*ਮੁਰਛਿਤ ਹੋਏ ਲਕਸ਼ਮਣ ਜੀ ਨੂੰ ਦੇਖ ਕੇ ਸ਼੍ਰੀ ਰਾਮ ਜੀ ਦੇ ਵਿਰਲਾਪ ਦੌਰਾਨ ਭਾਵੁਕ ਹੋਏ ਦਰਸ਼ਕ*

0
75

ਮਾਨਸਾ, 2 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਇਸ ਲਈ ਸ਼ਲਾਘਾ ਦਾ ਹੱਕਦਾਰ ਹੈ ਜੋ ਉਹ ਬਹੁਤ ਮਿਹਨਤ ਨਾਲ ਰਿਹਰਸਲਾਂ ਕਰਕੇ ਲੋਕਾਂ ਸਾਹਮਣੇ ਸ਼੍ਰੀ ਰਾਮ ਲੀਲਾ ਦਾ ਮੰਚਨ ਕਰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮਾਲਵਾ ਜੋਨ ਇੰਚਾਰਜ (ਯੁੱਧ ਨਸਿ਼ਆਂ ਵਿਰੁੱਧ) ਅਤੇ ਸੀਨੀਅਰ ਆਗੂ ਚੁਸਪਿੰਦਰਬੀਰ ਸਿੰਘ ਚਹਿਲ ਨੇ ਕਲੱਬ ਵਿਖੇ 11ਵੀਂ ਨਾਈਟ ਦਾ ਉਦਘਾਟਨ ਕਰਦਿਆਂ ਕੀਤਾ।ਇਸ ਮੌਕੇ ਉਨ੍ਹਾਂ ਜਿੱਥੇ ਦਰਸ਼ਕਾਂ ਨੂੰ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਤੋਂ ਸਿੱਖਣ ਲਈ ਪ੍ਰੇਰਿਤ ਕੀਤਾ, ਉਥੇ ਹੀ ਕਲੱਬ ਦੀ ਸ਼ਲਾਘਾ ਕੀਤੀ ਕਿ ਲੋਕਾਂ ਨੂੰ ਸਭਿਅਤਾ ਨਾਲ ਜੋੜ ਕੇ ਰੱਖਿਆ ਹੋਇਆ ਹੈ।ਇਸ ਮੌਕੇ ਉਨ੍ਹਾਂ ਨਾਲ ਨਰੇਸ਼ ਬਿਰਲਾ, ਗੁਰਤੇਜ ਸਿੰਘ ਜਗਰੀ ਅਤੇ ਗੁਰਮੀਤ ਸਿੰਘ ਖੁਰਤੀ ਵੀ ਮੌਜੂਦ ਸਨ।


ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਅਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ ਅ¤ਜ ਦੀ ਨਾਇਟ ਦਾ ਸ਼ੁਭ ਆਰµਭ ਸ਼੍ਰੀ ਰਾਮ—ਲਕਸ਼ਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਦੀ ਸ੍ਰੀ ਰਾਮ ਲੀਲਾ ਵਿੱਚ ਵਿਖਾਇਆ ਗਿਆ ਕਿ ਭਵੀਕਸ਼ਨ ਦਾ ਪ੍ਰਭੂ ਰਾਮ ਦੀ ਸ਼ਰਨ ਵਿਚ ਆਉਣਾ,ਅµਗਦ ਦਾ ਰਾਵਣ ਦੇ ਦਰਬਾਰ ਵਿਚ ਜਾਣਾ ਤੇ ਰਾਵਣ ਨੂੰ ਸਮਝਾਉਣਾ, ਮੇਘਨਾਥ ਦਾ ਲਕਸ਼ਮਣ ਨਾਲ ਯੁ¤ਧ ਹੋਣਾ, ਲਛਮਣ ਜੀ ਦਾ ਮੇਘਨਾਥ ਹੱਥੋ ਯੁ¤ਧ ਵਿੱਚ ਮੂਰਛਤ ਹੋਣਾ ਅਤੇ ਸੂਖੈਨ ਵੈਦ ਦਾ ਲਕਸ਼ਮਣ ਦੇ ਠੀਕ ਹੋਣ ਦਾ ਉਪਾਅ ਸµਜੀਵਨੀ ਬੂਟੀ ਦ¤ਸਣਾ, ਹਨੂੰਮਾਨ ਜੀ ਦਾ ਬੂਟੀ ਦੀ ਨਿਸ਼ਾਨੀ ਪੁੱਛ ਕੇ ਬੂਟੀ ਲੈ ਕੇ ਆਉਣਾ, ਬੂਟੀ ਦੁਆਰਾ ਲਕਸ਼ਮਣ ਜੀ ਦਾ ਠੀਕ ਹੋਣਾ, ਮੇਘਨਾਥ ਨਾਲ ਯੁ¤ਧ ਕਰਨਾ, ਕੁµਭਕਰਨ ਨੂੰ ਜਗਾਉਣਾ ਆਦਿ ਦ੍ਰਿਸ਼ਾਂ ਨੂੰ ਦਰਸ਼ਕਾਂ ਨੇ ਬਹੁਤ ਉਤਸ਼ਾਹ ਨਾਲ ਦੇਖਿਆ


ਕਲੱਬ ਦੀ ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਸੋਨੂੰ ਰੱਲਾ ਨੇ ਦੱਸਿਆ ਕਿ ਸ੍ਰੀ ਰਾਮ ਪ੍ਰਭੂ ਜੀ ਦਾ ਰੋਲ ਡਾ. ਵਿਕਾਸ ਸ਼ਰਮਾ, ਲਕਸ਼ਮਣ ਦਾ ਰੋਲ ਸੋਨੂੰ ਰ¤ਲਾ, ਹਨੂੰਮਾਨ ਜੀ ਆਰੀਅਨ ਸ਼ਰਮਾ, ਭਵੀਕਸ਼ਨ ਮਨੋਜ ਅਰੋੜਾ, ਸੁਗਰੀਵ ਮਨੋਜ ਕੌਸਿ਼ਕ, ਅµਗਦ ਵਿੱਕੀ ਸ਼ਰਮਾ, ਰਾਵਣ ਮੁਕੇਸ਼ ਬਾਂਸਲ, ਮੇਘਨਾਥ ਨਰੇਸ਼ ਬਾਂਸਲ, ਕੁµਭਕਰਨ ਅਮਨ ਗੁਪਤਾ, ਵੈਦ ਤਰਸੇਮ ਹੋਂਡਾ ਅਤੇ ਗਗਨਦੀਪ ਵਿੱਕੀ, ਅਨੀਸ਼ ਕੁਮਾਰ, ਸ਼ੰਟੀ ਅਰੋੜਾ, ਹੈਰੀ, ਸਤਨਾਮ ਸੇਠੀ,ਸਾਹਿਲ, ਚੇਤਨ, ਬੱਬੂ ਕਪੂਤ, ਰਾਜੂ ਬਾਵਾ, ਜੀਵਨ ਜੁਗਨੀ, ਧਰੁਵ ਰੱਲਾ ਤੇ ਆਦਿਤਯ ਮੋਦੀ ਨੇ ਆਪਣੇ—ਆਪਣੇ ਰੋਲ ਬਹੁਤ ਵਧੀਆ ਢµਗ ਨਾਲ ਨਿਭਾਏ।


ਇਸ ਮੌਕੇ ਸਰਪ੍ਰਸਤ ਜਗਮੋਹਨ ਸ਼ਰਮਾ, ਜਨਰਲ ਸੈਕਟਰੀ ਬਲਜੀਤ ਸ਼ਰਮਾ, ਸੀਨੀਅਰ ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ, ਕੈਸ਼ੀਅਰ ਸ਼ੁਸ਼ੀਲ ਕੁਮਾਰ ਵਿੱਕੀ, ਡਾਇਰੈਕਟਰ ਪ੍ਰਵੀਨ ਸ਼ਰਮਾ ਟੋਨੀ, ਡਾਇਰੈਕਟਰ ਵਿਨੋਦ ਪਠਾਨ, ਡਾਇਰੈਕਟਰ ਕੇ.ਸੀ.ਸ਼ਰਮਾ, ਸਟੇਜ ਸਕੱਤਰ ਅਰੁਣ ਅਰੋੜਾ, ਰਾਜ ਕੁਮਾਰ ਰਾਜੀ, ਵਾਈਸ ਪ੍ਰਧਾਨ ਐਕਟਰ ਬਾਡੀ ਸ਼੍ਰੀ ਰਾਜੇਸ਼ ਪੁੜਾ, ਪੰਡਾਲ ਇੰਚਾਰਜ ਕ੍ਰਿਸ਼ਨ ਮਾਸਟਰ, ਹਾਰਮੋਨੀਅਮ ਅਤੇ ਕੀ—ਬੋਰਡ ਪਲੇਅਰ ਸੰਦੀਪ ਸਿ਼ਪੂ, ਢੋਲਕ ਵਾਦਕ ਜਸ਼ਨ,ਯੋਗੇਸ਼ ਕੁਮਾਰ, ਗੋਰਵ ਬਜਾਜ, ਵਾਇਸ ਪ੍ਰਧਾਨ ਇੰਦਰਜੀਤ ਗਰਗ, ਜਗਨਨਾਥ ਕੋਕਲਾ, ਰਿੰਕੂ ਬਾਂਸਲ, ਬੰਟੀ ਸ਼ਰਮਾ, ਦੀਪਕ ਦੀਪੂ, ਬੀਬਾ ਬਜਾਜ, ਮਨਜੀਤ ਬੱਬੀ, ਅਸ਼ੋਕ ਟੀਟਾ, ਕੇਵਲ ਅਜਨਬੀ, ਸੰਦੀਸ਼, ਮੋਹਿਤ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ

LEAVE A REPLY

Please enter your comment!
Please enter your name here