

ਮਾਨਸਾ, 09 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਫ਼ਸਲਾਂ ਉੱਪਰ ਲੋੜ ਤੋਂ ਜਿ਼ਆਦਾ ਬਾਰਿਸ਼ ਦੇ ਮਾੜ੍ਹੇ ਪ੍ਰਭਾਵ ਨੂੰ ਆਂਕਣ ਲਈ ਖੇਤਾਂ ਦਾ ਦੌਰਾ ਕੀਤਾ ਗਿਆ। ਨਰਮੇ ਦੀ ਫ਼ਸਲ ਵਿੱਚ ਲਗਾਤਾਰ ਪਾਣੀ ਖੜ੍ਹਨ ਕਰਕੇ ਫ਼ਸਲ ਵਿੱਚ ਤੱਤਾਂ ਦੀ ਘਾਟ ਦੇਖਣ ਵਿੱਚ ਆਈ ਅਤੇ ਕਈ ਥਾਂਵਾਂ *ਤੇ ਪੱਤੇ ਪੀਲੇ ਪਏ ਹਨ।
ਡਿਪਟੀ ਡਾਇਰੈਕਟਰ ਟ੍ਰੇਨਿੰਗ, ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ, ਡਾ. ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਉਹ ਖੇਤਾਂ ਵਿਚੋ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਅਤੇ ਫ਼ਸਲ ਨੂੰ ਤੁਰੰਤ ਤੱਤਾਂ ਦੀ ਖੁਰਾਕ ਦੇਣ ਲਈ ਪੋਟਾਸ਼ੀਅਮ ਨਾਈਟਰੇਟ (13ਯ0ਯ45) ਦੇ 02 ਪ੍ਰਤੀਸ਼ਤ ਘੋਲ ਦੇ ਇੱਕ ਹਫ਼ਤੇ ਦੇ ਵਕਫ਼ੇ *ਤੇ 04 ਛਿੜਕਾਅ ਕਰਨ।
ਸਹਾਇਕ ਪ੍ਰੋਫੈਸਰ (ਪੌਦ ਸੁਰਖਿਆ), ਡਾ. ਰਣਵੀਰ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਉਹ ਨਰਮੇ ਦੀ ਫਸਲ ਵਿੱਚੋ ਨਦੀਨਾਂ ਨੂੰ ਕੱਢਣ ਦਾ ਪ੍ਰਬੰਧਨ ਕਰਨ, ਕਿੳਂੁਕਿ ਇਹ ਫਸਲ ਵਿੱਚ ਨਮੀ ਨੂੰ ਵਧਾਉਂਦੇ ਹਨ, ਜਿਸ ਕਰਕੇ ਫਸਲ ਵਿੱਚ ਹਰੇ ਤੇਲੇ ਦਾ ਹਮਲਾ ਵੱਧ ਹੁੰਦਾ ਹੈ। ਨਰਮੇ ਉੱਤੇ ਹਰੇ ਤੇਲੇ ਦਾ ਹਮਲਾ ਨਜ਼ਰ ਆਉਣ *ਤੇ 300 ਮਿਲੀਲੀਟਰ ਕੀਫਨ 15 ਈ ਸੀ (ਟੋਲਫੈਨਪਾਇਰੈਡ) ਜਾਂ 80 ਗ੍ਰਾਮ ਉਲਾਲਾ 50 ਡਬਲਯੂ (ਫਲੋਨਿਕਾਮਿਡ) ਦਾ ਛਿੜਕਾਅ ਕਰੋ। ਜਿ਼ਆਦਾ ਨਮੀ ਕਾਰਨ ਨਰਮੇ ਉਪਰ ਪੱਤਿਆਂ ਦੇ ਧੱਬਿਆ ਦਾ ਰੋਗ ਨਜ਼ਰ ਆ ਸਕਦਾ ਹੈ । ਇਸ ਰੋਗ ਤੋਂ ਬਚਾਉਣ ਲਈ 200 ਮਿਲੀਲੀਟਰ ਐਮੀਸਟਾਰ ਟੌਪ 325 ਐਸ ਸੀ (ਐਜੋਕਸੀਸਟਰੋਬਿਨਲ਼ਡਾਈਫੈਨੋਕੋਨਾਜ਼ੋਲ) ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਝੋਨੇ ਅਤੇ ਬਾਸਮਤੀ ਦੀ ਫ਼ਸਲ ਵਿੱਚ ਨਾਈਟ੍ਰੋਜਨ ਦੀ ਘਾਟ ਨਜ਼ਰ ਆਉਣ *ਤੇ 3 ਪ੍ਰਤੀਸ਼ਤ ਯੂਰੀਆ ਦੀ ਸਪਰੇਅ ਕਰੋ। ਝੋਨੇ ਵਿੱਚ ਫੋਕ ਘਟਾਉਣ ਲਈ ਜਦੋਂ ਝੋਨਾ ਗੋਭ ਵਿੱਚ ਹੋਵੇ ਤਾਂ 1.5 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ (3 ਕਿਲੋ ਪੋਟਾਸ਼ੀਅਮ ਨਾਈਟਰੇਟ 200 ਲੀਟਰ ਪਾਣੀ ਵਿੱਚ ਪ੍ਰਤੀ ਏਕੜ) ਦਾ ਛਿੜਕਾਅ ਕਰੋ।ਝੋਨੇ ਦੀ ਫ਼ਸਲ ਵਿੱਚ ਮੌਜੂਦਾ ਮੌਸਮ ਦੌਰਾਨ ਝੂਠੀ ਕਾਂਗਿਆਰੀ ਵੱਧ ਸਕਦੀ ਹੈ। ਇਸ ਦੀ ਰੋਕਥਾਮ 500 ਗ੍ਰਾਮ ਕੋਸਾਈਡ 46 ਡੀ ਐਫ ਦੀ ਪਹਿਲੀ ਸਪਰੇਅ ਜਦੋਂ ਝੋਨਾ ਗੋਭ ਹੋਵੇ ਅਤੇ ਦੂਜੀ ਸਪਰੇਅ, 400 ਮਿਲੀਲੀਟਰ ਗੈਲੀਲਿਓ ਵੇਅ 18.76 ਐਸ ਸੀ 10—15 ਦਿਨ੍ਹਾਂ ਬਾਅਦ 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ























