

ਮਾਨਸਾ {ਜੋਨੀ ਜਿੰਦਲ} ਮਾਨਸ਼ਾ ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਵੱਲੋ ਸ੍ਰੀ ਰਾਮ ਲੀਲਾ ਦੀ 11 ਵੀ ਨਾਈਟ ਦਾ ਉਦਘਾਟਨ ਡਾ:ਮੰਜੂ ਬਾਂਸਲ ਧਰਮ ਪਤਨੀ ਮੰਗਤ ਰਾਏ ਬਾਸਲ ਸਾਬਕਾ ਐਮ ਐਲ ਏ ਬੁਢਲਾਡਾ ਤੇ ਉਹਨਾ ਦੇ ਨਾਲ ਐਸ ਐਚ ਉ ਮਾਨਸਾ ਥਾਣਾ ਸਿਟੀ 1 ਤੇ ਉਹਨਾ ਦੀ ਧਰਮ ਪਤਨੀ ਨੇ ਆਪਣੇ ਕਰ ਕਮਲਾ ਨਾਲ ਕੀਤਾ ।ਸਭ ਤੋ ਪਹਿਲਾ ਕਲੱਬ ਦੇ ਚੇਅਰਮੈਨ ਅਸ਼ੋਕ ਗਰਗ ਤੇ ਪ੍ਰਧਾਨ ਪਰਵੀਨ ਗੋਇਲ ,ਕੈਸੀਅਰ ਵਿਜੈ ਕੁਮਾਰ ਐਕਟਰ ਬਾਡੀ ਦੇ ਪ੍ਰਧਾਂਨ ਸ੍ਰੀ ਸੁਰਿੰਦਰ ਨੰਗਲੀਆ ਤੇ ਪਰਮਜੀਤ ਜਿੰਦਲ ਬਨਵਾਰੀ ਬਜਾਜ ਬਲਜੀਤ ਸਰਮਾ ਤੇ ਅਰੁਣ ਅਰੋੜਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦੇ ਹੋਏ ਰੀਬਨ ਕੱਟਣ ਦੀ ਰਸਮ ਅਦਾ ਕਰਵਾਈ ,ਮੁੱਖ ਮਹਿਮਾਨ ਨੇ ਬੋਲਦਿਆ ਕਿਹਾ ਕਿ ਅੱਜ ਦੇ ਕਲਯੁੱਗ ਦੇ ਸਮੇ ਅੰਦਰ ਰਮਾਇਣ ਦੀਆ ਸਿੱਖਿਆ ਤੇ ਚੱਲ ਕੇ ਇੱਕ ਚੰਗੇ ਢੰਗ ਦਾ ਸਮਾਜ ਸਿਰਜ ਸਕਦੇ ਹਾ 
ਅੱਜ ਦੀ ਨਾਇਟ ਦਾ ਸੁਭ ਆਰੰਭ ਰਾਮ ਲਛਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ ਅੱਜ ਦੀ ਸ੍ਰੀ ਰਾਮ ਲੀਲਾ ਵਿਚ ਵਿਖਾਇਆ ਗਿਆ ਕਿ ਭਭਿਕਸ਼ਨ ਦਾ ਪ੍ਰਭੂ ਰਾਮ ਦੀ ਸ਼ਰਨ ਵਿਚ ਆਉਣਾ ,ਅੰਗਦ ਦਾ ਰਾਵਣ ਦੇ ਦਰਬਾਰ ਵਿਚ ਜਾਣਾ ਤੇ ਰਾਵਣ ਨੂੰ ਸਮਝਾਉਣਾ ,ਮੇਘਨਾਥ ਦਾ ਲਛਮਣ ਨਾਲ ਯੁੱਧ ਹੋਣਾ ।ਲਛਮਣ ਜੀ ਦਾ ਮੇਘਨਾਥ ਹੱਥੋ ਯੁੱਧ ਵਿੱਚ ਮੂਰਛਤ ਹੋਣਾ ਅਤੇ ਲੋਕਾ ਵਿਚ ਸੂਖੈਨ ਵੈਦ ਦਾ ਲਛਮਣ ਦੇ ਠੀਕ ਹੋਣ ਦਾ ਉਪਾਅ ਸੰਜੀਵੀਨੀ ਬੂਟੀ ਦੱਸਣਾ ਅਤੇ ਹਨੂੰਮਾਨ ਦਾ ਬੂਟੀ ਦੀ ਨਿਸ਼ਾਨੀ ਪੂਛ ਕੇ ਬੁਟੀ ਲੈ ਕੇ ਆਉਣਾ ਬੂਟੀ ਦੁਆਰਾ ਲਛਮਣ ਦਾ ਠੀਕ ਹੋਣਾ ਮੇਘਨਾਥ ਨਾਲ ਯੁੱਧ ਕਰਨਾ ਕੁੰਭਕਰਨ ਨੂੰ ਜਗਾਉਣਾ ਸਾਰੇ ਸ਼ੀਨ ਦੇਖਣ ਯੋਗ ਸਨ ਸ੍ਰੀ ਰਾਮ ਦਾ ਰੋਲ ਵਿਪਨ ਅਰੋੜਾ ,ਲਛਮਣ ਦਾ ਰੋਲ ਸੋਨੂੰ ਰੱਲਾ ,ਸਗਰੀਵ ਬੱਬੂ ਮਾਸਟਰ ,ਹਨੂਮਾਨ ਰਿੰਕੂ ਬਾਂਸਲ, ਭਵਿਕਸ਼ਨ ਮਨੋਜ ਅਰੋੜਾ ,ਅੰਗਦ ਵਿੱਕੀ ਸ਼ਰਮਾ ,ਰਾਵਣ ਸੁਰਿੰਦਰ ਨੰਗਲੀਆ, ਮੇਘਨਾਥ ਰਮੇਸ ਬੱਚੀ ,ਕੁੰਭਕਰਨ ਅਮਨ ਗੁਪਤਾ ,ਵੈਦ ਤਰਸੇਮ ਹੋਡਾ ਦਰਬਾਰੀ ਅਜੈ, ਗਗਨ ,ਵੀਨੂ, ਸੰਟੀ ਅਰੋੜਾ ਵਿਸਾਲ ਬਰਮਾ ,ਜੀਵਨ ਕੁਮਾਰ ,ਰਾਜੇਸ ਪੁੱਡਾ ,ਤੀਰਜਟਾ ਚੇਤਨ ਕੁਮਾਰ ਬੱਬੂ ਨੇ ਆਪਣੇ ਆਪਣੇ ਰੋਲ ਬਹੁਤ ਵਧੀਆ ਢੰਗ ਨਾਲ ਨਿਭਾਏ ।
ਕਲੱਬ ਦੇ ਪ੍ਰੈਸ਼ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੇ ਸਾਰੇ ਮੈਬਰ ਵੱਖ ਵੱਖ ਸੰਸਥਾਵਾ ਨਾਲ ਜੁੜੇ ਹੋਏ ਹਨ ।ਜੋ ਸਮਾਜ ਵਿੱਚ ਭਲਾਈ ਦੇ ਕੰਮਾ ਵਿਚ ਵੀ ਅੱਗੇ ਰਹਿੰਦੇ ਹਨ ।ਕਲੱਬ ਵੱਲੋ ਰਾਜ ਤਿਲਕ ਦੀ ਰਸਮ 20-10-2018 ਨੂੰ ਕੀਤੀ ਜਾਵੇਗੀ ਕਲੱਬ ਵਿਚ ਉਹਨਾ ਦਾ ਸਨਮਾਨ ਵੀ ਕੀਤਾ ਜਾਵੇਗਾ ਜਿੰਨਾ ਸੰਸਥਾਵਾ ਨੇ ਸ੍ਰੀ ਰਾਮ ਲੀਲਾ ਮੰਚਨ ਵਿਚ ਆਪਣਾ ਸਹਿਯੋਗ ਦਿੱਤਾ ਹੈ ਤੇ ਕਲਾਕਾਰਾ ਦਾ ਵੀ ਸਨਮਾਨ ਕੀਤਾ ਜਾਵੇਗਾ ਮੰਚ ਸੰਚਾਲਣ ਦੀ ਭੂਮਿਕਾ ਸ੍ਰੀ ਅਰੁਣ ਅਰੋੜਾ ਜੀ ਤੇ ਬਲਜੀਤ ਸਰਮਾਂ ਵੱਲੋ ਸਾਂਝੇ ਤੋਰ ਤੇ ਨਿਭਾਈ ਗਈ
EDITED BY : SARA YAHA | | Last Updated : 7:17 pm 19 October 2018






















