

ਬੁਢਲਾਡਾ 3 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ) ਪੇਂਡੂ ਖੇਤਰ ਵਿੱਚ ਮੋਟਰ ਵਾਲੇ ਕੋਠੇ ਚ ਰਾਤ ਨੂੰ ਜਬਰਨ ਨਾਬਾਲਗ ਲੜਕੀ ਨਾਲ ਗੈਂਗਰੇਪ ਕਰਨ ਦਾ ਸਮਾਚਾਰ ਮਿਿਲਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਿਟੀ ਪੁਲਿਸ ਨੇ ਇੱਕ ਨਾਬਾਲਗ ਲੜਕੀ ਦੇ ਬਿਆਨ ਤੇ 2 ਵਿਅਕਤੀਆਂ ਖਿਲਾਫ ਗੈਂਗਰੇਪ, ਡਰਾਉਣ ਧਮਕਾਉਣ ਦੀ ਧਾਰਾ 506, 376 ਡੀH ਪੋਕਸੋ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਮਹਿਲਾ ਪੁਲਿਸ ਅਧਿਕਾਰੀ ਅਨੁਸਾਰ ਪੀੜ੍ਹਤ ਲੜਕੀ ਨੂੰ ਸ਼ਾਮ ਸਮੇਂ ਗੁਰਪ੍ਰੀਤ ਰਿੰਕੂ ਮੋਟਰ ਸਾਈਕਲ ਤੇ ਬਿਠਾ ਕੇ ਖੇਤਾ ਵਿੱਚ ਇੱਕ ਮੋਟਰ ਵਾਲੇ ਕੋਠੇ ਵਿੱਚ ਲੈ ਗਿਆ ਜਿੱਥੇ ਉਸਨੇ ਆਪਣਾ ਇੱਕ ਦੋਸਤ ਗੁਰਮੀਤ ਸਿੰਘ ਰਾਜੂ ਨੂੰ ਬੁਲਾ ਲਿਆ ਅਤੇ ਗੁਰਪ੍ਰੀਤ ਰਿੰਕੂ ਨੇ ਪੀੜ੍ਹਤ ਲੜਕੀ ਨਾ ਜਬਰਦਸਤੀ ਸ਼ਰੀਰਕ ਸੰਬੰਧ ਬਣਾਏ ਇਸ ਦੌਰਾਨ ਉਸਨੇ ਆਪਣੇ ਦੋਸਤ ਨੂੰ ਬਾਹਰ ਪਹਿਰੇ ਤੇ ਖੜ੍ਹਾ ਕਰ ਦਿੱਤਾ ਅਤੇ ਕੁਝ ਸਮੇਂ ਉਪਰੰਤ ਦੋਸਤ ਗੁਰਪ੍ਰੀਤ ਸਿੰਘ ਨੇ ਵੀ ਜਬਰਦਸਤੀ ਕੀਤੀ ਅਤੇ ਸਾਰੀ ਰਾਤ ਮੋਟਰ ਵਾਲੇ ਕੋਠੇ ਵਿੱਚ ਰੱਖਿਆ। ਸਵੇਰ ਹੰੁਦਿਆਂ ਹੀ ਪੀੜ੍ਹਤ ਲੜਕੀ ਨੂੰ ਮੋਟਰ ਸਾਈਕਲ ਤੇ ਬਿਠਾ ਕੇ ਬਸ ਸਟੈਂਡ ਤੇ ਛੱਡ ਗਏ ਅਤੇ ਰਾਤ ਵਾਲੀ ਘਟਨਾ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ ਗਈ। ਜਿੱਥੇ ਪੀੜ੍ਹਤ ਲੜਕੀ ਨੇ ਆਪਣੇ ਮਾਤਾ^ਪਿਤਾ ਨੂੰ ਦੱਸੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਿੱਥੇ ਪੁਲਿਸ ਨੇ ਕਾਰਵਾਈ ਕਰਦਿਆਂ ਉਪਰੋਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਲੜਕੀ ਦਾ ਸਰਕਾਰੀ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ।























