ਮਾਨਸਾ,(ਹੀਰਾ ਸਿੰਘ ਮਿੱਤਲ): ਇਸ ਤਿਉਹਾਰ ਮੌਕੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ। ਇਸ ਮੌਕੇ ਲੋਕਾਂ ਨੇ ਬੁਰਾਈ ਦੇ ਖਿਲਾਫ ਆਪਣਾ ਸੰਕਲਪ ਲੈਂਦਿਆਂ ਇੱਛਾਈ ਲਈ ਆਪਣਾ ਯੌਗਦਾਨ ਪਾਉਣ ਦੀ ਗੱਲ ਕਹੀ। ਸਮਾਗਮ ਦੌਰਾਨ ਬਾਜੀਗਰਾਂ ਦੇ ਕਰਤੱਬ, ਰੰਗ ਬਰੰਗੀ ਆਤਿਸ਼ਬਾਜੀ ਅਤੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਮਾਨਸਾ ਵਿਖੇ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਲੋਕਾਂ ਦੀ ਭੀੜ ਤੇ ਮੁੱਖ ਮਹਿਮਾਨਾਂ ਨੇ ਸਮੂਹਿਕ ਰੂਪ ਵਿਚ ਅਗਨੀ ਭੇਂਟ ਕੀਤੀ। ਰਾਵਣ -ਕੁੰਭਕਰਨ ਦੇ ਪੁਤਲਿਆਂ ਦੇ ਪਟਾਕਿਆਂ ਨੇ ਆਸਮਾਨ ਗੂੰਜਣ ਲਾ ਦਿੱਤਾ ਤੇ ਕਰੀਬ 15 ਮਿੰਟ ਤੱਕ ਇਹ ਪੁਤਲੇ ਇਸ ਤਰਾਂ ਹੀ ਜਲਦੇ ਰਹੇ। ਉਨ੍ਹਾਂ ਦੇ ਨਾਲ ਇਸ ਮੌਕੇ ਮੁੱਖ ਜੋਤੀ ਪ੍ਰਚੰਡ ਦੀ ਰਸਮ ਭਾਰਤੀ ਮਹਾਂਵੀਰ ਦਲ ਮਾਨਸਾ ਦੇ ਪ੍ਰਧਾਨ ਭੂਸ਼ਨ ਗਰਗ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੇ ਨਿਭਾਈ। ਝੰਡਾ ਪੂਜਨ ਅਮਿਤ ਕੁਮਾਰ ਬੰਟੀ ਠੇਕੇਦਾਰ ਨੇ ਨਿਭਾਈ,ਜਦੋਂ ਕਿ ਪੁਤਲਿਆਂ ਨੂੰ ਅਗਨੀ ਭੇਂਟ ਡਾ ਮਨੋਜ ਬਾਲਾ ਬਾਂਸਲ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਰਾਜੇਸ ਬਿੱਟੂ , ਐਸਪੀ ਮੇਜਰ ਸਿੰਘ ਨੇ ਸਾਂਝੇ ਤੌਰ ਤੇ ਕੀਤੀ।ਇਸ ਦੌਰਾਨ ਸੁੰਦਰ ਆਤਿਸ਼ਬਾਜ਼ੀ ਵੀ ਕੀਤੀ ਗਈ।

ਡਾ ਮਨੋਜ ਬਾਲਾ ਬਾਂਸਲ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੇ ਬੋਲਦਿਆਂ ਕਿਹਾ ਕਿ ਨੇਕੀ ਦੀ ਬੁਰਾਈ ਤੇ ਜਿੱਤ ਦਾ ਪ੍ਰਤੀਕ ਦੁਸਹਿਰਾ ਉਸਤਵ ਸਾਨੂੰ ਜੀਵਨ ਵਿਚ ਸੱਚਾਈ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ,ਜਿਸਨੂੰ ਸਾਨੂੰ ਆਪਣੀ ਜਿੰਦਗੀ ਵਿਚ ਅਪਨਾਉਣਾ ਚਾਹੀਦਾ ਹੈ।

ਸਮਾਗਮ ਦੌਰਾਨ ਸੇਵਕ ਸੰਦਲ ਐਂਡ ਪਾਰਟੀ,ਜਸਪ੍ਰੀਤ ਜੱਸੀ,ਮਕਬੂਲ ਅਹਿਮਦ ਨੇ ਆਪਣੀ ਸੱਭਿਆਚਾਰਕ ਗਾਇਕੀ ਰਾਹੀਂ ਲੋਕਾਂ ਦਾ ਮਨੋਰੰਜਨ ਕਰਕੇ ਸਿੱਖਿਆਦਾਇਕ ਗੀਤ ਪੇਸ਼ ਕੀਤੇ। 40 ਤੋਂ 45 ਫੁੱਟ ਦੇ ਰਾਵਣ, ਕੁੰਭਕਰਨ ਦੇ ਪੁਤਲੇ ਬੰਤ ਸਿੰਘ ਬੁਢਲਾਡਾ ਵੱਲੋਂ ਬਣਾਏ ਗਏ। ਇਸ ਮੌਕੇ ਪ੍ਰਧਾਨ ਪ੍ਰਵੀਨ ਗੋਇਲ, ਮੀਤ ਪ੍ਰਧਾਨ ਰਾਕੇਸ਼ ਕੁਮਾਰ,ਕੈਸ਼ੀਅਰ ਸ਼ੁਸ਼ੀਲ ਸ਼ੀਲਾ,ਯੂਕੇਸ਼ ਗੋਇਲ ਸੋਨੂੰ, ਸੈਕਟਰੀ ਬਲਜੀਤ ਸ਼ਰਮਾ, ਮੰਚ ਸੰਚਾਲਕ ਅਸ਼ੋਕ ਗਰਗ,ਗੁਰਪੀਤ ਸਿੰਘ ਬਣਾਂਵਾਲੀ, ਸੁਰਿੰਦਰ ਗੋਇਲ ਆਪ ਆਗੂ, ਤਰਸੇਮ ਚੰਦ ਤੇਲ ਵਾਲੇ, ਰਾਕੇਸ਼ ਕੁਮਾਰ ਪਟਾਖੇ ਵਾਲੇ, ਦੇਸ ਰਾਜ, ਵਿਨੀਤ ਕੁਮਾਰ, ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਗੋਰਾ, ਰਾਜੇਸ ਬਿੱਟੂ, ਸਤਿੰਦਰ ਗੋਰਾ, ਅਮੋਲਕ ਰਤਨ ਸਿੰਘ, ਬਲਜੀਤ ਕੜਵਲ,ਪ੍ਰੋ ਸੁਖਦੇਵ ਸਿੰਘ, ਡਾ ਮਾਨਵ ਜਿੰਦਲ, ਡਾ ਦੀਪਿਕਾ ਜਿੰਦਲ, ਵਿਨੌਦ ਗੂਗਨ, ਸ਼ੁਭਾਸ਼ ਕਾਕੜਾ, ਰਾਜੇਸ਼ ਠੇਕੇਦਾਰ,ਖਾਲਸਾ ਸਕੂਲ ਕਮੇਟੀ ਦੇ ਜੁਗਰਾਜ ਸਿੰਘ, ਸੁਰਿੰਦਰ ਗੋਇਲ,ਬਲਜੀਤ ਸ਼ਰਮਾ ਹਾਜ਼ਰ ਸਨ। ਮੰਚ ਸੰਚਾਨਕ ਅਸ਼ੋਕ ਗਰਗ,ਕੌਂਸਲ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਦੀਪਾ, ਕ੍ਰਿਸ਼ਨ ਕੁਮਾਰ ਸ਼ਰਮਾ ਆਦਿ ਨੇ ਕੀਤਾ।ਅੰਤ ਵਿਚ ਪ੍ਰਧਾਨ ਪ੍ਰਵੀਨ ਗੋਇਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਤੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
EDITED BY : SARA YAHA | | Last Updated : 8:25pm 19 October 2018