

ਮਾਨਸਾ, 07 ਮਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਡੇਰਾ ਬਾਬਾ ਭਾਈ ਗੁਰਦਾਸ ਜੀ ਜਿਥੇ ਗੂੰਗੇ ਤੋਤਲੇ ਜਵਾਕ ਬੋਲਣ ਲਗਦੇ ਹਨ ਅਤੇ ਬੱਚਿਆਂ ਦੀ ਚਾਹਨਾ ਰੱਖਣ ਵਾਲੇ ਨਵੇਂ ਵਿਆਹੇ ਜੋੜੇ ਗੁੱੜ੍ਹ ਦੀ ਭੇਲੀ ਝੜਾਉਂਦੇ ਹਨ।
ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀ ਨਸ਼ੀਨ ਮਹੰਤ ਅੰਮ੍ਰਿਤ ਮੁਨੀ ਜੀ (55 ਸਾਲਾਂ) ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਡੇਰਾ ਬਾਬਾ ਭਾਈ ਗੁਰਦਾਸ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।
ਅੰਮ੍ਰਿਤ ਮੁਨੀ ਜੀ ਕੁੱਝ ਦਿਨ ਪਹਿਲਾਂ ਸ੍ਰੀ਼ ਵਰਿੰਦਾਵਨ ਦੀ ਯਾਤਰਾ ‘ਤੇ ਗਏ ਹੋਏ ਸਨ। ਜਿੱਥੇ ਉਨਾਂ ਨੂੰ ਪੇਟ ਦੀ ਕੋਈ ਸਮੱਸਿਆ ਹੋਈ ਤੇ ਉਨ੍ਹਾਂ ਨੇ ਮਾਨਸਾ ਦੇ ਇੱਕ ਨਿੱਜੀ ਹਸਪਤਾਲ ਤੋਂ ਆਪਣਾ ਇਲਾਜ ਚਲਾਇਆ ਹੋਇਆ ਸੀ। ਮੰਗਲਵਾਰ ਦੀ ਦੁਪਹਿਰ ਜਦ ਮਹੰਤ ਅੰਮ੍ਰਿਤ ਮੁਨੀ ਡੇਰਾ ਬਾਬਾ ਭਾਈ ਗੁਰਦਾਸ ਵਿਖੇ ਮੌਜੂਦ ਸਨ ਤਾਂ ਅਚਾਨਕ ਉਨਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੇ ਭਗਤਾਂ ਨੇ ਉਨ੍ਹਾਂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਜਿੱਥੇ ਉਨ੍ਹਾਂ ਨੇ ਆਪਣੇ ਆਖਰੀ ਸਾਹ ਲਏ।

ਅੰਤਿਮ ਦਰਸ਼ਨਾਂ ਲਈ ਡੇਰੇ ਦੇ ਉਪਾਸਕਾਂ, ਦੇਸ਼ ਵਿਦੇਸ਼ ਵਿੱਚ ਵੱਸਦੀ ਸੰਗਤ, ਸ਼ਹਿਰੀਆਂ ਤੇ ਧਾਰਮਿਕ ਖੇਤਰ ਦੀਆਂ ਸਖਸੀ਼ਅਤਾਂ ਨੇ ਆਪਣੀਆਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਤੇ ਸੰਤ ਮੰਡਲ ਦੇ ਮਹਾਪੁਰਸ਼ ਅਤੇ ਡੇਰਾ ਬਾਬਾ ਭਾਈ ਗੁਰਦਾਸ ਜੀ ਦੇ ਉੱਤਰ ਅਧਿਕਾਰੀ ਸੰਤ ਬਾਬਾ ਕੇਸ਼ਵ ਮੁਨੀ ਜੀ ਨੇ ਅੰਤਿਮ ਰਸਮਾਂ ਨਿਭਾਈਆਂ ਅਤੇ ਬਾਬਾ ਅੰਮ੍ਰਿਤ ਮੁਨੀ ਜੀ ਦਾ ਅੰਤਿਮ ਸੰਸਕਾਰ ਕੀਤਾ।

ਮਿਲੇ ਵੇਰਵਿਆਂ ਅਨੁਸਾਰ ਮਹੰਤ ਅੰਮ੍ਰਿਤ ਮੁਨੀ ਜੀ ਆਪਣੇ ਪਿੱਛੇ ਮਾਤਾ/ ਪਿਤਾ ਅਤੇ ਭਰਾ ਪਹਿਲਾਂ ਡੇਰਾ ਸੁਖਦੇਵ ਮੁਨੀ ਜੀ ਦੇ ਸੇਵਾਦਾਰ ਸਨ ਤੇ ਫਿਰ ਡੇਰਾ ਬਾਬਾ ਭਾਈ ਗੁਰਦਾਸ ਜੀ ਦੀ ਮਹੰਤਨੀ ਬਚਿੰਤ ਕੌਰ ਦੇ ਅਕਾਲ ਚਲਾਣੇ ਤੋਂ ਬਾਅਦ ਅੰਮ੍ਰਿਤ ਮੁਨੀ ਨੇ ਬਤੌਰ ਗੱਦੀ ਨਸ਼ੀਨ ਡੇਰਾ ਬਾਬਾ ਭਾਈ ਗੁਰਦਾਸ ਵਿਖੇ ਸੇਵਾ ਸੰਭਾਲ ਲਈ ਸੀ। ਉਹ ਮਾਨਸਾ ਜਿਲ੍ਹੇ ਦੇ ਪਿੰਡ ਘਰਾਂਗਣਾ ਦੇ ਜੰਮਪਲ ਸਨ ਤੇ ਬਚਪਨ ਤੋਂ ਹੀ ਧਾਰਮਿਕ ਪ੍ਰਵਿਰਤੀ, ਭਾਵਨਾ ਵਾਲੇ ਹੋਣ ਕਰਕੇ ਅਖਾੜੇ ਤੇ ਸਾਧੂ ਸਮਾਜ ਨਾਲ ਜੁੜੇ ਹੋਏ ਸਨ।























