ਮੰਦਰ ‘ਚ ਬਲਾਤਕਾਰ ਕੇਸ ਬਾਰੇ ਨਵਾਂ ਖੁਲਾਸਾ

0
3

ਯਮਨਾਨਗਰ(ਸਾਰਾ ਯਹਾ) : ਪਿੰਡ ਮੋਹੜੀ ਦੇ ਮੰਦਰ ਵਿੱਚ 13 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਮਾਮਲੇ ਬਾਰੇ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਮੁਤਾਬਕ ਮੰਦਰ ਵਿੱਚ ਬਲਾਤਕਾਰ ਕਰਨ ਵਾਲੇ ਚਾਰ ਨਹੀਂ ਪੰਜ ਜਣੇ ਸੀ। ਇਨ੍ਹਾਂ ਵਿੱਚੋਂ ਪੁਲਿਸ ਨੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ।

ਪਹਿਲਾਂ ਪੁਲਿਸ ਨੇ ਚਾਰ ਜਣਿਆਂ ਖਿਲਾਫ ਕਾਰਵਾਈ ਕੀਤੀ ਸੀ ਪਰ ਜਾਂਚ ਵਿੱਚ ਪਤਾ ਲੱਗਾ ਕਿ ਮੁਲਜ਼ਮ ਪੰਜ ਸਨ। ਪੀੜਤ ਲੜਕੀ ਵਾਲਿਆਂ ਨੇ ਚਾਰ ਜਣਿਆਂ ਖਿਲਾਫ ਹੀ ਸ਼ਿਕਾਇਤ ਕੀਤੀ ਸੀ। ਦਰਅਸਲ ਹਰਿਆਣਾ ਦੇ ਯਮੁਨਾਨਗਰ ’ਚ ਦਰਿੰਦਿਆਂ ਨੇ 13 ਸਾਲ ਦੀ ਬੱਚੀ ਨੂੰ ਅਗਵਾ ਕਰਕੇ ਮੰਦਰ ਵਿੱਚ ਉਸ ਨਾਲ ਗੈਂਗਰੇਪ ਕੀਤਾ। ਗੈਂਗਰੇਪ ਬਾਅਦ ਕਤਲ ਦੇ ਇਰਾਦੇ ਨਾਲ ਬੱਚੀ ਦਾ ਸਿਰ ਕੰਧ ਨਾਲ ਮਾਰਿਆ ਜਿਸ ਨਾਲ ਬੱਚੀ ਗੰਭੀਰ ਜ਼ਖ਼ਮੀ ਹੋ ਗਈ।

ਮੰਦਰ 'ਚ ਬਲਾਤਕਾਰ ਕੇਸ ਬਾਰੇ ਨਵਾਂ ਖੁਲਾਸਾਜਾਣਕਾਰੀ ਮੁਤਾਬਕ ਪੀੜਤ ਬੱਚੀ ਆਪਣੇ ਭੈਣ-ਭਰਾ ਨਾਲ ਰਹਿ ਰਹੀ ਸੀ। ਉਸ ਦੇ ਮਾਪੇ ਕੰਮ ਲਈ ਬਾਹਰ ਗਏ ਹੋਏ ਸੀ। ਇਸੇ ਦੌਰਾਨ ਪਿੰਡ ਦੇ ਹੀ ਦੋ ਵਿਅਕਤੀ ਆਪਣੇ ਸਾਥੀਆਂ ਨਾਲ ਘਰ ਵਿੱਚੋਂ ਬੱਚੀ ਨੂੰ ਚੁੱਕ ਕੇ ਲੈ ਗਏ ਤੇ ਮੰਦਰ ਵਿੱਚ ਬਲਾਤਕਾਰ ਕਰਨ ਪਿੱਛੋਂ ਉਸ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਜ਼ਖ਼ਮੀ ਹੋਣ ਕਾਰਨ ਬੱਚੀ ਬੇਹੋਸ਼ ਹੋ ਗਈ। ਜਦ ਉਸ ਨੂੰ ਹੋਸ਼ ਆਈ ਤਾਂ ਉਸ ਨੇ ਘਰ ਆ ਕੇ ਘਟਨੇ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ।

EDITED BY : SARA YAHA PUNJABI NEWS

 

LEAVE A REPLY

Please enter your comment!
Please enter your name here