਵਾ ਦਿਨ

0
20

ਮਾਨਸਾ,(ਜੋਨੀ ਜਿੰਦਲ) 8,ਦਸੰਬਰ  : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਬ੍ਰਾਂਚ ਸੁਨਾਮ ਵੱਲੋਂ ਰਾਮ ਨਾਟਕ ਕਲੱਬ ਵਾਲੀ ਪੁਰਾਣੀ ਆਨਾਜ ਮੰਡੀ ਮਾਨਸਾ ਵਿਖੇ ਹਫ਼ਤਾਵਾਰੀ ਸ੍ਰੀਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਦਾ ਆਯੋਜਨ ਕੀਤਾ ਗਿਆ। ਜਿਸ ਦੇ ਛੇਵੇਂ ਦਿਨ ਸ਼੍ਰੀ ਅਰਪਿਤ ਚੌਧਰੀ ਜੀ , ਸਮੀਰ ਛਾਵੜਾ ਜੀ, ਮੁਨੀਸ਼ ਗਰਗ, ਅਮਰਨਾਥ ਲੀਲਾ, ਬਿੰਦਰਪਾਲ ਸਿੰਘ, ਦੀਪਕ ਕੁਮਾਰ, ਕਸ਼ਮੀਰ ਸਿੰਘ ਜੀ ਸਾਰੇ ਪਰਿਵਾਰ ਸਮੇਤ ਕਥਾ ਯਜਮਾਨ ਵੱਲੋਂ ਸ਼ਾਮਲ ਹੋਏ। ਇਸ ਦਿਨ ਰਾਕੇਸ਼ ਕੁਮਾਰ ਕਾਕੂ ਜੀ, ਪ੍ਰਧਾਨ ਸਤੀਸ਼ ਕੁਮਾਰ ਕਾਲੂ ਜੀ, ਮੱਖਣ ਮਿੱਤਲ ਜੀ, ਭੂਸ਼ਨ ਕੁਮਾਰ ਨਰੇਸ਼ ਵਿਰਲਾ, ਮੇਸ਼ੀ ਸੂਰੀਆ ਜੀ, ਸਤਨਾਮ ਸਿੰਘ, ਸੰਜੀਵ ਗੋਇਲ , ਪ੍ਰਦੀਪ ਕੁਮਾਰ ਸੁਰਿੰਦਰ ਕੁਮਾਰ, ਵਰਿੰਦਰ ਕੁਮਾਰ ਜੀ ਵੱਲੋਂ ਪ੍ਰਭੂ ਦੀ ਪਵਿੱਤਰ ਜਯੋਤੀ ਪ੍ਰਚੰਡ ਕੀਤੀ ਗਈ। ਇਸ ਮੌਕੇ ਤੇ ਸੰਸਥਾਨ ਦੇ ਸੰਚਾਲਕ ਸਰਵਸ੍ਰੀ ਗੁਰੂ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸੇਵਕਾ ਸਾਧਵੀ ਸੁਸ੍ਰੀ ਵੈਸ਼ਨਵੀ ਭਾਰਤੀ ਜੀ ਨੇ ਆਪਣੇ ਵਿਚਾਰਾਂ ਰਾਹੀਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਥੁਰਾਂ ਗਮਨ ਲੀਲਾਵਾਂ ਦਾ ਵਰਨਣ ਕੀਤਾ। ਉਹਨਾਂ ਨੇ ਦੱਸਿਆ ਕਿ ਕੰਸ ਦੇ ਹੁਕਮ ਅਨੁਸਾਰ ਅਕਰੂੜ ਜੀ ਕੰਨਿਆ ਅਤੇ ਦੁਊ ਜੀ ਨੂੰ ਮਥੁਰਾ ਲਿਵਾ ਲਿਉਣ ਲਈ  ਵਰਿੰਦਾ ਵਨ ਦੇ ਵੱਲ ਆਉਂਦੇ ਹਨ। ਸਾਰੇ ਗਰਾਮ ਵਾਸੀਆਂ ਦੇ ਅੰਦਰ ਇਹ ਗੱਲ ਅੱਗ ਦੀ ਤਰਾਂ ਫੈਲ ਗਈ ਕਿ ਪ੍ਰਭੂ ਸ਼੍ਰੀ ਕ੍ਰਿਸ਼ਨ ਸਾਨੂੰ ਛੱਡ ਕੇ ਜਾ ਰਹੇ ਹਨ। ਸਾਰੇ ਉਹਨਾਂ ਨੂੰ ਮਿਲਣ ਲਈ ਨੰਦ ਜੀ ਦੇ ਵਿਹੜੇ ਵਿਚ ਇੱਕਠੇ ਹੋ ਗਏ। ਸਾਰੀਆਂ ਗੋਪੀਆਂ ਤੇ ਹੋਰ ਲੋਕ ਕ੍ਰਿਸ਼ਨ ਜੀ ਨੂੰ ਬੜੇ ਹੀ ਭਾਵਾਂ ਨਾਲ ਵਿਧਾ ਕਰਦੇ ਹਨ। ਉਹ ਪਿੰਡ ਦੀਆਂ ਗਲੀਆਂ ਜਿੰਨਾਂ ਚ ਕਦੀ ਜੀਵਨ ਹੱਸਦਾ ਸੀ, ਅੱਜ ਰੁੱਸ ਗਈਆਂ ਸਨ। ਇਕ ਅਜੀਬ ਜੀ ਉਦਾਸੀ ਸੀ ਸਾਰੇ ਪਿੰਡ ਚ। ਪ੍ਰਾਣਾ ਤੋ ਬਿਨਾਂ ਸ਼ਰੀਰ ਦੀ ਕੀ ਹਾਲਤ ਹੋ ਸਕਦੀ ਹੈ। ਜਿਸਦੀ ਆਤਮਾ ਹੀ ਨਿਕਲ ਜਾਏ ਉਹ ਕੀ ਜਿੰਦਾਂ ਰਹਿ ਸਕਦਾ ਹੈ। ਉਹਨਾਂ ਦੇ ਪ੍ਰਾਣ ਸ਼੍ਰੀ ਕ੍ਰਿਸ਼ਨ ਸਨ। ਜਦੋ ਉਹ ਮਥੁਰਾਂ ਗਏ ਤਾਂ ਸਾਰਾ ਪਿੰਡ ਪੱਥਰ ਦੇ ਸਮਾਨ ਹੋ ਗਿਆ। ਜਦੋ ਅਕਰੂੜ ਜੀ ਉਹਨਾਂ ਨੂੰ ਰੱਥ ਤੇ ਬਿਠਾ ਕੇ ਮਥੁਰਾ ਵੱਲ ਲੈ ਗਏ। ਧਰਮ ਦੀ ਸਥਾਪਨਾ ਲਈ ਕਨੀਆਂ ਗੌਪਾਲ ਵੀ ਬਣੇ। ਗÀੂਂ ਸੇਵਾ ਤੇ ਗਊ ਪੂਜਨ ਕਰਕੇ ਸਾਨੁੰ ਗਊਂ ਮਾਤਾ ਦਾ ਮਹੱਤਵ ਵੀ ਦੱਸਿਆ। 
ਮਹਾਂਭਾਰਤ ਵਿਚ ਦਰਜ਼ ਅਨੇਕਾ ਹੀ ਉਦਾਹਰਨਾ ਸਾਨੂੰ ਗÀੂਂ ਮਾਤਾ ਦੀ ਰੱਖਿਆ ਕਰ ਦੀ ਪ੍ਰੇਰਨਾ ਦਿੰਦੀਆਂ ਹਨ। ਵਿਸ਼ਨੂੰਧਰਮ ਪੁਰਾਨਾ ਵਿਚ ਕਿਹਾ ਗਿਆ ਹੈ ਕਿ ਗਾਵਾਂ ਦੀ ਸੇਵਾ ਨਾਲ ਅਸੀ ਤੇਤੀ ਕੌਟੀ ਦੇਵੀ ਦੇਵਤਾਵਾਂ ਨੂੰ ਖੁਸ਼ ਕਰ ਸਕਦੇ ਹਾ। ਗਊਂ ਮਾਤਾ ਦੇ ਪੰਚਗਵਯ ਦੀ ਗੱਲ ਕਰੀਏ ਤਾਂ ਉਸ ਵਿਚ ਗਊਂ ਮੁਤਰ ਵੈਦਿਕ ਕਾਲ ਤੌਂ ਸਾਨੂੰ ਲਾਭ ਪ੍ਰਦਾਨ ਕਰਦਾ ਹੈ। 400 ਤੋ ਜਿਆਦਾ ਰੋਗਾਂ ਦਾ ਇਲਾਜ਼ ਇਸ ਨਾਲ ਸੰਭਵ ਹੈ। ਪ੍ਰਾਚੀਨ ਭਾਰਤ ਦੇ ਕਿਸਾਨ ਧਰਤੀ ਵਿਚ ਬੀਜ ਲਗਾਉਣ ਤੌਂ ਬਾਅਦ ਗਊਂ ਮੂਤਰ ਦਾ ਛਿੜਕਾਅ ਕਰਕੇ ਧਰਤੀ ਨੂੰ ਪਵਿੱਤਰ ਕਰਦੇ ਸਨ। ਇਸ ਨੂੰ ਗਊਂ ਮੂਤਰ ਸੰਸਕਾਰ ਕਿਹਾ ਜਾਂਦਾ ਸੀ। ਗਾਂ ਨੂੰ ਮਾਂ ਉਸਦੀ ਅਧਿਆਤਮਿਕਤਾ ਤੇ ਵਿਗਿਆਨਤਾ ਦੇ ਕਾਰਨ ਕਿਹਾ ਗਿਆ ਹੈ। ਪਰੰਤੂ ਮਾਤਾ ਕਹੀ ਜਾਣ ਵਾਲੀ ਗਾਂ ਨੁੰ ਕੱਟਿਆ ਕਿਉਂ ਜਾ ਰਿਹਾ ਹੈ। ਮੰਗਲ ਪਾਡੇ ਵਰਗੇ ਅਨੇਕਾ ਸ਼ਹੀਦਾ ਨੇ ਗਊਂ ਮਾਤਾ ਦੀ ਰੱਖਿਆ ਲਈ ਆਪਣੀ ਜਾਣ ਦੀ ਅਹੁਤੀ ਦਿੱਤੀ ਸੀ। ਸਾਨੂੰ ਇਸ ਦੀ ਰੱਖਿਆ ਲਈ ਕਦਮ ਚੁੱਕਣੇ ਪੈਣ ਗੇ। ਉਹਨਾਂ ਨੇ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੁਆਰਾ ਚਲਾਏ ਜਾ ਰਹੇ ਕਾਮਧੇਨੂ ਪ੍ਰੋਜੈਕਟ ਦੇ ਬਾਰੇ ਦੱਸਿਆ। ਜਿਸ ਦੇ ਅੰਤਰਗਤ ਦਿਵਯ ਜਯੌਤੀ ਜਾਗ੍ਰਤੀ ਸੰਸਥਾਨ ਭਾਰੀਤਯ ਦੇਸੀ ਨਸਲ ਦੀਆਂ ਗਾਂ ਪ੍ਰਜਾਤੀਆਂ ਦੇ ਵਾਧੇ ਲਈ  ਸਕੰਲਪ ਵਾਨ ਹੈ। ਗਾਂ ਦੀ ਨਸਲ ਦੇ ਸੁਧਾਰ ਲਈ ਕੰਮ ਕੀਤਾ ਜਾ ਰਿਹਾ ਹੈ। ਜੌ ਗਾਵਾਂ ਦੀਆਂ ਜਾਤੀਆਂ ਖਤਮ ਹੋ ਰਹੀਆਂ ਹਨ ਉਹਨ ਦੀ ਰੱਖਿਆ ਕੀਤੀ ਜਾ ਰਹੀ ਹੈ। ਕਿਉਂਕਿ ਜੇਕਰ ਗਾਂ ਬਚੇ ਗੀ ਤਾਂ ਹੀ ਦੇਸ਼ ਵਧ ਸਕੇਗਾ। ਇਸ ਕਥਾ ਨੂੰ ਪ੍ਰਭੁ ਦੀ ਪਵਿੱਤਰ ਆਰਤੀ ਦੁਆਰਾ ਸੰਪੰਨ ਕੀਤਾ ਗਿਆ। ਪ੍ਰਭੂ ਆਰਤੀ ਵਿਚ ਨਾਜ਼ਰ ਸਿੰਘ ਮਾਨ ਐਮ ਐਲ ਏ ਮਾਨਸਾਂ ਸ਼੍ਰੀ ਕ੍ਰਿਸ਼ਨ ਬਾਂਸਲ ਜੀ, ਬਿੰਦਰਪਾਲ ਗਰਗ, ਸੁਨੀਲ ਕੁਮਾਰ, ਭੌਲਾ ਰਾਮ, ਕੰਚਨ ਸੀਠੀ, ਅਜਯ ਸਿੰਘ ਐਮ ਸੀ ਵਾਰਡ ਨੰ 10 , ਨਰਾਤਾ ਰਾਮ , ਸਤਪਾਲ ਸਿੰਘ, ਵਿਜਯ ਕੁਮਾਰ, ਅਸ਼ੋਕ ਕੁਮਾਰ, ਜਿਤੇਂਦਰ ਗੁਪਤਾ, ਪ੍ਰੇਮ ਗੋਇਲ, ਰਾਮੇਸ਼ ਕੁਮਾਰ, ਤਿਰਲੋਚਨ ਸਿੰਘ, ਰੋਹਿਤ ਕੁਮਾਰ, ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਈਆਂ ਅਤੇ ਪ੍ਰਭੁ ਦਾ ਆਸ਼ੀਰਵਾਦ ਪ੍ਰਾਪਤ ਕੀਤਾ।


EDITED BY : SARA YAHA | | Last Updated : 7:20 PM 8 ਦਸੰਬਰ  2018

LEAVE A REPLY

Please enter your comment!
Please enter your name here