

ਮਾਨਸਾ, 2 ਨਵੰਬਰ (ਬਲਜੀਤ ਸ਼ਰਮਾ) : ਮਿਸ਼ਨ ਤੰਦਰੁਸਤ ਪੰਜਾਬ ਅਤੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱÎਖਦਿਆਂ ਅੱਜ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਵੱਲੋਂ ਜ਼ਿਲ•ੇ ਦੇ ਮਠਿਆਈ ਵਿਕਰੇਤਾ ਅਤੇ ਹਲਵਾਈਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ•ਾਂ ਹਦਾਇਤ ਕੀਤੀ ਕਿ ਲੋਕਾਂ ਨੂੰ ਸਾਫ਼-ਸੁਥਰੀ ਖੁਰਾਕ ਯਕੀਨੀ ਬਣਾਉਣ ਲਈ ਸਿਰਫ ਸ਼ੁੱਧ ਮਠਿਆਈਆਂ ਹੀ ਬਣਾਕੇ ਵੇਚੀਆਂ ਜਾਣ। ਦਫਤਰ ਸਿਵਲ ਸਰਜਨ ਮਾਨਸਾ ਵਿਖੇ ਹੋਈ ਮੀਟਿੰਗ ਦੌਰਾਨ ਸ੍ਰੀ ਠਕਰਾਲ ਨੇ ਕਿਹਾ ਕਿ ਬਾਹਰੋਂ ਆ ਰਹੀਆਂ ਨਕਲੀ ਮਠਿਆਈਆਂ ਜਾਂ ਖਾਦ-ਪਦਾਰਥਾਂ ਅਤੇ ਖੱਟੀਆਂ ਮਠਿਆਈਆਂ ਨਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਦੱਸਿਆ ਇਸ ਸਬੰਧੀ ਸਿਹਤ ਵਿਭਾਗ ਵੱਲੋ ਸਮੇਂ-ਸਮੇਂ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਨਮੂਨੇ ਲਏ ਜਾ ਰਹੇ ਹਨ। ਉਨ•ਾਂ ਉਚੇਚੇ ਤੌਰ ‘ਤੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਵੱਲੋ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ•ਾ ਮਾਨਸਾ ਵਿਖੇ ਆਰਜ਼ੀ ਤੌਰ ‘ਤੇ ਮਠਿਆਈਆਂ ਵੇਚਣ ਵਾਲਿਆਂ ਵਿਰੁੱਧ ਧਾਰਾ 144 ਲਗਾਈ ਗਈ ਹੈ, ਤਾਂ ਜੋ ਲੋਕਾਂ ਨੂੰ ਸਹੀ ਅਤੇ ਸ਼ੁੱਧ ਮਠਿਆਈਆਂ ਮਿਲ ਸਕਣ।
ਇਸ ਸਬੰਧੀ ਸਹਾਇਕ ਕਮਿਸ਼ਨਰ (ਫੂਡ) ਅਮ੍ਰਿੰਤਪਾਲ ਸਿੰਘ ਨੇ ਕਿਹਾ ਕਿ ਮਠਿਆਈਆਂ ਬਣਾਉਂਦੇ ਸਮੇਂ ਸਹੀ ਮਾਤਰਾ ਵਿੱਚ ਸ਼ੁੱਧ ਖਾਦ-ਪਦਾਰਥਾਂ ਦੀ ਵਰਤੋਂ ਕੀਤੀ ਜਾਵੇ। ਇਸ ਸਮੇਂ ਬਣਾਈਆਂ ਜਾਂਦੀਆਂ ਮਠਿਆਈਆਂ ਦਾ ਇੱਕ ਬੋਰਡ ਲਗਾਇਆ ਜਾਵੇ, ਜਿਸ ਉੱਤੇ ਮਠਿਆਈ ਵਿੱਚ ਵਰਤਿਆ ਜਾਂਦਾ ਖਾਦ-ਪਦਾਰਥ ਦਾ ਨਾਮ ਅਤੇ ਕਿੰਨੀ ਮਾਤਰਾ ਬਾਰੇ ਜਾਣਕਾਰੀ ਲਿਖੀ ਜਾਵੇ। ਫੂਡ ਸੇਫਟੀ ਅਫ਼ਸਰ ਸ੍ਰੀ ਸੰਦੀਪ ਸਿੰਘ ਨੇ ਕਿਹਾ ਕਿ ਮਠਿਆਈਆਂ ਬਣਾÀਂਦੇ ਸਮੇਂ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ, ਮਠਿਆਈਆਂ ਸਟੋਰ ਕਰਨ ਦੀ ਬਜਾਏ ਤਾਜ਼ਾ ਬਣਾਕੇ ਵੇਚੀਆ ਜਾਣ ਅਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਮਠਿਆਈ ਬਣਾਉਣ ਸਮੇਂ ਨਿੱਜੀ ਸਫ਼ਾਈ ਦਾ ਪੂਰਾ ਧਿਆਨ ਰੱਖਣ ਲਈ ਕਿਹਾ ਜਾਵੇ। ਇਸ ਸਮੇਂ ਹਲਵਾਈ ਯੂਨੀਅਨ ਦੇ ਪ੍ਰਧਾਨ ਦੀਨਾ ਨਾਥ ਚੁੱਘ ਵੱਲੋ ਵਿਸ਼ਵਾਸ ਦਵਾਇਆ ਗਿਆ ਕਿ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਠਿਆਈਆਂ ਅਤੇ ਹੋਰ ਖਾਦ-ਪਦਾਰਥ ਤਿਆਰ ਕੀਤੇ ਜਾਣਗੇ ਅਤੇ ਜੇਕਰ ਕੋਈ ਨਕਲੀ ਅਤੇ ਘਟੀਆਂ ਖਾਦ-ਪਦਾਰਥਾਂ ਦੀ ਵਰਤੋ ਕਰਦਾ ਹੈ ਤਾਂ ਉਸਦੀ ਜਾਣਕਾਰੀ ਸਿਹਤ ਵਿਭਾਗ ਨੂੰ ਦਿੱਤੀ ਜਾਵੇਗੀ।
EDITED BY : SARA YAHA | | Last Updated : 7:57 pm 2 ਨਵੰਬਰ 2018























