ਮਾਨਸਾ, (ਸਾਰਾ ਯਹਾ),21 ਨਵੰਬਰ : ਇਸ਼ਕ ਚ ਅੰਨੀ ਹੋਈ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੇ ਹੀ ਸਿਰ ਦੇ ਸਾਈਂ ਨੂੰ ਸ਼ਰਾਬ ਦੇ ਨਸ਼ੇ ਵਿੱਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਤੇ ਲਾਸ਼ ਨੂੰ ਸੁਏ ਵਿੱਚ ਸੁੱਟ ਦਿੱਤਾ। ਮਾਨਸਾ ਦੇ ਨਜ਼ਦੀਕ ਪਿੰਡ ਜਵਾਹਰਕੇ ਵਿੱਚ ਵਾਪਰੀ ਦਿਲ ਨੂੰ ਕੰਬਾ ਦੇਣ ਵਾਲੀ ਘਟਨਾ ਨੂੰ ਸਿਟੀ 1 ਪੁਲਿਸ ਨੇ ਦੋ ਘੰਟਿਆਂ ਵਿੱਚ ਹੱਲ ਕਰਕੇ ਕਾਤਲ ਪ੍ਰੇਮੀ ਜੋੜੇ ਨੂੰ ਕ਼ਾਬੂ ਕਰ ਲਿਆ ਹੈ।

ਪੇਸ਼ੇ ਤੋਂ ਟਰੱਕ ਡਰਾਈਵਰ ਤੇ ਦੋ ਬੱਚਿਆਂ ਦੇ ਬਾਪ ਪਿੰਡ ਜਵਾਹਰਕੇ ਦੇ 35 ਸਾਲਾਂ ਵਿਅਕਤੀ ਕਿਰਨਜੀਤ ਸਿੰਘ ਦੀ ਘਰਵਾਲੀ ਪਰਮਜੀਤ ਕੌਰ ਦੇ ਪਿੰਡ ਦੇ ਹੀ ਰਹਿਣ ਵਾਲੇ ਅਵਤਾਰ ਸਿੰਘ ਨਾਮਕ ਵਿਅਕਤੀ ਨਾਲ ਪ੍ਰੇਮ ਸੰਬੰਧ ਬਨ ਗਏ। ਜਿਸ ਬਾਰੇ ਕਿਰਨਜੀਤ ਸਿੰਘ ਨੂੰ ਪਤਾ ਲੱਗਣ ਤੇ ਉਹ ਵਿਰੋਧ ਕਰਨ ਲੱਗਾ ਤਾਂ ਇਸ ਤੋਂ ਔਖੀ ਹੋਈ ਪਰਮਜੀਤ ਕੌਰ ਨੇ ਕਿਰਨਜੀਤ ਸਿੰਘ ਨੂੰ ਰਾਹ ਵਿਚੋਂ ਹਟਾਉਣ ਦੀ ਸਕੀਮ ਬਣਾ ਲਈ। ਮੰਗਲਵਾਰ ਦੀ ਦੇਰ ਸ਼ਾਮ ਕਿਰਨਜੀਤ ਸਿੰਘ ਟਰੱਕ ਦਾ ਗੇੜਾ ਲਗਾਕੇ ਵਾਪਸ ਘਰ ਪਰਤਿਆ ਤਾਂ ਘੜੀ ਮਿਥੀ ਸਾਜ਼ਿਸ਼ ਅਧੀਨ ਪਰਮਜੀਤ ਕੌਰ ਨੇ ਕਿਰਨਜੀਤ ਸਿੰਘ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਕਰ ਦਿੱਤਾ।
ਮਾਨਸਾ ਦੇ ਐਸ ਐਸ ਪੀ ਮਨਧੀਰ ਸਿੰਘ ਨੇ ਦੱਸਿਆ ਕਿ ਸ਼ਰਾਬੀ ਹੋਏ ਕਿਰਨਜੀ ਸਿੰਘ ਦਾ ਉਸਦੀ ਪਤਨੀ ਪਰਮਜੀਤ ਕੌਰ ਨੇ ਰੱਸੇ ਨਾਲ ਗਲਾ ਦੱਬ ਦਿੱਤਾ ਤੇ ਗਲੇ ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ। ਉਹਨਾਂ ਦੱਸਿਆ ਕਿ ਦੋਹਾਂ ਨੇ ਮ੍ਰਿਤਕ ਦੇਹ ਨੂੰ ਪਿੰਡ ਨੇੜਿਓਂ ਲੰਘਦੇ ਸੂਏ ਵਿੱਚ ਸੁੱਟ ਦਿੱਤਾ ਤਾਂ ਕਿ ਉਹਨਾਂ ਉੱਪਰ ਕੋਈ ਸ਼ੱਕ ਨਾਂ ਹੋਵੇ। ਐਸ ਐਸ ਪੀ ਨੇ ਦੱਸਿਆ ਕਿ ਸਿਟੀ 1 ਦੀ ਪੁਲਸ ਨੇ ਦੋਹਾਂ ਨੂੰ ਕਾਬੂ ਕਰ ਲਿਆ ਹੈ।

EDITED BY : SARA YAHA | | Last Updated : 6:41 PM 21 ਨਵੰਬਰ 2018