*ਚੇਅਰਮੈਨ ਅੱਕਾਂਵਾਲੀ ਵੱਲੋਂ ਪੈਨਸ਼ਨਰਜ ਭਵਨ ਵਿਖੇ ਨਵੀਂ ਲਾਇਬਰੇਰੀ ਦਾ ਉਦਘਾਟਨ*

0
43

ਮਾਨਸਾ, 07 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੈਨਸ਼ਨਰਜ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਪੈਨਸ਼ਨਰਜ ਹਾਜ਼ਰ ਹੋਏ। ਇਸ ਮੌਕੇ ਤੇ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਮਾਨਸਾ ਵੱਲੋਂ ਬਹੁਤ ਹੀ ਖੂਬਸੂਰਤ ਲਾਇਬਰੇਰੀ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸਾਹਿਬ ਨੇ ਕਿਹਾ ਕਿ ਪੁਸਤਕਾਂ ਤੋਂ ਬਿਨ੍ਹਾਂ ਗਿਆਨ ਅਧੁਰਾ ਰਹਿ ਜਾਂਦਾ ਹੈ। ਗਿਆਨ ਤੋਂ ਬਿਨ੍ਹਾਂ ਕਦੇ ਵੀ ਸਮਾਜਿਕ ਵਿਕਾਸ ਨਹੀਂ ਹੋ ਸਕਦਾ। ਉਹਨਾਂ ਕਿਹਾ ਚੰਗਾ ਸਾਹਿਤ ਅਤੇ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹ ਕੇ ਹੀ ਅਸੀਂ ਮਹਾਨ ਬਣ ਸਕਦੇ ਹਾਂ। ਉਨ੍ਹਾਂ ਪੈਨਸ਼ਨਰਜ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੰਮੇ ਤਜਰਬੇ ਰਾਂਹੀ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਦਾ ਕੰਮ ਕਰਨ। ਇਸ ਮੌਕੇ ਉਨ੍ਹਾਂ ਲਾਇਬ੍ਰੇਰੀ ਲਈ ਪੁਸਤਕਾਂ ਅਤੇ ਲੋੜੀਂਦਾ ਸਮਾਨ ਖਰੀਦਣ ਲਈ ਹੋਰ ਫੰਡ ਦੇਣ ਦਾ ਵੀ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਘਰਾਂਗਣਾ ਨੇ ਕਿਹਾ ਕਿ ਪੈਨਸ਼ਨਰਜ ਦੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਅੱਜ ਪੂਰੀ ਹੋ ਗਈ ਹੈ। ਪੈਨਸ਼ਨਰਜ ਸਾਥੀ ਆਪਣੇ ਵਿਹਲੇ ਸਮੇਂ ਪੁਸਤਕ ਪੜ੍ਹ ਕੇ ਸਮਾਜ ਦੀ ਤਰੱਕੀ ਲਈ ਹੋਰ ਵਧੀਆ ਕੰਮ ਕਰਨਗੇ। ਉਨਾਂ ਕਿਹਾ ਕਿ ਜਿੱਥੇ ਸਾਨੂੰ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਉੱਥੇ ਲੋਕ ਭਲਾਈ ਵਿੱਚ ਵੀ ਵੱਧ ਚੜ੍ਹ ਕੇ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸ੍ਰ ਘਰਾਂਗਣਾ ਨੇ ਸ਼ਵਿੰਦਰ ਸਿੰਘ ਜੇ ਈ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੀ ਦੇਖ-ਰੇਖ ਵਿੱਚ  ਲਾਇਬ੍ਰੇਰੀ ਦਾ ਕੰਮ ਕਰਵਾਇਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਮੈਡਮ ਪਰਮਜੀਤ ਕੌਰ ਨੇ ਕਿਹਾ ਪਿਛਲੇ ਸਾਲਾਂ ਤੋਂ ਹੁਣ ਤੱਕ ਪੈਨਸ਼ਨਰਜ ਭਵਨ ਦੀ ਸਾਂਭ-ਸੰਭਾਲ ਅਤੇ ਤਰੱਕੀ ਲਈ ਸਾਰੇ ਮੈਂਬਰ ਸਾਹਿਬਾਨ ਬਹੁਤ ਵਧੀਆ ਕੰਮ ਕਰ ਰਹੇ ਹਨ। ਜਿਸ ਕਰਕੇ ਇਹ ਭਵਨ ਪੰਜਾਬ ਵਿੱਚ ਪਹਿਲੇ ਨੰਬਰ ਤੇ ਹੈ। ਇਸ ਮੌਕੇ ਲੱਖਾ ਸਿੰਘ ਸਹਾਰਨਾ ਨੇ ਕਿਹਾ ਭਵਨ ਵਿੱਚ ਲਾਇਬ੍ਰੇਰੀ ਦੇ ਹੋਂਦ ਵਿੱਚ ਆਉਣ ਨਾਲ ਹੁਣ ਇੱਥੇ ਕੋਈ ਵੀ ਕਮੀਂ ਨਜ਼ਰ ਨਹੀਂ ਆਉਦੀ। ਇਸ ਮੌਕੇ ਕੇਵਲ ਸਿੰਘ ਨੇ ਕਿਹਾ ਵੱਧਦੀ ਉਮਰ ਨਾਲ ਸਾਨੂੰ ਸਰੀਰਕ ਅਤੇ ਮਾਨਸਿਕ ਸਿਹਤ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ। ਹਾਂ ਪੱਖੀ ਸੋਚ ਨਾਲ ਚੰਗੇ ਸਮਾਜ ਦੀ ਸਿਰਜਣਾ ਹੁੰਦੀ ਹੈ। ਅਖੀਰ ਵਿੱਚ ਫੈਡਰੇਸ਼ਨ ਦੇ ਜਨਰਲ ਸਕੱਤਰ ਅਜਾਇਬ ਸਿੰਘ ਅਲੀਸ਼ੇਰ ਨੇ ਮੰਚ ਦਾ ਸੰਚਾਲਨ ਬਾਖੂਬੀ ਕਰਦੇ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਸਮੂਹ ਅਹੁਦੇਦਾਰ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਮੀਟਿੰਗ ਗੁਰਮੀਤ ਸਿੰਘ ਖੁਰਮੀ, ਸੰਦੀਪ ਸਿੰਘ ਫਫੜੇ, ਜਗਦੀਸ਼ ਰਾਏ, ਪ੍ਰਿਥੀ ਸਿੰਘ ਮਾਨ, ਜਸਵੰਤ ਸਿੰਘ, ਬਿੱਕਰ ਸਿੰਘ ਮਿਘਾਣੀਆ, ਮੇਜਰ ਸਿੰਘ, ਗੋਰਾ ਲਾਲ ਅਤੇ ਗੋਰਾ ਲਾਲ ਬਾਂਸਲ ਆਦਿ ਆਗੂਆਂ ਨੇ ਸੰਬੋਧਨ ਕੀਤਾ।      

LEAVE A REPLY

Please enter your comment!
Please enter your name here