ਮਾਨਸਾ ਵਿਖੇ ਤੀਜਾ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਾ 14 ਨਵੰਬਰ ਤੋਂ

0
16

ਮਾਨਸਾ, 12 ਨਵੰਬਰ (ਬਲਜੀਤ ਸ਼ਰਮਾ): ਪੰਜਾਬ ਸਰਕਾਰ ਦੁਆਰਾ ਚਲਾਈ ਗਈ ਘਰ ਘਰ ਰੁਜ਼ਗਾਰ ਮੁਹਿੰਮ ਤਹਿਤ ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਦਿਵਾਉਣ ਦੇ ਉਦੇਸ਼ ਨਾਲ ਤੀਜਾ ਰਾਜ ਪੱਧਰੀ ਰੋਜ਼ਗਾਰ ਮੇਲਾ ਨਹਿਰੂ ਮੈਮੋਰੀਅਲ ਕਾਲਜ ਵਿਖੇ ਲਗਾਇਆ ਜਾ ਰਿਹਾ ਹੈ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਘਰ ਘਰ ਰੁਜ਼ਗਾਰ ਪਹੁੰਚਾਉਣਾ ਪੰਜਾਬ ਸਰਕਾਰ ਦਾ ਮਕਸਦ ਹੈ ਜਿਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਹਰ ਬੇਰੁਜ਼ਗਾਰ ਨੂੰ ਸੇਧ ਮਿਲ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਸ ਮੇਲੇ ਵਿਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਹੁਲਾਰਾ ਦੇਣਾ ਚਾਹੀਦਾ ਹੈ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਕ੍ਰਿਸ਼ਨ ਲਾਲ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਜਾ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਾ ਦੋ ਦਿਨ 14 ਨਵੰਬਰ ਅਤੇ 17 ਨਵੰਬਰ ਨੂੰ ਲੱਗੇਗਾ, ਜਿਸ ਵਿਚ 20 ਕੰਪਨੀਆਂ ਸ਼ਿਰਕਤ ਕਰਨਗੀਆਂ। ਮੁੱਖ ਤੌਰ ਤੇ ਇਨ੍ਹਾਂ ਕੰਪਨੀਆਂ ਵਿਚ ਚੈੱਕਮੇਟ ਸਰਵਿਸ ਲਿਮਟਿਡ ਬੜੌਦਾ, ਤਲਵੰਡੀ ਸਾਬੋ ਪਾਵਰ ਲਿਮਿਟਡ, ਇੰਡੀਅਨ ਐਕਰੈਲਿਕਸ ਸੰਗਰੂਰ, ਸਟੈਂਡਰਡ ਟਰੈਕਟਰ ਕਾਰਪੋਰੇਸ਼ਨ ਇੰਡੀਆ ਹੰਡਿਆਇਆ, ਬਾਈਟਨ ਐਨਰਜੀ ਪ੍ਰਾਈਵੇਟ ਲਿਮਟਿਡ ਖੋਖਰ ਖੁਰਦ, ਸਤਲੁਜ ਸਪਿਨਟੈਕਸ ਆਦਿ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਮੇਲੇ ਵਿਚ ਕੰਪਨੀਆਂ ਦੁਆਰਾ ਲਗਾਏ ਜਾ ਰਹੇ 20 ਕਾਊਂਟਰਾਂ ਤੇ ਅਕਾਊਂਟੈਂਟ, ਅਧਿਆਪਕ, ਲੈਕਚਰਾਰ, ਨਰਸਿੰਗ, ਕੰਪਿਊਟਰ ਆਪਰੇਟਰ, ਡਾਟਾ ਐਂਟਰੀ ਆਪਰੇਟਰ, ਮਾਰਕੀਟਿੰਗ ਐਗਜ਼ੈਕਟਿਵ, ਸਕਿਊਰਿਟੀ ਗਾਰਡ ਅਤੇ ਆਈ.ਟੀ.ਆਈ ਹੋਲਡਰਾਂ ਵਿਚੋਂ ਟਰਨਰ, ਵੈਲਡਰ, ਪਲੰਬਰ, ਇਲੈਕਟ੍ਰੀਸ਼ਨ, ਫਿਟਰ ਨੂੰ ਲਾਭ ਮਿਲੇਗਾ। ਇਨ੍ਹਾਂ ਵਿਚ 18 ਤੋਂ 35 ਸਾਲ ਤੱਕ ਦੇ ਨੌਜਵਾਨ ਅਤੇ ਇਸ ਤੋਂ ਇਲਾਵਾ ਫੌਜ ਵਿਚੋਂ ਸੇਵਾਮੁਕਤ ਵਿਅਕਤੀ ਵੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰਜਿਸਟਰੇਸ਼ਨ ghargharrozgar.punjab.gov.in ਪੋਰਟਲ ਤੇ ਕੀਤੀ ਜਾ ਸਕਦੀ ਹੈ ਅਤੇ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਹੈਲਪਲਾਈਨ ਨੰਬਰ 70098-01448 ਤੇ ਸੰਪਰਕ ਕੀਤਾ ਜਾ ਸਕਦਾ ਹੈ।


EDITED BY : SARA YAHA | | Last Updated : 7:50 pm 12 ਨਵੰਬਰ 2018

LEAVE A REPLY

Please enter your comment!
Please enter your name here