

ਮਹਿਲ ਕਲਾਂ 12 ਅਗਸਤ (ਸਾਰਾ ਯਹਾਂ/ਜਗਤਾਰ ਧੰਜਲ): ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 (ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ) ਜ਼ਿਲ੍ਹਾ ਬਰਨਾਲਾ ਅਤੇ ਬਲਾਕ ਮਹਿਲ ਕਲਾਂ ਵੱਲੋਂ ਪਿਰਤ ਅਨੁਸਾਰ ਗਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ ਨੂੰ ਸਮਰਪਿਤ ਦਾਣਾ ਮੰਡੀ ਮਹਿਲਕਲਾਂ ਵਿਖੇ ਕਿਰਨਜੀਤ ਕੌਰ ਮਹਿਲਕਲਾਂ ਦੀ 28ਵੇਂ ਸ਼ਹੀਦੀ ਸਮਾਗਮ ਵਿੱਚ ਜ਼ਿਲ੍ਹਾ ਪ੍ਰਧਾਨ ਡਾ. ਜੱਗਾ ਸਿੰਘ ਮੌੜ, ਸਕੱਤਰ ਅਤੇ ਯਾਦਗਾਰੀ ਕਮੇਟੀ ਮੈਂਬਰ ਡਾ. ਅਮਰਜੀਤ ਸਿੰਘ ਕਾਲਸਾਂ , ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ.ਦਲਬਾਰ ਸਿੰਘ, ਸਕੱਤਰ ਡਾ.ਨਿਰਭੈ ਸਿੰਘ, ਡਾ. ਬਾਰੂ ਖਾਂ , ਡਾ.ਗੁਰਮੀਤ ਸਿੰਘ ਦਿਵਾਨਾ , ਬਲਾਕ ਪ੍ਰਧਾਨ ਡਾ. ਮੋਹਨ ਲਾਲ, ਅਤੇ ਬਲਾਕ ਪ੍ਰਧਾਨ ਬਿੱਕਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਵਿਸ਼ਾਲ ਇਕੱਠ ਵਿੱਚ ਪਹੁੰਚੇ ਵੱਡੀ ਗਿਣਤੀ ਲੋਕਾਂ ਲਈ ਮੁਢਲੀਆਂ ਸਿਹਤ ਸੇਵਾਵਾਂ ਦਾ ਲੰਗਰ ਵੀ ਲਗਾਇਆ ਗਿਆ ਜ਼ਿਕਰਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਬਰਨਾਲਾ ਅਤੇ ਬਲਾਕ ਮਹਿਲ ਕਲਾਂ ਦੇ ਉਪਰਾਲੇ ਅਤੇ ਮਰਹੂਮ ਸਾਥੀ ਕੁਲਵੰਤ ਰਾਏ ਦੀ ਦਿੱਤੀ ਪ੍ਰੇਰਣਾ ਸਦਕਾ ਕੀਤਾ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਰਤ ਅਨੁਸਾਰ ਸੂਬਾ, ਜ਼ਿਲ੍ਹਾ ਅਤੇ ਬਲਾਕ ਦੇ ਸਮੂਹ ਆਗੂਆਂ ਅਤੇ ਮੈਂਬਰਾਂ ਦੇ ਸਹਿਯੋਗ ਨਾਲ ਸਮਾਗਮ ਦੀ ਤਿਆਰੀ ਤੋਂ ਲੈਕੇ ਨੇਪਰੇ ਚੜਨ ਤੱਕ ਤਨ ਅਤੇ ਮਨ ਨਾਲ ਹਰ ਤਰਾਂ ਦਾ ਸਹਿਯੋਗ ਕਰਨ ਅਤੇ ਹਰ ਤਰਾਂ ਦੇ ਹਕੂਮਤੀ ਜਾਬਰ ਨੂੰ ਰੋਕਣ , ਭਵਿੱਖੀ ਚਣੌਤੀਆਂ ਦਾ ਸਾਹਮਣਾ ਕਰਨ, ਕਿਰਤ ਕਾਨੂੰਨਾਂ ਵਿੱਚ ਬੇਲੋੜੀਆਂ ਸੋਧਾਂ ਹੋਣ, ਲੈਂਡ ਪੂਲਿੰਗ ਨੀਤੀ, ਬੇਰੁਜ਼ਗਾਰੀ, ਮਹਿੰਗਾਈ, ਸਿਹਤ ਸੇਵਾਵਾਂ, ਸਿਖਿਆ, ਮਾਣ ਅਤੇ ਸਨਮਾਨ ਨਾਲ ਜਿਉਣ ਦੇ ਅਧਿਕਾਰ ਲਈ ਕੀਤੇ ਗਏ ਉਪਰਾਲਿਆਂ ਲਈ ਜਦੋਂ ਵੀ ਕੋਈ ਅਵਾਜ਼ ਉੱਠਦੀ ਹੈ ਤਾਂ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਵੀ ਜਥੇਬੰਦੀ ਦੇ ਝੰਡੇ ਹੇਠ ਹਮੇਸ਼ਾ ਰੋਹਲੀ ਅਵਾਜ਼ ਨੂੰ ਬੁਲੰਦ ਕਰਦਿਆਂ ਸਾਂਝੇ ਅਤੇ ਵਿਸ਼ਾਲ ਸਾਂਝੇ ਸੰਘਰਸ਼ਾਂ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰਦੇ ਹੋਏ ਸਮੁੱਚੇ ਕਿਰਤੀ ਵਰਗ ਨੂੰ ਆਪਣੇ ਪਰਿਵਾਰਾਂ ਅਤੇ ਕਿਰਤੀ ਵਰਗ ਦੇ ਭਵਿੱਖ ਨੂੰ ਸੁਰਖਿਅਤ ਕਰਨ ਲਈ ਧਿਆਨ ਵਿੱਚ ਰੱਖਦਿਆਂ ਸਾਂਝੇ ਅਤੇ ਵਿਸ਼ਾਲ ਸੰਘਰਸ਼ਾਂ ਦਾ ਹਿੱਸਾ ਬਨਣ ਦੀ ਅਣਸਰਦੀ ਵੱਡੀ ਲੋੜ ਹੈ । ਗ਼ਦਰੀ ਸ਼ਹੀਦ ਗੁਲਾਬ ਕੌਰ ਦੀ ਕੁਰਬਾਨੀ ਇਤਿਹਾਸ ਦੇ ਸੁਨਿਹਰੀ ਪੰਨਿਆਂ ਉਤੇ ਦਰਜ਼ ਅਤੇ ਕਿਰਨਜੀਤ ਕੌਰ ਮਹਿਲਕਲਾਂ ਦੀ ਕੁਰਬਾਨੀ ਨੂੰ ਦੁਨੀਆ ਦਾ ਇਤਿਹਾਸ ਨਹੀਂ ਭੁਲਾ ਸਕਦਾ ਕਿਉਂਕਿ ਜਿਸਤਰ੍ਹਾਂ ਉਹਨਾਂ ਦਹਿਸ਼ਤ ਛਾਏ ਨੂੰ ਚੀਰਦਿਆਂ ਜਾਬਰਾਂ ਦਾ ਵਿਰੋਧ ਕਰਦਿਆਂ ਆਪਣੀ ਕੁਰਬਾਨੀ ਦਿੱਤੀ। ਇਸ ਮੌਕੇ ਮਰਹੂਮ ਸਾਥੀ ਡਾ. ਕੁਲਵੰਤ ਰਾਏ ਪੰਡੋਰੀ ਦੀ ਜੀਵਨ ਸਾਥਣ ਸ੍ਰੀ ਮਤੀ ਅੰਗੂਰੀ ਦੇਵੀ ਅਤੇ ਉਹਨਾਂ ਦਾ ਬੇਟਾ ਡਾ. ਬਲਜਿੰਦਰ ਕੁਮਾਰ ਵੀ ਮੌਜੂਦ ਸਨ। ਸੂਬਾ ਸਹਾਇਕ ਸਕੱਤਰ ਡਾ. ਰਣਜੀਤ ਸਿੰਘ ਸੋਹੀ,ਸੂਬਾ ਵਾਇਸ ਪ੍ਰਧਾਨ ਡਾ ਗੁਲਜੀਤ ਸਿੰਘ ਰਾਏਕੋਟ, ਸੂਬਾ ਕਮੇਟੀ ਮੈਂਬਰ ਡਾ.ਦਰਸ਼ਨ ਸਿੰਘ ਢਿਲਵਾਂ, ਡਾ.ਸਵਰਨ ਸਿੰਘ ਮੋਗਾ ਅਤੇ ਧਰਮਕੋਟ ਤੋਂ ਡਾ.ਗੁਰਪ੍ਰੀਤ ਸਿੰਘ ਖੋਸਾ ਅਤੇ ਰਾਏਕੋਟ ਤੋਂ ਡਾ. ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇ ਸਿਹਤ ਸੇਵਾਵਾਂ ਲੈਣ ਲਈ 500 ਦੇ ਕਰੀਬ ਕੈਂਪ ਵਿੱਚ ਪਹੁੰਚ ਕੇ ਲਾਹਾ ਲਿਆ ਅਤੇ ਯਾਦਗਾਰ ਕਮੇਟੀ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਲਾਏ ਸਿਹਤ ਸੇਵਾਵਾਂ ਦੇ ਲੰਗਰ ਦਿੱਤੇ ਸਹਿਯੋਗ ਅਤੇ ਸ਼ਮੂਲੀਅਤ ਲਈ ਧੰਨਵਾਦ ਕਰਦਿਆਂ ਸ਼ਲਾਘਾ ਵੀ ਕੀਤੀ ਇਸ ਸਮੇਂ ਜ਼ਿਲਾ ਕੈਸ਼ੀਅਰ ਡਾ.ਜਗਰੂਪ ਸਿੰਘ , ਜ਼ਿਲ੍ਹਾ ਚੇਅਰਮੈਨ ਡਾ.ਗੁਰਮੇਲ ਸਿੰਘ , ਸਹਾਇਕ ਚੇਅਰਮੈਨ ਡਾ.ਸਿਤਾਰ ਮੁਹੰਮਦ, ਡਾ.ਸੁਖਜਿੰਦਰ ਸਿੰਘ ਨੰਗਲ, ਡਾ.ਵਿਰਾਟ ਵਿਸ਼ਵਾਸ, ਡਾ. ਅਮਨਦੀਪ ਸਿੰਘ , ਡਾ.ਸੰਜੀਵ ਗੁਲਾਟੀ ਬਰਨਾਲਾ, ਸਹਿਣਾ ਦੇ ਸਕੱਤਰ ਡਾ.ਚਮਕੌਰ ਸਿੰਘ, ਰਾਏਕੋਟ ਦੇ ਕੈਸ਼ੀਅਰ ,ਡਾ.ਹਰਦੀਪ ਸਿੰਘ, ਡਾ.ਅਮਨਦੀਪ ਕੌਰ ਜੌਹਲ, ਡਾ.ਬਲਜੀਤ ਕੌਰ, ਡਾ.ਸੁਖਚੈਨ ਸਿੰਘ , ਡਾ.ਅਕਬਰ ਮੁਹੰਮਦ , ਡਾ. ਜਗਦੇਵ ਸਿੰਘ, ਡਾ.ਮੇਜ਼ਰ ਸਿੰਘ, ਡਾ. ਜਸਵੰਤ ਸਿੰਘ, ਡਾ.ਕੇਵਲ ਸਿੰਘ, ਡਾ. ਬਲਵੀਰ ਸਿੰਘ, ਡਾ.ਦਲਵਾਰਾ ਸਿੰਘ, ਡਾ.ਹਰਪਾਲ ਸਿੰਘ, ਡਾ.ਗੁਰਜੰਟ ਸਿੰਘ , ਡਾ.ਅਮਨਦੀਪ ਸਿੰਘ, ਡਾ. ਬੇਅੰਤ ਸਿੰਘ, ਡਾ.ਹਰਬੰਸ ਸਿੰਘ, ਡਾ.ਜੰਗ ਬਹਾਦਰ , ਡਾ.ਹਰਵਿੰਦਰ ਸਿੰਘ, ਸੋਮਨਾਥ, ਡਾ.ਅਨਵਰ ਖਾਨ , ਡਾ. ਜਸਵੀਰ ਸਿੰਘ , ਡਾ.ਰਵੇਲ ਸਿੰਘ, ਡਾ. ਸ਼ਿਵਚਰਨ, ਡਾ.ਭੁਪਿੰਦਰ ਸਿੰਘ, ਡਾ.ਬਲੌਰ ਸਿੰਘ, ਡਾ.ਜਗਜੀਤ ਸਿੰਘ, ਡਾ.ਗੁਰਪ੍ਰੀਤ ਸਿੰਘ, ਡਾ.ਗੁਰਜੰਟ ਸਿੰਘ, ਡਾ.ਗੁਰਪ੍ਰੀਤ ਸਿੰਘ, ਡਾ. ਬਲਵੰਤ ਸਿੰਘ, ਡਾ. ਲਿਆਕਤ ਅਲੀ, ਡਾ.ਸੁਖਵਿੰਦਰ ਸਿੰਘ, ਡਾ. ਰਵਿੰਦਰ ਸਿੰਘ, ਡਾ. ਨਾਜ਼ਰ ਸਿੰਘ ਆਦਿ ਵੱਡੀ ਗਿਣਤੀ ਆਗੂ ਸਾਥੀਆਂ ਵੱਲੋਂ ਤਨਦੇਹੀ ਨਾਲ ਸੇਵਾ ਨਿਭਾਈ ਅਤੇ ਅਕਾਸ਼ ਗੁਜਾਉਂ ਨਾਹਰਿਆਂ ਨਾਲ ਸ਼ਰਧਾਂਜਲੀ ਭੇਂਟ ਕੀਤੀ ।























